ISSF ਵਿਸ਼ਵ ਕੱਪ: ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ''ਚ ਜਿੱਤਿਆ ਸੋਨ ਤਮਗਾ
Tuesday, May 31, 2022 - 04:23 PM (IST)
ਨਵੀਂ ਦਿੱਲੀ (ਏਜੰਸੀ)- ਭਾਰਤ ਨੇ ਅਜ਼ਰਬੈਜਾਨ ਦੇ ਬਾਕੂ ਵਿੱਚ ਚੱਲ ਰਹੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਆਪਣਾ ਖਾਤਾ ਸੋਨ ਤਮਗੇ ਨਾਲ ਖੋਲ੍ਹਿਆ, ਜੋ ਇਲਾਵੇਨਿਲ ਵਲਾਰਿਵਾਨ, ਰਮਿਤਾ ਅਤੇ ਸ਼੍ਰੇਆ ਅਗਰਵਾਲ ਨੇ ਜਿੱਤਿਆ। ਭਾਰਤੀ ਤਿਕੜੀ ਨੇ ਡੈਨਮਾਰਕ ਦੀ ਅੰਨਾ ਨੀਲਸਨ, ਐਮਾ ਕੋਚ ਅਤੇ ਰਿੱਕੇ ਮੇਂਗ ਇਬਸਨ ਨੂੰ 17.5 ਨਾਲ ਹਰਾਇਆ। ਪੋਲੈਂਡ ਨੂੰ ਕਾਂਸੀ ਦਾ ਤਮਗਾ ਮਿਲਿਆ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀਆਂ ਇੰਗਲੈਂਡ ਦੀਆਂ ਮਹਿਲਾ ਕ੍ਰਿਕਟਰ ਨਤਾਲੀ ਸਕਿਵਰ ਅਤੇ ਕੈਥਰੀਨ ਬ੍ਰੰਟ
ਵਿਸ਼ਵ ਦੀ ਸਾਬਕਾ ਨੰਬਰ ਇਕ ਨਿਸ਼ਾਨੇਬਾਜ਼ ਇਲਾਵੇਨਿਲ, ਰਮਿਤਾ ਅਤੇ ਸ਼੍ਰੇਆ ਸੋਮਵਾਰ ਨੂੰ ਦੋ ਦੌਰ ਕੇ ਕੁਆਲੀਫਿਕੇਸ਼ਨ ਤੋਂ ਬਾਅਦ ਫਾਈਨਲ ਵਿਚ ਪਹੁੰਚੀਆਂ ਸਨ। ਪਹਿਲੇ ਕੁਆਲੀਫਿਕੇਸ਼ਨ ਵਿਚ ਉਨ੍ਹਾਂ ਨੇ 944.4 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਦੂਜੇ ਕੁਆਲੀਫਿਕੇਸ਼ਨ ਵਿਚ ਡੈਨਮਾਰਕ ਤੋਂ ਬਾਅਦ ਦੂਜੇ ਸਥਾਨ ’ਤੇ ਰਹੀਆਂ ਸਨ।
ਪੁਰਸ਼ਾਂ ਦੇ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਭਾਰਤ ਦੇ ਰੁਦਰਾਕਸ਼ ਪਾਟਿਲ, ਪਾਰਥਾ ਮਖੀਜਾ ਅਤੇ ਧਨੁਸ਼ ਸ਼੍ਰੀਕਾਂਤ ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿਚ ਕ੍ਰੋਏਸ਼ੀਆ ਤੋਂ 10.16 ਨਾਲ ਹਾਰ ਗਏ। ਭਾਰਤੀ ਰਾਈਫਲ ਟੀਮ ਤਮਗਾ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ, ਜਦਕਿ ਸਰਬੀਆ ਚੋਟੀ 'ਤੇ ਹੈ।
ਇਹ ਵੀ ਪੜ੍ਹੋ: 'ਦਿ ਗ੍ਰੇਟ ਖਲੀ' ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੀਤਾ ਸੋਗ ਪ੍ਰਗਟ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।