ਪਾਕਿਸਤਾਨ ਨੂੰ ਕਮਜ਼ੋਰ ਸਮਝਣਾ ਮੂਰਖਤਾ : ਵੱਕਾਰ ਯੂਨਿਸ

Sunday, Jun 02, 2019 - 12:48 AM (IST)

ਪਾਕਿਸਤਾਨ ਨੂੰ ਕਮਜ਼ੋਰ ਸਮਝਣਾ ਮੂਰਖਤਾ : ਵੱਕਾਰ ਯੂਨਿਸ

ਲੰਡਨ— ਮਹਾਨ ਤੇਜ਼ ਗੇਂਦਬਾਜ਼ ਵੱਕਾਰ ਯੂਨਿਸ ਨੇ ਕਿਹਾ ਹੈ ਕਿ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿਚ ਵੈਸਟਇੰਡੀਜ਼ ਹੱਥੋਂ ਸ਼ੁੱਕਰਵਾਰ ਨੂੰ ਟ੍ਰੈਂਟ ਬ੍ਰਿਜ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਨੂੰ ਘੱਟ ਸਮਝਣਾ ਮੂਰਖਤਾ ਹੋਵੇਗੀ। 
ਵੱਕਾਰ ਨੇ ਹਾਲਾਂਕਿ ਕਿਹਾ ਕਿ ਉਸ ਦਾ ਇਹ ਮਤਲਬ ਨਹੀਂ ਹੈ ਕਿ ਟੂਰਨਾਮੈਂਟ ਵਿਚ ਖਰਾਬ ਸ਼ੁਰੂਆਤ ਦੀ ਤੁਲਨਾ 1992 ਦੇ ਪ੍ਰਦਰਸ਼ਨ ਨਾਲ ਕੀਤੀ ਜਾ ਸਕਦੀ ਹੈ, ਜਦੋਂ ਪਾਕਿਸਤਾਨ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਆਪਣਾ ਪਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।  
ਵੱਕਾਰ ਨੇ ਕਿਹਾ, ''ਤੁਹਾਨੂੰ ਯਾਦ ਹੋਵੇਗਾ ਕਿ ਇਹ ਵਿਸ਼ਵ ਕੱਪ ਬਹੁਤ ਲੰਬਾ ਟੂਰਨਾਮੈਂਟ ਹੈ। ਅਜੇ ਵੀ ਬਹੁਤ ਕ੍ਰਿਕਟ ਖੇਡੀ ਜਾਣੀ ਬਾਕੀ ਹੈ।''


author

KamalJeet Singh

Content Editor

Related News