ਹੁਣ ਕ੍ਰਿਕੇਟਰ ਇਰਫਾਨ ਪਠਾਨ ਫ਼ਿਲਮਾਂ ''ਚ ਆਉਣਗੇ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

Thursday, Oct 29, 2020 - 09:06 AM (IST)

ਹੁਣ ਕ੍ਰਿਕੇਟਰ ਇਰਫਾਨ ਪਠਾਨ ਫ਼ਿਲਮਾਂ ''ਚ ਆਉਣਗੇ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

ਮੁੰਬਈ (ਬਿਊਰੋ) - ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਇਰਫਾਨ ਪਠਾਨ ਫ਼ਿਲਮਾਂ 'ਚ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਇਰਫਾਨ ਪਠਾਨ ਹਿੰਦੀ ਨਹੀਂ ਸਗੋ ਤਾਮਿਲ ਫ਼ਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਐਲਾਨ ਇਰਫਾਨ ਪਠਾਨ ਆਪਣੇ 36ਵੇਂ ਜਨਮਦਿਨ 'ਤੇ ਕੀਤਾ ਹੈ । ਇਸ ਦੇ ਨਾਲ ਹੀ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੇ ਪੋਸਟਰ 'ਚ ਇਰਫਾਨ ਪਠਾਨ ਕਮਾਲ ਦੀ ਲੁੱਕ ਨਜ਼ਰ ਆ ਰਹੇ ਹਨ। 

PunjabKesari

ਇਹ ਖ਼ਬਰ ਵੀ ਪੜ੍ਹੋ :- ਕੀ ਨਾਨਾਵਤੀ ਹਸਪਤਾਲ 'ਚ ਦਾਖ਼ਲ ਹੋਏ ਅਮਿਤਾਭ ਬੱਚਨ? ਜਾਣੋ ਕੀ ਹੈ ਪੂਰੀ ਸੱਚਾਈ

ਦੱਸ ਦਈਏ ਕਿ ਇਰਫਾਨ ਖਾਨ ਤੋਂ ਪਹਿਲਾ ਵੀ ਕਈ ਕ੍ਰਿਕਟਰ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। 'ਕੋਬਰਾ' ਨਾਮ ਵਾਲੀ ਤਾਮਿਲ ਫ਼ਿਲਮ 'ਚ ਇਰਫਾਨ ਪਠਾਨ ਦਾ ਨਾਮ 'ਅਸਲਾਨ ਯਿਲਮਾਜ਼' ਹੋਵੇਗਾ ਅਤੇ ਇਕ ਫ੍ਰੈਂਚ ਇੰਟਰਪੋਲ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ। ਰਿਪੋਰਟਸ ਮੁਤਾਬਕ ਫ਼ਿਲਮ 'ਚ ਤਾਮਿਲ ਸੁਪਰਸਟਾਰ ਚਿਆਨ ਵਿਕਰਮ ਵੀ ਨਜ਼ਰ ਆਉਣਗੇ। ਵਿਕਰਮ ਦਾ ਇਸ ਫ਼ਿਲਮ 'ਚ ਅਹਿਮ ਕਿਰਦਾਰ ਹੋਵੇਗਾ। 

PunjabKesari

ਇਹ ਖ਼ਬਰ ਵੀ ਪੜ੍ਹੋ :- ਕੌਰ ਬੀ ਨੇ ਨੇਹਾ ਕੱਕੜ-ਰੋਹਨਪ੍ਰੀਤ ਦੀ ਰਿਸੈਪਸ਼ਨ ਪਾਰਟੀ 'ਚ ਲਾਈਆਂ ਰੌਣਕਾਂ, ਜੋੜੀ ਨੂੰ ਇੰਝ ਦਿੱਤੀਆਂ ਦੁਆਵਾਂ (ਵੀਡੀਓ)

ਖ਼ਬਰਾਂ ਦੀ ਮੰਨੀਏ ਤਾਂ ਚਿਆਨ ਵਿਕਰਮ ਇਸ 'ਚ ਇਕ ਭਾਰਤੀ ਜਾਸੂਸ ਦੀ ਭੂਮਿਕਾ 'ਚ ਨਜ਼ਰ ਆਉਣਗੇ ਅਤੇ ਇਸ ਫ਼ਿਲਮ 'ਚ ਉਹ ਕਈ ਵੱਖ-ਵੱਖ ਅੰਦਾਜ਼ 'ਚ ਦਿਖਾਈ ਦੇਣਗੇ। ਫਿਲਹਾਲ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ 'ਚ ਕੇ. ਐਸ. ਰਵੀ ਕੁਮਾਰ, ਸ਼੍ਰੀਨਿਧੀ ਸ਼ੈੱਟੀ ਵਰਗੇ ਸਿਤਾਰੇ ਵੀ ਕੰਮ ਕਰਨਗੇ।

PunjabKesari

 


author

sunita

Content Editor

Related News