ਟੀ. ਵੀ. ''ਤੇ ਰਾਏ ਦੇਣਾ ਆਸਾਨ, ਕਪਤਾਨੀ ਨਾਲ ਮੇਰੀ ਬੱਲੇਬਾਜ਼ੀ ਪ੍ਰਭਾਵਿਤ ਨਹੀਂ ਹੋਈ : ਬਾਬਰ ਆਜ਼ਮ
Friday, Nov 10, 2023 - 08:27 PM (IST)
ਕੋਲਕਾਤਾ, (ਭਾਸ਼ਾ)- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਪਣੇ ਲੀਡਰਸ਼ਿਪ ਕੌਸ਼ਲ 'ਤੇ ਸਵਾਲ ਉਠਾਉਣ ਵਾਲੇ ਆਲੋਚਕਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਟੀ. ਵੀ. 'ਤੇ ਰਾਏ ਦੇਣਾ ਆਸਾਨ ਹੈ ਅਤੇ ਕਪਤਾਨੀ ਕਾਰਨ ਵਿਸ਼ਵ ਕੱਪ 'ਚ ਉਸ ਦੀ ਬੱਲੇਬਾਜ਼ੀ 'ਤੇ ਕੋਈ ਮਾੜਾ ਅਸਰ ਨਹੀਂ ਪਿਆ। ਅਫਗਾਨਿਸਤਾਨ ਦੇ ਹੱਥੋਂ ਪਾਕਿਸਤਾਨ ਦੀ 8 ਵਿਕਟਾਂ ਨਾਲ ਹਾਰ ਅਤੇ ਦੱਖਣੀ ਅਫਰੀਕਾ ਖਿਲਾਫ 271 ਦੌੜਾਂ ਦਾ ਟੀਚਾ ਹਾਸਲ ਨਾ ਕਰਨ ਤੋਂ ਬਾਅਦ ਬਾਬਰ ਆਜ਼ਮ ਦੀ ਆਲੋਚਨਾ ਹੋਈ ਸੀ। ਮੋਇਨ ਖਾਨ ਅਤੇ ਸ਼ੋਏਬ ਮਲਿਕ ਵਰਗੇ ਸਾਬਕਾ ਕਪਤਾਨਾਂ ਨੇ ਬਾਬਰ ਦੀ ਕਪਤਾਨੀ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਨਾਲ ਉਸ ਦੀ ਬੱਲੇਬਾਜ਼ੀ 'ਤੇ ਅਸਰ ਪੈ ਰਿਹਾ ਹੈ।
ਆਪਣੀ ਆਲੋਚਨਾ ਬਾਰੇ ਬਾਬਰ ਨੇ ਕਿਹਾ, ''ਟੀ. ਵੀ. 'ਤੇ ਰਾਏ ਦੇਣਾ ਬਹੁਤ ਆਸਾਨ ਹੈ। ਜੇਕਰ ਕੋਈ ਮੈਨੂੰ ਸਲਾਹ ਦੇਣਾ ਚਾਹੁੰਦਾ ਹੈ ਤਾਂ ਉਸ ਦਾ ਸੁਆਗਤ ਹੈ ਅਤੇ ਮੈਨੂੰ ਸਿੱਧਾ ਫੋਨ ਕਰ ਸਕਦਾ ਹੈ। ਮੇਰਾ ਨੰਬਰ ਇਨ੍ਹਾਂ ਸਾਰਿਆਂ ਕੋਲ ਹੈ।'' ਮਲਿਕ ਨੇ ਕਿਹਾ ਸੀ ਕਿ ਬਾਬਰ ਬੱਲੇਬਾਜ਼ੀ ਦੇ ਬਾਦਸ਼ਾਹ ਹਨ ਪਰ ਕਪਤਾਨੀ 'ਚ ਅਜਿਹਾ ਨਹੀਂ ਹੈ। ਮਲਿਕ ਨੇ ਕਿਹਾ ਸੀ, ''ਜਿਸ ਵਿਅਕਤੀ 'ਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ ਉਹ ਕਪਤਾਨ ਹੁੰਦਾ ਹੈ। ਮੋਇਨ ਨੇ ਕਿਹਾ ਸੀ ਕਿ ਬਾਬਰ ਨੂੰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਤੋਂ ਸਬਕ ਲੈਣਾ ਚਾਹੀਦਾ ਹੈ, ਜੋ ਕਪਤਾਨੀ ਛੱਡਣ ਤੋਂ ਬਾਅਦ ਪੂਰੀ ਤਰ੍ਹਾਂ ਬੱਲੇਬਾਜ਼ੀ 'ਤੇ ਧਿਆਨ ਦੇ ਰਿਹਾ ਹੈ।
