ਵੈਸਟਇੰਡੀਜ਼ 'ਚ ਇਸ਼ਾਂਤ ਸ਼ਰਮਾ ਦਾ ਡਬਲ ਧਮਾਕਾ, ਬਣੇ ਟੀਮ ਇੰਡੀਆ ਦੇ ਹੀਰੋ

08/24/2019 1:42:18 PM

ਸਪੋਰਸਟ ਡੈਸਕ— ਭਾਰਤੀ ਟੀਮ ਦੇ ਮੌਜੂਦਾ ਸਭ ਤੋਂ ਤਜਰਬੇਕਾਰ ਖਿਡਾਰੀ ਇਸ਼ਾਂਤ ਸ਼ਰਮਾ ਨੇ ਵੈਸਟਇੰਡੀਜ਼ ਖਿਲਾਫ ਸੀਰੀਜ਼ ਦੇ ਪਹਿਲੇ ਟੈਸਟ ਦੇ ਦੂਜੇ ਦਿਨ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਭਾਰਤੀ ਟੀਮ ਨੂੰ ਮਜ਼ਬੂਤ ਹਾਲਤ 'ਚ ਲਿਆ ਦਿੱਤਾ। ਪੰਤ ਦੇ ਆਊਟ ਹੋਣ ਤੋਂ ਬਾਅਦ 207 ਦੇ ਸਕੋਰ 'ਤੇ ਬੱਲੇਬਾਜ਼ੀ ਕਰਨ ਉਤਰੇ ਇਸ਼ਾਂਤ ਸ਼ਰਮਾ ਨੇ ਰਵਿੰਦਰ ਜਡੇਜਾ ਨਾਲ ਮੋਰਚਾ ਸੰਭਾਲਦੇ ਹੋਏ ਭਾਰਤੀ ਟੀਮ ਨੂੰ 250 ਦੌੜਾਂ ਦੇ ਪਾਰ ਪਹੁੰਚਾਇਆ। ਇਸ਼ਾਂਤ ਅਤੇ ਜਡੇਜਾ ਨੇ ਮਿਲ ਕੇ ਅੱਠਵੀਂ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਜਦੋਂ ਉਹ 62 ਗੇਂਦਾਂ 'ਤੇ 19 ਦੌੜਾਂ ਬਣਾ ਕੇ ਆਊਟ ਹੋਏ ਤਾਂ ਤਦ ਟੀਮ ਦਾ ਸਕੋਰ 267 ਦੌੜਾਂ ਹੋ ਚੁੱਕਿਆ ਸੀ। ਇਸ਼ਾਂਤ ਦੀ ਇਸ ਸਬਰ ਵਾਲੀ ਪਾਰੀ ਦੀ ਬਦੌਲਤ ਟੀਮ ਇੰਡੀਆ ਪਹਿਲੀ ਪਾਰੀ 'ਚ 300 ਦੌੜਾਂ ਦੇ ਕਰੀਬ (297) ਪੁੱਜਣ 'ਚ ਸਫਲ ਹੋਈ।

