ਪੋਂਟਿੰਗ ਨੇ ਦੱਸੀ ਇਸ਼ਾਂਤ ਸ਼ਰਮਾ ਦੇ ਪਲੇਇੰਗ ਇਲੈਵਨ ਤੋਂ ਬਾਹਰ ਹੋਣ ਦੀ ਵਜ੍ਹਾ

04/16/2021 4:08:51 PM

ਮੁੰਬਈ— ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਖੁਲ੍ਹਾਸਾ ਕੀਤਾ ਹੈ ਕਿ ਟੀਮ ਦੇ ਪਹਿਲੇ 2 ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚਾਂ ਤੋਂ ਬਾਹਰ ਰਹਿਣ ਵਾਲੇ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਅੱਡੀ ’ਚ ਹਲਕੀ ਸੱਟ ਹੈ। ਆਈ. ਪੀ. ਐੱਲ. ਨੀਲਾਮੀ ਤੋਂ ਪਹਿਲਾਂ ਦਿੱੱਲੀ ਦੀ ਟੀਮ ਨੇ ਇਸ਼ਾਂਤ ਨੂੰ ਆਪਣੇ ਨਾਲ ਬਰਕਰਾਰ ਰਖਿਆ ਸੀ। ਉਹ ਚੇਨਈ ਸੁਪਰਕਿੰਗਜ਼ ਤੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਟੀਮ ਦੇ ਸ਼ੁਰੂਆਤੀ ਦੋ ਮੈਚਾਂ ’ਚ ਨਹੀਂ ਖੇਡ ਸਕੇ ਸਨ ਜਿਸ ਨਾਲ ਯੁਵਾ ਆਵੇਸ਼ ਖ਼ਾਨ ਨੂੰ ਆਖ਼ਰੀ ਗਿਆਰਾਂ ’ਚ ਜਗ੍ਹਾ ਮਿਲੀ ਸੀ।
ਇਹ ਵੀ ਪੜ੍ਹੋ : ਪੋਂਟਿੰਗ ਨੇ ਦਿੱਲੀ ਦੀ ਹਾਰ ਤੋਂ ਬਾਅਦ ਰਿਸ਼ਭ ਪੰਤ ਦੀ ਕਪਤਾਨੀ ’ਤੇ ਉਠਾਏ ਸਵਾਲ

ਵੀਰਵਾਰ ਰਾਤ ਰਾਇਲਜ਼ ਖ਼ਿਲਾਫ਼ ਟੀਮ ਨੂੰ ਤਿੰਨ ਵਿਕਟਾਂ ਦੀ ਹਾਰ ਦੇ ਬਾਅਦ ਪੋਂਟਿੰਗ ਨੇ ਆਨਲਾਈਨ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ॥ਪਿਛਲੇ ਸੈਸ਼ਨ ’ਚ ਇਕਮਾਤਰ ਮੈਚ ਖੇਡਦੇ ਹੋਏ ਇਸ਼ਾਂਤ ਸ਼ਰਮਾ ਦੀਆਂ ਮਾਸਪੇਸ਼ੀਆਂ ’ਚ ਸੱਟ ਲਗ ਗਈ ਸੀ। ਉਹ ਇਸ ਤੋਂ ਬਾਅਦ ਯੂ. ਏ. ਈ. ’ਚ ਆਈ. ਪੀ. ਐੱਲ. ਤੋਂ ਬਾਹਰ ਹੋ ਗਏ ਸਨ ਤੇ ਇਸ ਤੋਂ ਬਾਅਦ ਆਸਟਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ’ਚ ਵੀ ਨਹੀਂ ਖੇਡ ਸਕੇ ਸਨ। ਇਸ਼ਾਂਤ ਦੀ ਗ਼ੈਰਮੌਜੂਦਗੀ ’ਚ ਆਵੇਸ਼ ਖ਼ਾਨ ਨੂੰ ਮੌਕਾ ਮਿਲਿਆ ਤੇ ਉਨ੍ਹਾਂ ਨੇ 2 ਮੈਚਾਂ ’ਚ ਪੰਜ ਵਿਕਟ ਝਟਕਾ ਕੇ ਪੋਂਟਿੰਗ ਨੂੰ ਕਾਫ਼ੀ ਪ੍ਰਭਾਵਿਤ ਕੀਤਾ।
ਇਹ ਵੀ ਪੜ੍ਹੋ : ...ਜਦੋਂ RCB ਅਤੇ SRH ਦੇ ਮੈਚ ਦੋਰਾਨ ਚਾਹਲ ਦੀ ਪਤਨੀ ਧਨਾਸ਼੍ਰੀ ਦੀ ਆਵਾਜ਼ ਹੋਈ ਬੰਦ

ਪੋਂਟਿੰਗ ਨੇ ਕਿਹਾ, ‘‘ਉਸ ਨੇ ਮੌਕੇ ਦਾ ਪੂਰਾ ਲਾਹਾ ਲਿਆ। ਉਹ ਪਿਛਲੇ ਕੁਝ ਸਾਲਾਂ ਤੋਂ ਟੀਮ ਦਾ ਹਿੱਸਾ ਹੈ ਪਰ ਉਸ ਨੂੰ ਮੌਕੇ ਨਹੀਂ ਮਿਲ ਰਹੇ ਸਨ। ਜੇਕਰ ਤੁਹਾਡੇ ਕੋਲ ਉਨ੍ਹਾਂ ਵਰਗਾ ਭਾਰਤੀ ਤੇਜ਼ ਗੇਂਦਬਾਜ਼ ਹੈ ਤੇ ਫਿਰ ਕ੍ਰਿਸ ਵੋਕਸ, ਐਨਰਿਚ ਨਾਰਟਜੇ, ਕਗਿਸੋ ਰਬਾਡਾ ਤੇ ਟਾਮ ਕੁਰਨ ਜਿਹੇ ਗੇਂਦਬਾਜ਼ ਹਨ ਤਾਂ ਫਿਰ ਤੁਹਾਡਾ ਤੇਜ਼ ਗੇਂਦਬਾਜ਼ੀ ਹਮਲਾ ਕਾਫ਼ੀ ਮਜ਼ਬੂਤ ਹੈ।’’ 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News