ਵਿਕਟ ਕੀਪਰਾਂ ''ਚ ਈਸ਼ਾਨ ਕਿਸ਼ਨ ''ਤੇ ਰਹਿਣਗੀਆਂ ਨਜ਼ਰਾਂ

Thursday, Feb 03, 2022 - 02:30 AM (IST)

ਵਿਕਟ ਕੀਪਰਾਂ ''ਚ ਈਸ਼ਾਨ ਕਿਸ਼ਨ ''ਤੇ ਰਹਿਣਗੀਆਂ ਨਜ਼ਰਾਂ

ਮੁੰਬਈ- ਟੀ-20 ਕ੍ਰਿਕਟ ਵਿਚ ਵਿਕਟ ਕੀਪਰਾਂ ਨੂੰ ਉਨ੍ਹਾਂ ਦੀ ਕੀਪਿੰਗ ਦੀ ਬਜਾਏ ਬੱਲੇਬਾਜ਼ੀ 'ਤੇ ਆਂਕਿਆ ਜਾਂਦਾ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਟਾਪ ਕ੍ਰਮ ਵਿਚ ਬੱਲੇਬਾਜ਼ੀ ਕਰਨ ਵਾਲੇ ਵਿਕਟ ਕੀਪਰ ਨੂੰ ਤਾਂ ਬੇਸ਼ਕੀਮਤੀ ਹੀਰਾ ਮੰਨਿਆ ਜਾਂਦਾ ਹੈ ਅਤੇ ਜੇਕਰ ਉਹ ਭਾਰਤੀ ਹੋਵੇ, ਤਾਂ ਉਸ ਦਾ ਮੁੱਲ ਹੋਰ ਵੀ ਵੱਧ ਜਾਂਦਾ ਹੈ। ਟੀਮਾਂ ਨੂੰ ਹਮੇਸ਼ਾ ਇਸ ਮਾਪਦੰਡਾਂ 'ਤੇ ਖਰੇ ਉੱਤਰਨ ਵਾਲੇ ਖਿਡਾਰੀਆਂ ਦੀ ਤਲਾਸ਼ ਰਹਿੰਦੀ ਹੈ। ਇਹੀ ਕਾਰਨ ਹੈ ਕਿ ਟੀਮਾਂ ਨੇ ਲੋਕੇਸ਼ ਰਾਹੁਲ, ਮਹਿੰਦਰ ਸਿੰਘ ਧੋਨੀ, ਰਿਸ਼ਭ ਪੰਤ, ਸੰਜੂ ਸੈਮਸਨ ਅਤੇ ਜਾਸ ਬਟਲਰ ਵਰਗੇ ਵਿਕਟ ਕੀਪਰਾਂ ਨੂੰ ਰਿਟੇਨ ਕੀਤਾ ਹੈ।

ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ

PunjabKesari
ਈਸ਼ਾਨ ਕਿਸ਼ਨ :- ਤਾਬੜਤੋੜ ਬੱਲੇਬਾਜ਼, ਜੋ ਸਪਿਨ ਖਿਲਾਫ ਵੱਡੇ ਸ਼ਾਟ ਲਾਉਂਦਾ ਹੋਵੇ ਅਤੇ ਕਿਸੇ ਵੀ ਸਥਾਨ ਉੱਤੇ ਬੱਲੇਬਾਜ਼ੀ ਕਰ ਸਕੇ। ਜੇਕਰ 23 ਸਾਲ ਦਾ ਕਿਸ਼ਨ ਇਸ ਵੱਡੀ ਨੀਲਾਮੀ ਵਿਚ ਸਭ ਤੋਂ ਮਹਿੰਗੇ ਖਿਡਾਰੀਆਂ ਵਿਚੋਂ ਇਕ ਬਣਦਾ ਹੈ, ਤਾਂ ਇਸ ਵਿਚ ਹੈਰਾਨੀ ਦੀ ਕੋਈ ਗੱਲ ਨਹੀਂ ਹੋਵੇਗੀ। ਆਈ. ਪੀ. ਐੱਲ. 2020 ਵਿਚ ਕਿਸ਼ਨ ਨੇ ਸਭ ਤੋਂ ਜ਼ਿਆਦਾ 30 ਛੱਕੇ ਲਾਏ ਸਨ। 2018 ਵਿਚ 6 ਕਰੋੜ 40 ਲੱਖ ਰੁਪਏ 'ਚ ਮੁੰਬਈ ਇੰਡੀਅਨਜ਼ ਵੱਲੋਂ ਖਰੀਦੇ ਜਾਣ ਤੋਂ ਬਾਅਦ ਕਿਸ਼ਨ ਨੇ ਉਨ੍ਹਾਂ ਨੂੰ ਟਾਪ ਕ੍ਰਮ ਵਿਚ ਇਕ ਖੱਬੇ ਹੱਥ ਦੇ ਬੱਲੇਬਾਜ਼ ਦਾ ਬਦਲ ਦਿੱਤਾ ਹੈ। ਪਿਛਲੇ ਸਾਲ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕੀਤਾ। ਭਾਵੇਂ ਹੀ ਮੁੰਬਈ ਨੇ ਉਨ੍ਹਾਂ ਨੂੰ ਰਿਟੇਨ ਨਹੀਂ ਕੀਤਾ, ਕਿਸ਼ਨ ਨੂੰ ਉਮੀਦ ਹੈ ਕਿ ਨੀਲਾਮੀ ਵਿਚ ਉਨ੍ਹਾਂ 'ਤੇ ਵੱਡੀਆਂ ਬੋਲੀਆਂ ਲੱਗਣਗੀਆਂ। ਪਤਾ ਚਲਿਆ ਹੈ ਕਿ ਇਸ ਲਈ ਉਨ੍ਹਾਂ ਨੇ ਦੋਵਾਂ ਨਵੀਆਂ ਟੀਮਾਂ ਦੇ ਪ੍ਰਸਤਾਵਾਂ ਨੂੰ ਸਵੀਕਾਰ ਨਹੀਂ ਕੀਤਾ।

