ISSF WC 2024 : ਦਿਵਿਆਂਸ਼ ਪੰਵਾਰ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ
Monday, Jan 29, 2024 - 11:53 AM (IST)
ਕਾਹਿਰਾ, (ਭਾਸ਼ਾ)- ਭਾਰਤੀ ਓਲੰਪੀਅਨ ਦਿਵਿਆਂਸ਼ ਸਿੰਘ ਪੰਵਾਰ ਨੇ ਐਤਵਾਰ ਨੂੰ ਇੱਥੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਵਿਸ਼ਵ ਰਿਕਾਰਡ ਬਣਾ ਕੇ ਦੇਸ਼ ਨੂੰ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਦੂਜਾ ਸੋਨ ਤਮਗਾ ਦਿਵਾਇਆ। ਇਸ 21 ਸਾਲ ਦੇ ਨਿਸ਼ਾਨੇਬਾਜ਼ ਦਿਵਿਆਂਸ਼ ਨੇ 25.7 ਅੰਕਾਂ ਨਾਲ ਚੀਨ ਦੇ ਸ਼ੇਂਗ ਲਿਹਾਓ ਦੇ ਪਿਛਲੇ ਸਾਲ ਹਾਂਗਝੋਊ ਏਸ਼ੀਆਈ ਖੇਡਾਂ ਵਿਚ ਬਣਾਏ ਗਏ 25.3 ਦੇ ਰਿਕਾਰਡ ਤੋਂ ਬਿਹਤਰ ਕੀਤਾ।
ਇਹ ਵੀ ਪੜ੍ਹੋ : IND vs ENG : ਭਾਰਤ ਨੇ ਗਵਾਇਆ ਪਹਿਲਾ ਟੈਸਟ, ਇੰਗਲੈਂਡ ਨੇ 28 ਦੌੜਾਂ ਨਾਲ ਜਿੱਤ ਕੀਤੀ ਦਰਜ
ਦਿਵਿਆਂਸ਼ ਨੇ ਕੁਆਲੀਫਿਕੇਸ਼ਨ ਵਿਚ ਵਿਸ਼ਵ ਪੱਧਰੀ 632.4 ਅੰਕਾਂ ਨਾਲ ਪਹਿਲੇ ਸਥਾਨ ਨਾਲ 24 ਸ਼ਾਟਾਂ ਦੇ ਫਾਈਨਲ ਵਿਚ ਜਗ੍ਹਾ ਬਣਾਈ, ਜਿਸ ਵਿਚ ਵੀ ਆਪਣੇ ਸਟੀਕ ਨਿਸ਼ਾਨਿਆਂ ਨਾਲ ਚਾਂਦੀ ਤਮਗਾ ਜੇਤੂ ਇਟਲੀ ਦੇ ਦਾਨੀ ਸੋਲਾਜੋ ਨੂੰ 1.9 ਅੰਕ ਨਾਲ ਪਛਾੜ ਦਿੱਤਾ। ਉਸ ਨੇ ਇਕ ਵੀ ਸਕੋਰ 10 ਤੋਂ ਘੱਟ ਦਾ ਨਹੀਂ ਕੀਤਾ ਤੇ ਉਸਦੀਆ ਦੇ ਸ਼ਾਂਟਾਂ ਪ੍ਰਫੈਕਟ 10.9 ਅੰਕ ਦੀਆਂ ਰਹੀਆਂ। ਭਾਰਤ ਦੇ ਹੁਣ ਦੋ ਸੋਨ ਤੇ ਦੋ ਚਾਂਦੀ ਤਮਗੇ ਹੋ ਗਏ ਹਨ, ਜਿਸ ਨਾਲ ਦੇਸ਼ ਓਲੰਪਿਕ ਸਾਲ ਦੇ ਪਹਿਲੇ ਆਈ. ਐੱਸ.ਐਫ. ਵਿਸ਼ਵ ਕੱਪ ਪੜਾਅ ਦੀ ਅੱਕ ਸੂਚੀ ਵਿਚ ਚੋਟੀ 'ਤੇ ਚੱਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8