ਕਦੇ ਟੀਮ ''ਚ ਧੋਨੀ ਦਾ ਸੀ ਇਹ ਰੋਲ, ਹੁਣ ਹਾਰਦਿਕ ਪੰਡਯਾ ਨਿਭਾਏਗਾ ਇਹ ਜ਼ਿੰਮੇਵਾਰੀ

Thursday, Jul 06, 2017 - 07:34 PM (IST)

ਕਦੇ ਟੀਮ ''ਚ ਧੋਨੀ ਦਾ ਸੀ ਇਹ ਰੋਲ, ਹੁਣ ਹਾਰਦਿਕ ਪੰਡਯਾ ਨਿਭਾਏਗਾ ਇਹ ਜ਼ਿੰਮੇਵਾਰੀ

ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਵੀਰਵਾਰ ਨੂੰ ਪੰਜਵੇ ਅਤੇ ਆਖਰੀ ਵਨ ਡੇ ਕੌਮਾਂਤਰੀ ਮੈਚ 'ਚ ਬੇਖੌਬ ਕ੍ਰਿਕਟ ਦਾ ਵਾਅਦਾ ਕਰਦੇ ਹੋਏ ਹਾਰਦਿਕ ਪੰਡਯਾ ਨੇ ਕਿਹਾ ਕਿ ਪਿਛਲੇ ਮੈਚ 'ਚ ਅਸਫਲ ਰਹਿਣ ਦੇ ਬਾਵਜੂਦ ਉਸ ਨੂੰ ਯਕੀਨ ਹੈ ਕਿ ਉਹ ਭਾਰਤ ਦੇ ਲਈ ਫਿਨਿਸ਼ਰ ਦੀ ਭੂਮਿਕਾ ਨਿਭਾਏਗਾ।
ਭਾਰਤ ਨੂੰ ਜਦੋਂ 31 ਗੇਂਦਾਂ 'ਤੇ 29 ਦੌੜਾਂ ਦੀ ਜਰੂਰਤ ਸੀ ਜਦੋਂ ਪੰਡਯਾ (21 ਗੇਂਦਾਂ 'ਚ 20 ਦੌੜਾਂ) ਆਊਟ ਹੋ ਗਿਆ ਅਤੇ ਭਾਰਤ ਨੂੰ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ 114 ਗੇਂਦ 'ਚ 54 ਦੌੜਾਂ ਦੀ ਹੌਲੀ ਪਾਰੀ ਖੇਡੀ। ਧੋਨੀ ਦੇ ਨਾਲ ਸਾਂਝੇਦਾਰੀ ਦੇ ਬਾਰੇ 'ਚ ਪੁੱਛਣ 'ਤੇ ਪੰਡਯਾ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਸੀ ਕਿ ਉਹ 190 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਵੇਗਾ।
ਪਿਛਲੇ ਮੈਚ 'ਚ ਹਾਰ ਨਾਲ ਕੁਝ ਸਿੱਖਣ ਦਾ ਮੌਕਾ 