PunjabKesari
ਡਿ ਕਾਕ ਸਮੀਤਿ ਓਵਰ ਕ੍ਰਿਕਟ ’ਚ ਵਿਸ਼ਵ ਦੇ ਸਰਵਸ੍ਰੇਸ਼ਠ ਵਿਕਟਕੀਪਰ
ਕਵਿੰਟਨ ਡਿ ਕਾਕ ਉਹ ਪਿਛਲੇ 3 ਆਈ. ਪੀ. ਐੱਲ. ਵਿਚ ਸਭ ਤੋਂ ਪ੍ਰਭਾਵਸ਼ਾਲੀ ਬੱਲੇਬਾਜ਼ਾਂ ਵਿਚੋਂ ਇਕ ਰਹੇ ਹਨ। 2018 ਸੀਜ਼ਨ ਤੋਂ ਬਾਅਦ, ਮੁੰਬਈ ਇਕ ਵਿਦੇਸ਼ੀ ਸਲਾਮੀ ਬੱਲੇਬਾਜ਼ ਅਤੇ ਇਕ ਗੁਣਵੱਤਾ ਵਾਲੇ ਵਿਕਟ ਕੀਪਰ ਲਈ ਬੇਤਾਬ ਸੀ, ਇਸ ਲਈ ਉਨ੍ਹਾਂ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ 2.8 ਕਰੋੜ ਰੁਪਏ 'ਚ ਡਿ ਕਾਕ ਨੂੰ ਟਰੇਡ ਕੀਤਾ। ਉਨ੍ਹਾਂ ਨੇ 2019 ਵਿਚ ਮੁੰਬਈ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ ਅਗਲੇ ਸਾਲ ਉਹ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ। ਉਨ੍ਹਾਂ ਨੇ ਲਗਾਤਾਰ 2 ਸੀਜ਼ਨਾਂ ਵਿਚ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਜੋ ਇਸ ਮੁਕਾਬਲੇ ਵਿਚ ਵੱਡੀ ਉਪਲੱਬਧੀ ਹੈ। ਮੁੰਬਈ ਦੇ ਨਾਲ ਆਪਣੇ 3 ਸੀਜ਼ਨ ਵਿਚ ਡਿ ਕਾਕ ਨੇ 1329 ਦੌੜਾਂ ਬਣਾਈਆਂ, ਜੋ ਇਸ ਮਿਆਦ ਵਿਚ ਉਨ੍ਹਾਂ ਦੀ ਟੀਮ ਲਈ ਸਭ ਤੋਂ ਜ਼ਿਆਦਾ ਸੀ। ਉਹ ਸ਼ਾਇਦ ਸੀਮਿਤ ਓਵਰ ਕ੍ਰਿਕਟ ਵਿਚ ਵਿਸ਼ਵ ਦੇ ਸੱਭ ਤੋਂ ਬਿਹਤਰ ਵਿਕਟ ਕੀਪਰ ਹਨ ਅਤੇ ਉਨ੍ਹਾਂ ਨੇ ਦੱਖਣੀ ਅਫਰੀਕਾ ਦੀ ਕਪਤਾਨੀ ਵੀ ਕੀਤੀ ਹੈ।

