ਈਸ਼ ਸੋਢੀ ਨੇ ਕੀਤਾ ਖ਼ੁਲਾਸਾ, ਦੱਸਿਆ ਪਹਿਲੀ IPL ਵਿਕਟ ਲੈਣ ਦੇ ਬਾਅਦ ਕਿਉਂ ਨਹੀਂ ਮਨਾਇਆ ਸੀ ਜਸ਼ਨ

Tuesday, Jun 08, 2021 - 05:15 PM (IST)

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਲੈੱਗ ਸਪਿਨਰ ਈਸ਼ ਸੋਢੀ ਨੇ ਹਾਲ ਹੀ ’ਚ ਇਕ ਇੰਟਰਵਿਊ ਦਿੱਤਾ। ਇਸ ਇੰਟਰਵਿਊ ’ਚ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਆਪਣੀ ਪਹਿਲੀ ਵਿਕਟ ਦਾ ਜ਼ਿਕਰ ਕੀਤਾ। ਆਈ. ਪੀ. ਐੱਲ. ’ਚ ਰਾਜਸਥਾਨ ਰਾਇਲਜ਼ ਵੱਲੋਂ ਖੇਡਣ ਵਾਲੇ ਈਸ਼ ਸੋਢੀ ਨੇ ਆਪਣੀ ਆਈ. ਪੀ. ਐੱਲ. ਦੀ ਪਹਿਲੀ ਵਿਕਟ ਕੇਨ ਵਿਲੀਅਮਸਨ ਦੇ ਤੌਰ ’ਤੇ ਲਈ। ਕੇਨ ਵਿਲੀਅਮਸਨ ਦੀ ਹੀ ਕਪਤਾਨੀ ’ਚ ਸੋਢੀ ਨਿਊਜ਼ੀਲੈਂਡ ਲਈ ਖੇਡਦੇ ਹਨ। ਵਿਲੀਅਮਸਨ ਨੂੰ ਆਊਟ ਕਰਨ ਦੇ ਬਾਅਦ ਸੋਢੀ ਨੇ ਕੋਈ ਜਸ਼ਨ ਨਹੀਂ ਮਨਾਇਆ।

PunjabKesariਹੁਣ ਈਸ਼ ਸੋਢੀ ਨੇ ਉਸ ਦਾ ਖ਼ੁਲ੍ਹਾਸਾ ਕੀਤਾ ਕਿ ਆਖ਼ਰ ਉਨ੍ਹਾਂ ਨੇ ਜਸ਼ਨ ਕਿਉਂ ਨਹੀਂ ਮਨਾਇਆ ਸੀ। ਸਾਲ 2018 ’ਚ ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡੇ ਗਏ ਮੁਕਾਬਲੇ ’ਚ ਈਸ਼ ਸੋਢੀ ਨੇ ਆਪਣੀ ਰਾਸ਼ਟਰੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਕੈਚ ਆਊਟ ਕਰਕੇ ਪਵੇਲੀਅਨ ਭੇਜਿਆ। ਇਹ ਉਨ੍ਹਾਂ ਦਾ ਆਈ. ਪੀ. ਐੱਲ. ਦਾ ਪਹਿਲਾ ਵਿਕਟ ਸੀ। ਪਰ ਆਪਣੇ ਪਹਿਲੇ ਵਿਕਟ ’ਤੇ ਉਹ ਜ਼ਿਆਦਾ ਖ਼ੁਸ਼ ਨਹੀਂ ਦਿਖਾਈ ਦਿੱਤੇ। ਈਸ਼ ਸੋਢੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਮੇਰੇ ਕਪਤਾਨ ਸਨ ਤੇ ਉਨ੍ਹਾਂ ਦੀ ਕਪਤਾਨੀ ’ਚ ਖੇਡਦਾ ਆ ਰਿਹਾ ਸੀ। ਇਹੋ ਕਾਰਨ ਸੀ ਕਿ ਮੈਂ ਉਸ ਸਮੇਂ ਸ਼ਾਂਤ ਰਿਹਾ।               
 


Tarsem Singh

Content Editor

Related News