ਪੰਡਯਾ ਨੇ ਸਬੀਨਾ ਪਾਰਕ 'ਚ ਕਿਹਾ ਕਿ ਈਮਾਨਦਾਰੀ ਨਾਲ ਕਿਹਾ ਜਾਵੇ ਤਾਂ ਧੋਨੀ ਨਾਲ ਗੱਲਬਾਤ ਕਾਫੀ ਸਮਾਨ ਸੀ। ਸਾਡੇ ਦੋਵਾਂ ਕੋਲ ਜੋਂ ਸਮਰੱਥਾ ਹੈ ਉਸ ਨਾਲ ਅਸੀਂ ਪਾਰੀ ਨੂੰ ਅੱਗੇ ਵਧਾਉਣ ਚਾਹੀਦਾ ਸੀ ਅਤੇ ਫਿਰ ਟੀਚਾ ਹਾਸਲ ਕਰਦੇ। ਜ਼ਿਆਦਾ ਤਰ੍ਹਾਂ ਸਮੇਂ ਅਸੀਂ 29 ਗੇਂਦਾਂ 'ਚ 31 ਦੌੜਾਂ ਬਣਾ ਲੈਦੇ, ਪਰ ਅਸੀਂ ਮੈਚ ਖਤਮ ਨਹੀਂ ਕਰ ਸਕੇ। ਮੈਂ ਟੀਮ ਦੇ ਲਈ ਮੈਚ ਖਤਮ ਕਰਨ ਲਈ ਆਪਣੇ ਆਪ ਦਾ ਸਮਰਥਨ ਕਰਦਾ ਹਾਂ ਅਤੇ ਇਹ ਸਾਰਿਆ ਚੀਜ਼ਾਂ ਸਿੱਖਣ ਦਾ ਹਿੱਸਾ ਹੈ।
ਬਿਨ੍ਹਾਂ ਕਿਸੇ ਡਰ ਤੋਂ ਖੇਡਾਗੇ ਮੈਚ
ਉਸ ਨੇ ਕਿਹਾ ਕਿ ਆਖਰੀ ਮੈਚ 'ਚ ਅਸੀਂ ਬਿਨ੍ਹਾਂ ਕਿਸੇ ਡਰ ਤੋਂ ਖੇਡਾਗੇ। ਉਸ ਨੇ ਕਿਹਾ ਕਿ ਅਸੀਂ ਆਖਰੀ ਮੁਕਾਬਲੇ 'ਚ ਬਿਨ੍ਹਾਂ ਕਿਸੇ ਡਰ ਤੋਂ ਖੇਡੇਗਾ ਪਿਛਲੇ ਮੈਚ ਉਨ੍ਹਾਂ ਮੈਚਾਂ 'ਚੋਂ ਸੀ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਆਪਣੇ ਪੱਖ ਨਹੀਂ ਦੇਖ ਸਕੇ। ਚੈਂਪੀਅਨਸ ਟਰਾਫੀ ਫਾਈਨਲ 'ਚ ਰਵਿੰਦਰ ਜਡੇਜਾ ਨਾਲ ਗਲਤ ਨਸੀਅਤ ਦਾ ਸ਼ਿਕਰ ਹੋਣ ਤੋਂ ਬਾਅਦ ਰਨ ਆਊਟ ਹੋਣ ਤੋਂ ਪਹਿਲਾਂ ਪੰਡਯਾ ਵਧੀਆ ਬੱਲੇਬਾਜ਼ੀ ਕਰ ਰਿਹਾ ਸੀ। ਇਸ ਆਲਰਾਊਂਡਰ ਨੇ ਕਿਹਾ ਕਿ ਉਹ ਨਾਰਾਜ਼ ਸੀ ਪਰ ਉਸ ਦਾ ਗੁੱਸਾ ਥੋੜੇ ਸਮੇਂ ਬਾਅਦ ਸ਼ਾਂਤ ਹੋ ਗਿਆ ਸੀ। 
ਪੰਡਯਾ ਨੇ ਕਿਹਾ ਕਿ ਸਿਰਫ ਤਿੰਨ ਮਿੰਟ ਹੀ ਲੱਗੇ ਗੁੱਸਾ ਸ਼ਾਂਤ ਹੋਣ ਲਈ। ਇਹ ਸਿਰਫ ਤੇਜ਼ ਪ੍ਰਕਿਰਿਆ ਸੀ। ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਗਿਆ ਅਤੇ ਕੁਝ ਮਿੰਟ ਬਾਅਦ ਮੈਂ ਡ੍ਰੈਸਿੰਗ ਰੂਮ 'ਚ ਹੱਸ ਰਿਹਾ ਸੀ। ਮੈਨੂੰ ਦੇਖ ਕੇ ਕੁਝ ਹੋਰ ਖਿਡਾਰੀ ਵੀ ਹੱਸ ਰਹੇ ਸੀ।


Related News