ਇਹ ਖ਼ਬਰ ਪੜ੍ਹੋ- ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ

PunjabKesari
ਦਿਨੇਸ਼ ਕਾਰਤਿਕ
ਅਨੁਭਵੀ ਬੱਲੇਬਾਜ਼ ਕਾਰਤਿਕ ਇਕ ਸਫਲ ਫਿਨਿਸ਼ਰ ਰਹੇ ਹਨ ਅਤੇ ਉਨ੍ਹਾਂ ਨੇ ਆਈ. ਪੀ. ਐੱਲ. ਖਿਤਾਬ ਜਿੱਤਣ ਵਾਲੀ ਫਰੈਂਚਾਇਜ਼ੀ ਦੀ ਕਪਤਾਨੀ ਵੀ ਕੀਤੀ ਹੈ। ਨੀਲਾਮੀ ਵਿਚ ਹਮੇਸ਼ਾ ਤੋਂ ਹੀ ਉਨ੍ਹਾਂ 'ਤੇ ਵੱਡੀਆਂ ਬੋਲੀਆਂ ਲੱਗੀਆਂ ਹਨ। 2014 ਵਿਚ ਉਨ੍ਹਾਂ ਨੂੰ ਸਾਢੇ 12 ਕਰੋੜ 'ਚ ਖਰੀਦਿਆ ਗਿਆ ਸੀ, ਇਕ ਸਾਲ ਬਾਅਦ ਸਾਢੇ 10 ਕਰੋੜ 'ਚ ਅਤੇ ਫਿਰ 2018 ਵਿਚ ਟੀਮ ਨੇ ਉਨ੍ਹਾਂ 'ਤੇ 7 ਕਰੋੜ 40 ਲੱਖ ਰੁਪਏ ਖਰਚ ਕੀਤੇ। ਕਿਸ਼ਨ ਦੀ ਤਰ੍ਹਾਂ ਕਾਰਤਿਕ ਵੀ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਕਰ ਸਕਦੇ ਹਨ ਪਰ ਹਾਲ ਦੇ ਸੀਜ਼ਨਾਂ ਵਿਚ ਉਨ੍ਹਾਂ ਨੇ ਕੇ. ਕੇ. ਆਰ. ਲਈ ਫਿਨਿਸ਼ਰ ਦੀ ਭੂਮਿਕਾ ਨਿਭਾਈ ਹੈ। 2018 ਤੋਂ ਬਾਅਦ ਅੰਤਿਮ ਓਵਰਾਂ (17-20) ਵਿਚ ਕਾਰਤਿਕ ਨੇ 184.01 ਦੇ ਸਟ੍ਰਾਇਕ ਰੇਟ ਨਾਲ ਦੌੜਾਂ ਬਣਾਈਆਂ ਹਨ।

PunjabKesari
ਜਾਨੀ ਬੇਅਰਸਟੋ
ਬੇਅਰਸਟੋ ਉਨ੍ਹਾਂ ਚੋਣਵੇਂ ਵਿਦੇਸ਼ੀ ਬੱਲੇਬਾਜ਼ਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਆਈ. ਪੀ. ਐੱਲ. ਵਿਚ ਸੀਜ਼ਨ ਦਰ ਸੀਜ਼ਨ ਚੰਗਾ ਪ੍ਰਦਰਸ਼ਨ ਕੀਤਾ ਹੈ। ਸਨਰਾਈਜ਼ਰਸ ਨੇ ਉਨ੍ਹਾਂ ਨੂੰ 2019 ਵਿਚ 2 ਕਰੋਡ਼ 20 ਲੱਖ ਵਿਚ ਆਪਣੀ ਟੀਮ ਵਿਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੇ ਡੇਵਿਡ ਵਾਰਨਰ ਦੇ ਨਾਲ ਇਕ ਚੰਗੀ ਸਲਾਮੀ ਜੋਡ਼ੀ ਬਣਾਈ। ਸਨਰਾਈਜ਼ਰਸ ਦੇ ਨਾਲ 3 ਸੀਜ਼ਨ ਵਿਚ ਬੇਅਰਸਟੋ ਨੇ 41.52 ਦੇ ਔਸਤ ਅਤੇ 142.19 ਦੇ ਸਟ੍ਰਾਇਕ ਰੇਟ ਨਾਲ 3 ਸੀਜ਼ਨ ਵਿਚ 1038 ਦੌੜਾਂ ਬਣਾਈਆਂ। ਬੇਅਰਸਟੋ ਉਨ੍ਹਾਂ ਵਿਦੇਸ਼ੀ ਬੱਲੇਬਾਜ਼ਾਂ ਵਿਚੋਂ ਇਕ ਹਨ, ਜੋ ਪੇਸ ਅਤੇ ਸਪਿਨ, ਦੋਵਾਂ ਖਿਲਾਫ ਸਹਿਜ ਹਨ। ਨਾਲ ਹੀ ਉਹ ਇਕ ਤਗੜੇ ਫੀਲਡਰ ਹਨ ਅਤੇ ਇਕ ਮਾਹਿਰ ਬੱਲੇਬਾਜ਼ ਦੇ ਰੂਪ ਵਿਚ ਕਿਸੇ ਵੀ ਟੀਮ ਵਿਚ ਖੇਡ ਸਕਦੇ ਹਨ।

