ਇਸਲਾਮਾਬਾਦ ਯੂਨਾਈਟਿਡ ਦੇ ਮਾਲਕ ਨੇ PSL ਤੇ IPL ਟੀਮਾਂ ਵਿਚਾਲੇ ਮੈਚ ਕਰਾਉਣ ਦੀ ਕੀਤੀ ਮੰਗ

01/29/2020 5:39:35 PM

ਕਰਾਚੀ : ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੀ ਸਾਬਕਾ ਚੈਂਪੀਅਨ ਇਸਲਾਮਾਬਾਦ ਯੂਨਾਈਟਿਡ ਦੇ ਮਾਲਕ ਅਲੀ ਨਕਵੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਅਤੇ ਪੀ. ਐੱਸ. ਐੱਲ. ਟੀਮਾਂ ਵਿਚਾਲੇ ਮੈਚ ਕਰਾਉਣ ਦੀ ਮੰਗ ਕੀਤੀ ਹੈ। ਨਕਵੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਮੈਨੂੰ ਲਗਦਾ ਹੈ ਕਿ ਸਾਨੂੰ ਆਈ. ਪੀ. ਐੱਲ. ਅਤੇ ਪੀ. ਐੱਸ. ਐੱਲ. ਟੀਮਾਂ ਵਿਚਾਲੇ ਮੈਚ ਕਰਾਉਣ 'ਤੇ ਵਿਚਾਰ ਕਰਨਾ ਚਾਹੀਦੈ, ਜੋ ਦੁਨੀਆ ਦਾ ਸਰਵਸ੍ਰੇਸ਼ਠ ਲੀਗ ਹੈ। ਮੁੰਬਈ ਇੰਡੀਅਨਜ਼ ਦੇ ਮਾਲਕਾਂ ਨੂੰ ਇਸਲਾਮਾਬਾਦ ਯੂਨਾਈਟਿਡ ਦੇ ਨਾਲ ਦੋਸਤਾਨਾ ਮੈਚ ਖੇਡਣ ਦਾ ਸੁਝਾਅ ਦਿੱਤਾ ਸੀ ਪਰ ਅਜਿਹਾ ਨਹੀਂ ਹੋ ਸਕਿਆ।'' ਨਕਵੀ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਇਸ ਤਰਵਾਂ ਦੇ ਮੈਚਾਂ ਲਈ ਮੌਜੂਦਾ ਹਾਲਾਤ ਸਹੀ ਨਹੀਂ ਹਨ ਪਰ ਨਾਲ ਹੀ ਕਿਹਾ ਕਿ ਕ੍ਰਿਕਟ ਨੇ ਹਮੇਸ਼ਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘੱਟ ਕਰਨ 'ਚ ਭੂਮਿਕਾ ਨਿਭਾਈ ਹੈ।

PunjabKesari

ਉਸ ਨੇ ਕਿਹਾ, ''ਇਸ ਸੁਝਾਅ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਭਵਿੱਖ ਵਿਚ ਅਜਿਹਾ ਹੋ ਸਕਦਾ ਹੈ।'' ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਵੀ ਕੁਝ ਦਿਨ ਪਹਿਲਾਂ ਅਜਿਹਾ ਹੀ ਸੁਝਾਅ ਦਿੰਦਿਆਂ ਦੋਵੇਂ ਲੀਗਜ਼ ਦੀ ਚੈਂਪੀਅਨ ਟੀਮਾਂ ਵਿਚਾਲੇ ਮੈਚ ਕਰਾਉਣ ਦੀ ਮੰਗ ਕੀਤੀ ਸੀ। ਰਜ਼ਾਕ ਨੂੰ ਹਾਲਾਂਕਿ ਉਸ ਸਮੇਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਸ ਨੇ ਕਿਹਾ ਸੀ ਕਿ ਪੀ. ਐੱਸ. ਐੱਲ. ਜ਼ਿਆਦਾ ਵੱਡੀ ਲੀਗ ਹੈ ਅਤੇ ਪੀ. ਐੱਸ. ਐੱਲ. ਟੀਮ ਆਈ. ਪੀ. ਐੱਲ. ਦੀ ਟੀਮ ਨੂੰ ਹਰਾ ਦੇਵੇਗੀ। ਨਕਵੀ ਨੇ ਨਾਲ ਹੀ ਐਲਾਨ ਕੀਤਾ ਕਿ ਨਿਊਜ਼ੀਲੈਂਡ ਦੇ ਲਿਊਕ ਰੋਂਚੀ ਆਗਾਮੀ ਪੀ. ਐੱਸ. ਐੱਲ. 5 ਵਿਚ ਟੀਮ ਦੇ ਕੋਚ ਸਹਿ ਖਿਡਾਰੀ ਹੋਣਗੇ ਅਤੇ ਮੁੱਖ ਕੋਚ ਮਿਸਬਾਹ ਉਲ ਹੱਕ ਦੇ ਨਾਲ ਕੰਮ ਕਰਨਗੇ।

PunjabKesari


Related News