ਬੱਲੇ ਨਾਲ ਕਮਾਲ ਦੀ ਪਾਰੀ ਖੇਡਣ ਤੋਂ ਬਾਅਦ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਗੇਂਦਬਾਜ਼ੀ 'ਚ ਵੀ ਦਮ ਦਿਖਾਇਆ। ਇਸ਼ਾਤ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ 189 ਦੌੜਾਂ 'ਤੇ ਵੈਸਟਇੰਡੀਜ਼ ਦੀਆਂ ਅੱਠ ਵਿਕਟਾਂ ਆਊਟ ਕਰ ਉਸ ਨੂੰ ਮੁਸੀਬਤ 'ਚ ਪਾ ਦਿੱਤਾ ਹੈ। ਇਸ ਮੈਚ 'ਚ ਇਸ਼ਾਂਤ ਸ਼ਰਮਾ ਨੇ ਕਰੀਅਰ 'ਚ ਨੌਵੀਂ ਵਾਰ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਵੈਸਟਇੰਡੀਜ਼ ਖਿਲਾਫ ਕੈਰੇਬੀਆਈ ਧਰਤੀ 'ਤੇ ਦੂਜਾ ਬੈਸਟ ਪ੍ਰਦਰਸ਼ਨ ਕੀਤਾ। ਨਾਰਥਸਾਊਂਟ 'ਚ ਇਹ ਇਸ਼ਾਂਤ ਦਾ ਟੈਸਟ 'ਚ ਬੇਸਟ ਪ੍ਰਦਰਸ਼ਨ ਰਿਹਾ ਹੈ।PunjabKesari
ਮੈਚ ਦੀ ਪਹਿਲੀ ਪਾਰੀ 'ਚ ਖੇਡ ਦੇ ਦੂਜੇ ਦਿਨ ਇਸ਼ਾਂਤ ਸ਼ਰਮਾ ਨੇ 13 ਓਵਰਾਂ 'ਚ 42 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਉਨ੍ਹਾਂ ਦਾ ਇਕਾਨਮੀ ਰੇਟ 3.23 ਦਾ ਰਿਹਾ। ਇਸ ਤੋਂ ਪਹਿਲਾਂ ਵੈਸਟਇੰਡੀਜ਼ 'ਚ ਇਸ਼ਾਂਤ ਸ਼ਰਮਾ ਨੇ ਟੈਸਟ 'ਚ ਬੈਸਟ ਪ੍ਰਦਰਸ਼ਨ 2011 'ਚ ਬਰਿਜਟਾਊਨ 'ਚ ਕੀਤਾ ਸੀ। ਤੱਦ ਉਨ੍ਹਾਂ ਨੇ 55 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਇਹ ਤੀਜਾ ਮੌਕਾ ਹੈ, ਜਦੋਂ ਉਨ੍ਹਾਂ ਨੇ ਵੈਸਟਇੰਡੀਜ਼ 'ਚ ਟੈਸਟ ਕ੍ਰਿਕਟ ਦੀ ਇਕ ਪਾਰੀ 'ਚ ਪੰਜ ਜਾਂ ਉਸ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ।  

ਟੈਸਟ ਕ੍ਰਿਕਟ ਦੀ ਇਕ ਪਾਰੀ 'ਚ 5 ਵਿਕਟਾਂ :
-  6/55 ਬਰਿਜਟਾਊਨ-2011
-  5/39 ਨਾਰਥਸਾਊਂਟ-2019
-  5/77 ਰੋਸੇਉ-2011PunjabKesari

ਇੰਗਲੈਂਡ ਤੋਂ ਬਾਅਦ ਵਿੰਡੀਜ਼ 'ਚ ਵੀ ਬੈਸਟ ਇਸ਼ਾਂਤ
ਇਸ਼ਾਂਤ ਸ਼ਰਮਾ ਵੈਸਟਇੰਡੀਜ਼ 'ਚ ਹੁਣ ਤੱਕ 35 ਵਿਕਟਾਂ ਲੈ ਚੁੱਕੇ ਹਨ, ਜੋ ਕਿ ਉਨ੍ਹਾਂ ਦਾ ਵਿਦੇਸ਼ੀ ਧਰਤੀ 'ਤੇ ਇੰਗਲੈਂਡ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਉਥੇ ਹੀ, ਇਸ਼ਾਂਤ ਹੁਣ ਤੱਕ 90 ਟੈਸਟ ਮੈਚਾਂ 'ਚ 34.28 ਦੀ ਔਸਤ ਅਤੇ 3.19 ਦੀ ਇਕਾਨਮੀ ਨਾਲ ਕੁੱਲ 267 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਦੀ ਬੈਸਟ ਪਰਫਾਰਮੈਂਸ ਇੰਗਲੈਂਡ ਦੇ ਲਾਰਡਸ 'ਚ 74 ਦੌੜਾਂ ਦੇ ਕੇ 7 ਵਿਕਟਾਂ ਰਿਹਾ ਹੈ, ਜੋ ਕਿ ਉਨ੍ਹਾਂ ਨੇ ਸਾਲ 2014 'ਚ ਦਿੱਤਾ ਸੀ।


Related News