ਇਹ ਹੈ ਕ੍ਰਿਕਟਰ ਕੁਲਦੀਪ ਯਾਦਵ ਦੀ ''ਡ੍ਰੀਮ ਗਰਲ''

Saturday, Sep 23, 2017 - 05:35 PM (IST)

ਇਹ ਹੈ ਕ੍ਰਿਕਟਰ ਕੁਲਦੀਪ ਯਾਦਵ ਦੀ ''ਡ੍ਰੀਮ ਗਰਲ''

ਨਵੀਂ ਦਿੱਲੀ—ਈਡਨ ਗਾਰਡਨ 'ਚ ਵੀਰਵਾਰ ਨੂੰ ਖੇਡੇ ਗਏ ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਦੂਜੇ ਵਨਡੇ 'ਚ ਕੁਲਦੀਪ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਹੈਟ੍ਰਿਕ ਲਈ। ਕੁਲਦੀਪ ਨੇ ਆਸਟਰੇਲੀਆਈ ਟੀਮ ਦੇ ਤਿੰਨ ਵਿਕਟਾਂ ਚਟਕਾਈਆਂ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕੁਲਦੀਪ ਤੀਜੇ ਭਾਰਤੀ ਕ੍ਰਿਕਟਰ ਬਣ ਗਏ ਹਨ ਜਿਸ ਨੇ ਹੈਟ੍ਰਿਕ ਲਈ ਹੈ। 
ਕ੍ਰਿਕਟ ਤੋਂ ਇਲਾਵਾ ਉਨ੍ਹਾਂ ਦੀ ਨਿੱਜੀ ਜਿੰਦਗੀ 'ਚ ਵੀ ਇਕ ਡ੍ਰੀਮ ਗਰਲ ਹੈ ਜਿਸ 'ਤੇ ਕੁਲਦੀਪ ਲੱਟੂ ਹਨ। ਦਰਅਸਲ, ਇਕ ਵਾਰ ਕੁਲਦੀਪ ਤੋਂ ਸਵਾਲ ਕੀਤਾ ਗਿਆ ਕਿ ਉਹ ਕਿਸ ਨਾਲ ਡਿਜਿਰਟ ਆਈਲੈਂਡ 'ਤੇ ਜਾਣਾ ਚਾਹੁੰਗੇ, ਤਾਂ ਉਸ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਜੀ ਹਾਂ ਉਸ ਹਸੀਨਾ ਦਾ ਨਾਮ ਜੈਕਲੀਨ ਫਰਨਾਂਡੀਜ਼। ਜੈਕਲੀਨ ਸਾਬਕਾ ਸ਼੍ਰੀਲੰਕਾ ਵਿਸ਼ਵ ਸੁੰਦਰੀ ਰਹਿ ਚੁੱਕੀ ਹੈ। ਕੁਲਦੀਪ ਨੇ ਦੱਸਿਆ ਕਿ ਉਹ ਜੈਕਲੀਨ ਨੂੰ ਡੇਟ 'ਤੇ ਲਿਜਾਉਣਾ ਚਾਹੁੰਦੇ ਹਨ।


ਕੁਲਦੀਪ ਦੀ ਪਸੰਦੀਦਾ ਫਿਲਮ 'ਕਭੀ ਖੁਸ਼ੀ ਕਭੀ ਗਮ' ਹੈ। ਇਸ ਫਿਲਮ 'ਚ ਸ਼ਾਹਰੁਖ ਖਾਨ ਸਨ। ਅਕਸਰ ਦੇਖਿਆ ਜਾਂਦਾ ਹੈ ਕਿ ਕ੍ਰਿਕਟਰਾਂ ਨੂੰ ਬਾਲੀਵੁੱਡ ਤੋਂ ਬਹੁਤ ਲਗਾਵ ਹੁੰਦਾ ਹੈ। ਉਹ ਰਿਤਿਕ ਰੋਸ਼ਨ ਦੇ ਬਹੁਤ ਵੱਡੇ ਫੈਨਜ਼ ਹਨ ਰਿਤਿਕ ਉਨ੍ਹਾਂ ਦੇ ਪਸੰਦੀਦਾ ਹੀਰੋ ਹਨ।


Related News