ਕਦੇ ਅਜਿਹਾ ਦਿਸਦਾ ਸੀ ਇਹ ਕ੍ਰਿਕਟਰ, ਅੱਜ ਹੈ ਭਾਰਤੀ ਟੀਮ ਦਾ ਸਟਾਰ (ਦੇਖੋ ਤਸਵੀਰਾਂ)

Friday, Jun 23, 2017 - 04:41 PM (IST)

ਨਵੀਂ ਦਿੱਲੀ— ਇਸ ਸਮੇਂ ਭਾਰਤੀ ਟੀਮ ਦੇ ਨਵੇਂ ਸਟਾਰ ਕ੍ਰਿਕਟਰ ਹਾਰਦਿਕ ਪੰਡਯਾ ਹਨ। ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਖਿਲਾਫ 76 ਦੌੜਾਂ ਦੀ ਪਾਰੀ ਖੇਡ ਕੇ ਉਨ੍ਹਾਂ ਨੇ ਕ੍ਰਿਕਟ ਦਿੱਗਜਾਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। 23 ਸਾਲ ਦੇ ਪੰਡਯਾ ਜਨਵਰੀ 2016 'ਚ ਆਸਟਰੇਲੀਆ ਖਿਲਾਫ ਟੀ-20 ਡੈਬਿਊ ਕਰਕੇ ਚਰਚਾ 'ਚ ਆਏ ਸਨ। ਉਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ ਬੜੌਦਾ ਲਈ ਘਰੇਲੂ ਕ੍ਰਿਕਟ ਖੇਡ ਕੇ ਕੀਤੀ ਸੀ, ਪਰ ਪੰਡਯਾ ਆਈ.ਪੀ.ਐੱਲ. ਤੋਂ ਹੀ ਸਟਾਰ ਬਣੇ।
ਹਾਰਦਿਕ ਪੰਡਯਾ ਆਈ.ਪੀ.ਐੱਲ. 'ਚ ਮੁੰਬਈ ਵਲੋਂ ਖੇਡਦੇ ਹਨ। 2015 'ਚ ਹੀ ਉਨ੍ਹਾਂ ਨੇ ਆਈ.ਪੀ.ਐੱਲ. ਡੈਬਿਊ ਕੀਤਾ ਸੀ। ਆਪਣੇ ਪਹਿਲੇ ਹੀ ਸੀਜ਼ਨ 'ਚ ਉਨ੍ਹਾਂ ਨੇ 9 ਮੈਚਾਂ 'ਚ 181 ਦੇ ਜ਼ਬਰਦਸਤ ਸਟਰਾਈਕ ਰੇਟ ਨਾਲ ਦੌੜਾਂ ਬਣਾਈਆਂ ਸਨ। ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ ਅਜੇਤੂ 61 ਰਿਹਾ ਹੈ। ਇਸੇ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਜਨਵਰੀ 2016 'ਚ ਆਸਟਰੇਲੀਆ ਖਿਲਾਫ ਟੀ-20 ਦੀ ਭਾਰਤੀ ਟੀਮ 'ਚ ਜਗ੍ਹਾ ਮਿਲੀ ਸੀ।


Related News