ਇਰਫਾਨ ਦੇ ਬੇਟੇ ਨਾਲ ਲੰਬਾਈ ਨਾਪਣੀ ਸਚਿਨ ਨੂੰ ਪਈ ਮਹਿੰਗੀ, ਅਚਾਨਕ ਪਿਆ ਮੁੱਕਾ (Video)

Monday, Mar 09, 2020 - 02:58 PM (IST)

ਇਰਫਾਨ ਦੇ ਬੇਟੇ ਨਾਲ ਲੰਬਾਈ ਨਾਪਣੀ ਸਚਿਨ ਨੂੰ ਪਈ ਮਹਿੰਗੀ, ਅਚਾਨਕ ਪਿਆ ਮੁੱਕਾ (Video)

ਨਵੀਂ ਦਿੱਲੀ : ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੂੰ ਦੇਖ ਕੇ ਦੁਨੀਆ ਦੇ ਕਈ ਖਿਡਾਰੀਆਂ ਨੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ। ਅੱਜ ਵੀ ਕਈ ਬੱਚੇ ਸਚਿਨ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਉਸ ਦੇ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਹਨ। ਹੁਣ ਸਚਿਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਸ ਹੋ ਰਹੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

ਦਰਅਸਲ, ਸਚਿਨ ਇਸ ਵੀਡੀਓ ਵਿਚ ਬਾਕਸਿੰਗ ਦਾ ਮੁਕਾਬਲਾ ਕਰ ਰਹੇ ਹਨ। ਇਹ ਮੁਕਾਬਲਾ ਹੋਰ ਕਿਸੇ ਨਾਲ ਨਹੀਂ ਸਗੋਂ ਉਹ ਇਕ ਬੱਚੇ ਨਾਲ ਕਰ ਰਹੇ ਹਨ ਅਤੇ ਇਹ ਬੱਚਾ ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦਾ ਬੇਟਾ ਹੈ। ਇਸ ਵੀਡੀਓ ਨੂੰ ਇਰਫਾਨ ਪਠਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਅਪਲੋਡ ਕੀਤਾ ਹੈ। ਉਸ ਨੇ ਕੈਪਸ਼ਨ ਵਿਚ ਲਿਖਿਆ, ''ਇਮਰਾਨ (ਇਰਫਾਨ ਦਾ ਬੇਟਾ) ਨਹੀਂ ਜਾਣਦਾ ਕਿ ਉਹ ਕੀ ਕਰ ਰਿਹਾ ਹੈ। ਜਦੋਂ ਉਹ ਵੱਡਾ ਹੋਵੇਗਾ ਤਦ ਜਾਣੇਗਾ ਕਿ ਉਸ ਨੇ ਕੀ ਕੀਤਾ ਹੈ।''

ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਮਰਾਨ-ਸਚਿਨ ਵਿਚ ਲੰਬਾਈ ਅਤੇ ਬਾਈਸੈਪਸ ਨੂੰ ਲੈ ਕੇ ਬਹਿਸ ਹੋ ਰਹੀ ਹੈ ਪਰ ਇਸ ਵਿਚਾਲੇ ਇਮਰਾਨ ਹਾਥਾਪਾਈ ਕਰਨ ਲਗਦਾ ਹੈ। ਹਾਲਾਂਕਿ ਇਹ ਸਭ ਮਜ਼ਾਕੀਆ ਤੌਰ 'ਤੇ ਹੋ ਰਿਹਾ ਹੈ। ਇਸ ਵੀਡੀਓ 'ਤੇ ਸਚਿਨ ਨੇ ਵੀ ਕੁਮੈਂਟ ਕੀਤਾ ਹੈ ਕਿ ਬੱਚਿਆਂ ਦੇ ਨਾਲ ਸਮਾਂ ਬਿਤਾਉਣਾ ਹਮੇਸ਼ਾ ਸ਼ਾਨਦਾਰ ਰਹਿੰਦਾ ਹੈ। ਇਮਰਾਨ ਇਕ-ਦੂਜੇ ਤੁਹਾਡੇ ਮਸਲ ਮੇਰੇ ਅਤੇ ਤੁਹਾਡੇ ਪਿਤਾ ਤੋਂ ਵੱਡੇ ਅਤੇ ਮਜ਼ਬੂਤ ਹੋਣਗੇ। ਦੱਸ ਦਈਏ ਕਿ ਮੁੰਬਈ ਵਿਚ ਖੇਡੀ ਜਾ ਰਹੀ ਰੋਡ ਸੇਫਟੀ ਵਰਲਡ ਸੀਰੀਜ਼ 2020 ਵਿਚ ਇੰਨ੍ਹੀ ਦਿਨੀ ਸਚਿਨ ਤੇਂਦੁਲਕਰ ਅਤੇ ਪਠਾਨ ਆਪਣਾ ਜਲਵਾ ਦਿਖਾਉਂਦੇ ਦਿਸ ਰਹੇ ਹਨ।

 


Related News