PunjabKesari
ਨਿਕੋਲਸ ਪੂਰਨ
2019 ਤੋਂ ਬਾਅਦ ਪੂਰਨ ਨੇ ਟੀ-20 ਕ੍ਰਿਕਟ ਵਿਚ 198 ਛੱਕੇ ਲਾਏ ਹਨ, ਜੋ ਇਸ ਮਿਆਦ 'ਚ ਕਿਸੇ ਵੀ ਬੱਲੇਬਾਜ਼ ਲਈ ਤੀਜੇ ਸਭ ਤੋਂ ਜ਼ਿਆਦਾ ਹਨ। ਇਨ੍ਹਾਂ ਵਿਚ ਆਈ. ਪੀ. ਐੱਲ. 2020 ਵਿਚ ਲਾਏ 25 ਛੱਕੇ ਵੀ ਸ਼ਾਮਲ ਹਨ। ਨਾਲ ਹੀ 2019 ਤੋਂ ਬਾਅਦ ਆਈ. ਪੀ. ਐੱਲ. ਵਿਚ ਪੂਰਨ ਦਾ ਸਟ੍ਰਾਇਕ ਰੇਟ 154.98 ਦਾ ਰਿਹਾ ਹੈ। ਨਾ ਸਿਰਫ ਉਹ ਇਕ ਤਾਬੜਤੋੜ ਹਿਟਰ ਹਨ ਸਗੋਂ ਟਾਪ ਕ੍ਰਮ ਦੇ ਨਾਲ-ਨਾਲ ਮੱਧ ਕ੍ਰਮ ਵਿਚ ਬੱਲੇਬਾਜ਼ੀ ਕਰਨ ਵਿਚ ਸਮਰੱਥ ਹਨ। 26 ਸਾਲ ਦਾ ਪੂਰਨ ਲੰਬੇ ਸਮੇਂ ਤੱਕ ਟੀਮ ਦੀ ਸੇਵਾ ਕਰ ਸਕਦੇ ਹਨ ਅਤੇ ਸੀਮਿਤ ਓਵਰ ਕ੍ਰਿਕਟ ਵਿਚ ਵੈਸਟ ਇੰਡੀਜ਼ ਦੇ ਉਪ-ਕਪਤਾਨ ਹੋਣ ਕਾਰਨ ਟੀਮਾਂ ਉਨ੍ਹਾਂ ਨੂੰ ਇਕ ਅਗਵਾਈ ਬਦਲ ਦੇ ਰੂਪ ਵਿਚ ਵੀ ਦੇਖੇਗੀ।

PunjabKesari
ਸ਼੍ਰੀਕਰ ਭਰਤ
ਜਿਸ ਪਲ ਉਨ੍ਹਾਂ ਨੇ ਦਿੱਲੀ ਕੈਪੀਟਲਸ ਖਿਲਾਫ ਆਪਣੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਜਿੱਤ ਦਿਵਾਉਣ ਲਈ ਅੰਤਿਮ ਗੇਂਦ 'ਤੇ ਆਵੇਸ਼ ਖਾਨ ਨੂੰ ਛੱਕਾ ਲਾਇਆ, ਭਰਤ ਨੂੰ ਪਤਾ ਚੱਲ ਗਿਆ ਸੀ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਇਕ ਮਹੱਤਵਪੂਰਨ ਮੋੜ ਹੋਵੇਗਾ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਭਰਤ ਦੀ ਉਸ ਪਾਰੀ ਨੇ ਕਪਤਾਨ ਕੋਹਲੀ ਦਾ ਦਿਲ ਜਿੱਤ ਲਿਆ ਸੀ। ਆਪਣੇ ਸ਼ੁਰੂਆਤੀ ਟੀ-20 ਕਰੀਅਰ ਵਿਚ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਭਰਤ ਹੁਣ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਕਰਨ ਦੇ ਕਾਬਿਲ ਹਨ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News