ਇਸ਼ਾਨ ਨੂੰ ਫਿਡੇ ਰੇਟਿੰਗ ਸ਼ਤਰੰਜ ’ਚ ਸਾਂਝੀ ਬੜ੍ਹਤ
Wednesday, Apr 12, 2023 - 05:23 PM (IST)
ਮੁੰਬਈ, (ਭਾਸ਼ਾ)– ਭਾਰਤੀ ਸ਼ਤਰੰਜ ਦੇ ‘ਵੰਡਰ ਬੁਆਏ’ 12 ਸਾਲ ਦੇ ਇਸ਼ਾਨ ਤੇਂਦੁਲਕਰ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਅਖਿਲ ਭਾਰਤੀ ਫਿਡੇ ਰੇਟਿੰਗ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਦੌਰ ’ਚ ਦੂਜਾ ਦਰਜਾ ਪ੍ਰਾਪਤ ਫਿਡੇ ਮਾਸਟਰ ਸੌਰਭ ਖਡਰਕਰ ਨੂੰ ਹਰਾ ਦਿੱਤਾ। ਇਸਦੇ ਨਾਲ ਹੀ ਉਹ ਇਕ ਵਾਰ ਫਿਰ ਚੋਟੀ ’ਤੇ ਪਹੁੰਚ ਗਿਆ ਤੇ ਹੁਣ 6 ਵਿਚੋਂ 5.5 ਅੰਕ ਲੈ ਕੇ ਤਿੰਨ ਹੋਰਨਾਂ ਖਿਡਾਰੀਆਂ ਦੇ ਨਾਲ ਸਾਂਝੀ ਬੜ੍ਹਤ ’ਤੇ ਬਰਕਰਾਰ ਹੈ।
14 ਸਾਲਾ ਜਾਇਸਵਾਲ ਨੇ ਤੀਜਾ ਦਰਜਾ ਪ੍ਰਾਪਤ ਰਾਘਵ ਸ਼੍ਰੀਵਾਸਤਵ ਨੂੰ ਹਰਾਇਆ। ਇਸਦੇ ਨਾਲ ਹੀ ਉਹ 5 ਅੰਕ ਲੈ ਕੇ ਦੂਜੇ ਸਥਾਨ ’ਤੇ ਪਹੁੰਚ ਗਿਆ। ਪੁਸ਼ਣਮੁਖ ਪੁਲੀ, ਦਰਸ਼ ਸ਼ੈੱਟੀ ਤੇ ਮਊਰੇਸ ਪਾਰਕਰ ਉਸਦੇ ਨਾਲ ਦੂਜੇ ਸਥਾਨ ’ਤੇ ਹਨ। ਅਰਣਵ ਖਰਡੇਕਰ ਤੇ ਆਯੂਸ਼ ਸ਼ਿਰੋਡਕਰ ਵਿਚਾਲੇ ਮੁਕਾਬਲਾ ਡਰਾਅ ਰਿਹਾ। ਇਹ ਦੋਵੇਂ ਇਸ਼ਾਨ ਤੇ ਵਿਕ੍ਰਮਾਦਿਤਿਆ ਕੁਲਕਰਣੀ ਦੇ ਨਾਲ ਚੋਟੀ ’ਤੇ ਹਨ।