ਬਾਬਰ ਨੇ ਇਸ 'ਤੇ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਹਾ ਕਿ ਆਲੋਚਨਾ ਦਾ ਕਦੇ ਵੀ ਉਨ੍ਹਾਂ ਦੀ ਬੱਲੇਬਾਜ਼ੀ 'ਤੇ ਅਸਰ ਨਹੀਂ ਪਿਆ। ਉਸ ਨੇ ਕਿਹਾ, “ਮੈਂ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਟੀਮ ਦੀ ਕਪਤਾਨੀ ਕਰ ਰਿਹਾ ਹਾਂ ਅਤੇ ਮੈਨੂੰ ਅਜਿਹਾ ਕਦੇ ਮਹਿਸੂਸ ਨਹੀਂ ਹੋਇਆ। ਗੱਲ ਸਿਰਫ ਇਹ ਹੈ ਕਿ ਮੈਂ ਵਿਸ਼ਵ ਕੱਪ 'ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਸੀ, ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਹਾਂ, ਇਸ ਲਈ ਲੋਕ ਕਹਿ ਰਹੇ ਹਨ ਕਿ ਮੈਂ ਦਬਾਅ 'ਚ ਹਾਂ ਬਾਬਰ ਨੇ ਕਿਹਾ, "ਮੈਂ ਨਹੀਂ ਮੰਨਦਾ ਕਿ ਕਪਤਾਨੀ ਦੇ ਕਾਰਨ ਮੈਂ ਦਬਾਅ ਵਿੱਚ ਹਾਂ। ਕਿਸੇ ਤਰ੍ਹਾਂ ਦੇ ਦਬਾਅ ਵਿੱਚ ਜਾਂ ਕਿਸੇ ਤਰੀਕੇ ਨਾਲ ਵੱਖਰਾ ਮਹਿਸੂਸ ਕਰ ਰਿਹਾ ਹਾਂ। ਮੈਂ ਫੀਲਡਿੰਗ ਅਤੇ ਬੱਲੇਬਾਜ਼ੀ ਕਰਦੇ ਹੋਏ ਮੈਦਾਨ ਉੱਤੇ ਆਪਣਾ 100 ਪ੍ਰਤੀਸ਼ਤ ਦਿੰਦਾ ਹਾਂ। ਮੈਂ ਸੋਚਦਾ ਹਾਂ ਕਿ ਮੈਨੂੰ ਕਿਵੇਂ ਦੌੜਾਂ ਬਣਾਉਣੀਆਂ ਹਨ ਤੇ ਆਪਣੀ ਟੀਮ ਨੂੰ ਜਿੱਤ ਦਿਵਾਉਣੀ ਹੈ।''
ਇਹ ਵੀ ਪੜ੍ਹੋ : ਰਿਸ਼ਭ ਪੰਤ ਹੁਣ ਠੀਕ ਹਨ, ਸੌਰਵ ਗਾਂਗੁਲੀ ਨੇ ਦੱਸਿਆ ਕਦੋਂ ਕਰਨਗੇ ਵਾਪਸੀ
ਇਸ ਦੌਰਾਨ ਬਾਬਰ ਨੂੰ ਪਾਕਿਸਤਾਨੀ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਕਪਤਾਨੀ ਛੱਡਣ ਦੇ ਸਵਾਲ ਵੀ ਸ਼ਾਮਲ ਸਨ। ਉਸ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਤੁਸੀਂ ਕਿਸ ਫੈਸਲੇ ਦੀ ਗੱਲ ਕਰ ਰਹੇ ਹੋ। ਖਿਡਾਰੀਆਂ ਦੀ ਚੋਣ ਦੇ ਸਬੰਧ ਵਿੱਚ ਜੋ ਫੈਸਲੇ ਕੀਤੇ ਗਏ ਹਨ ਉਹ ਕੋਚ ਅਤੇ ਕਪਤਾਨ ਵੱਲੋਂ ਲਏ ਗਏ ਹੈ। ਅਸੀਂ ਹਾਲਾਤਾਂ ਅਨੁਸਾਰ ਆਪਣਾ ਸਰਵੋਤਮ ਸੰਯੋਜਨ ਲਿਆਏ। ਕੁਝ ਮੌਕਿਆਂ 'ਤੇ ਸਾਨੂੰ ਸਫਲਤਾ ਮਿਲੀ ਅਤੇ ਕੁਝ ਮੌਕਿਆਂ 'ਤੇ ਅਜਿਹਾ ਨਹੀਂ ਹੋਇਆ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