ਅਗਲੇ ਚਾਰ ਸਾਲਾਂ ਲਈ ਰਣਨੀਤਿਕ ਯੋਜਨਾ ਬਣਾ ਲਈ ਹੈ : ਇਸਾਕ ਦੋਰੂ

Saturday, May 25, 2019 - 11:05 AM (IST)

ਅਗਲੇ ਚਾਰ ਸਾਲਾਂ ਲਈ ਰਣਨੀਤਿਕ ਯੋਜਨਾ ਬਣਾ ਲਈ ਹੈ : ਇਸਾਕ ਦੋਰੂ

ਨਵੀਂ ਦਿੱਲੀ— ਭਾਰਤ ਨੇ ਨਵੇਂ ਨਿਯੁਕਤ ਤਕਨੀਕੀ ਨਿਰਦੇਸ਼ਕ ਇਸਾਕ ਦੋਰੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੂੰ ਕੌਮਾਂਤਰੀ ਫੁੱਟਬਾਲ 'ਚ ਤਰੱਕੀ ਲਈ ਲੈਅਬੱਧ ਤਰੀਕੇ ਨਾਲ ਫੁੱਟਬਾਲ ਖੇਡਣੀ ਹੋਵੇਗੀ ਅਤੇ ਤਕਨੀਕੀ ਕੌਸ਼ਲ 'ਚ ਮੁਹਾਰਤ ਹਾਸਲ ਕਰਨੀ ਹੋਵੇਗੀ। ਦੋਰੂ ਨੂੰ ਪਿਛਲੇ ਮਹੀਨੇ ਹੀ ਤਕਨੀਕੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਨੇ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਹ 1970 ਅਤੇ 80 ਦੇ ਦਹਾਕੇ ਦੇ ਖਿਡਾਰੀਆਂ ਨੂੰ ਫੁੱਟਬਾਲ ਗਿਆਨ ਸਾਂਝਾ ਕਰਨ ਲਈ ਸੱਦਾ ਦੇਣਗੇ। ਉਨ੍ਹਾਂ ਕਿਹਾ, ''ਸਾਨੂੰ ਬੀਤੇ ਸਮੇਂ ਤੋਂ ਸਿੱਖਣਾ ਹੋਵੇਗਾ। ਸਾਨੂੰ ਚਰਚਾ ਕਰਨੀ ਹੋਵੇਗੀ, ਹਲ ਕੱਢਣਾ ਹੋਵੇਗਾ ਅਤੇ ਫਿਰ ਇਸ ਨੂੰ ਲਾਗੂ ਕਰਨਾ ਹੋਵੇਗਾ। ਸਾਨੂੰ ਲੈਅਬੱਧ ਤਰੀਕੇ ਨਾਲ ਫੁੱਟਬਾਲ ਖੇਡਣ ਦੇ ਇਲਾਵਾ ਤਕਨੀਕੀ ਮੁਹਾਰਤ ਹਾਸਲ ਕਰਨੀ ਹੋਵੇਗੀ। ਮੈਂ ਪਹਿਲਾਂ ਹੀ ਵੱਖ-ਵੱਖ ਕੋਚਾਂ ਤੋਂ ਮਿਲ ਕੇ ਚਰਚਾ ਕੀਤੀ ਹੈ ਅਤੇ ਅਗਲੇ ਚਾਰ ਸਾਲਾਂ ਲਈ ਰਣਨੀਤਿਕ ਯੋਜਨਾ ਬਣਾ ਲਈ ਹੈ। ''


author

Tarsem Singh

Content Editor

Related News