CAA ਖਿਲਾਫ ਪ੍ਰਦਰਸ਼ਨ 'ਚ ਜਾਮੀਆ ਦੇ ਵਿਦਿਆਰਥੀ ਜ਼ਖਮੀ, ਇਰਫਾਨ ਨੇ ਜਤਾਈ ਚਿੰਤਾ

12/16/2019 11:52:25 AM

ਸਪੋਰਟਸ ਡੈਸਕ— ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਨਾਗਰਿਕ ਸੋਧ ਕਾਨੂੰਨ (CAA) ਖਿਲਾਫ ਹਿੰਸਕ ਪ੍ਰਦਰਸ਼ਨ 'ਚ ਜਾਮੀਆ ਮੀਲੀਆ ਇਸਲਾਮੀਆ ਦੇ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਭਾਰਤ ਲਈ 29 ਟੈਸਟ ਅਤੇ 120 ਵਨ-ਡੇ ਖੇਡ ਚੁੱਕੇ ਪਠਾਨ ਨੇ ਟਵੀਟ ਕੀਤਾ, ''ਸਿਆਸੀ ਬਿਆਨਬਾਜ਼ੀ ਤਾਂ ਚਲਦੀ ਰਹੇਗੀ ਪਰ ਮੈਂ ਅਤੇ ਸਾਡਾ ਦੇਸ਼ ਜਾਮੀਆ ਮੀਲੀਆ ਦੇ ਵਿਦਿਆਰਥੀਆਂ ਨੂੰ ਲੈ ਕੇ ਫਿਕਰਮੰਦ ਹਾਂ।
PunjabKesari
ਪ੍ਰਦਰਸ਼ਨਕਾਰੀਆਂ ਨੇ ਕੱਲ ਨਿਊ ਫ੍ਰੈਂਡਸ ਕਾਲੋਨੀ 'ਚ ਚਾਰ ਬੱਸਾਂ ਅਤੇ ਪੁਲਸ ਦੀਆਂ ਦੋ ਗੱਡੀਆਂ ਸਾੜ ਦਿੱਤੀਆਂ। ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ, ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਣੇ 60 ਲੋਕ ਜ਼ਖਮੀ ਹੋਏ। ਨਾਗਰਿਕਤਾ ਕਾਨੂੰਨ ਖਿਲਾਫ ਦਿੱਲੀ ਦੇ ਜਾਮੀਆ ਮੀਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨਜਮਾ ਅਖਤਰ ਦਾ ਸਮਰਥਨ ਮਿਲਿਆ ਹੈ। ਐਤਵਾਰ ਨੂੰ ਜਾਮੀਆ ਇਲਾਕੇ 'ਚ ਹਿੰਸਕ ਪ੍ਰਦਰਸ਼ਨ ਦੇ ਬਾਅਦ ਹਿਰਾਸਤ 'ਚ ਲਏ ਗਏ ਵਿਦਿਆਰਥੀਆਂ ਨੂੰ ਬਾਅਦ 'ਚ ਰਿਹਾ ਕਰ ਦਿੱਤਾ ਗਿਆ ਹੈ। ਜਾਮੀਆ ਦੀ ਵਾਇਸ ਚਾਂਸਲਰ ਨਜਮਾ ਅਖਤਰ ਨੇ ਇਸ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਮੇਰੇ ਵਿਦਿਆਰਥੀਆਂ ਨਾਲ ਜ਼ਾਲਮਾਨਾ ਸਲੂਕ ਕੀਤਾ ਗਿਆ, ਉਸ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਆਪਣੇ ਵਿਦਿਆਰਥੀਆਂ ਨੂੰ ਦਸਣਾ ਚਾਹੁੰਦੀ ਹਾਂ ਕਿ ਉਹ ਇਸ ਲੜਾਈ 'ਚ ਇਕੱਲੇ ਨਹੀਂ ਹਨ। ਮੈਂ ਉਨ੍ਹਾਂ ਦੇ ਨਾਲ ਹਾਂ। ਮੈਂ ਇਸ ਮਾਮਲੇ ਨੂੰ ਜਿੰਨਾ ਹੋ ਸਕੇ ਅੱਗੇ ਲੈ ਕੇ ਜਾਵਾਂਗੀ।


Tarsem Singh

Content Editor

Related News