ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਟੀ-20 ਵਿਸ਼ਵ ਕੱਪ ਤੋਂ ਬਾਹਰ, ਆਇਰਲੈਂਡ ਨੇ ਬਣਾਈ ਸੁਪਰ 12 'ਚ ਥਾਂ

Friday, Oct 21, 2022 - 03:09 PM (IST)

ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਟੀ-20 ਵਿਸ਼ਵ ਕੱਪ ਤੋਂ ਬਾਹਰ, ਆਇਰਲੈਂਡ ਨੇ ਬਣਾਈ ਸੁਪਰ 12 'ਚ ਥਾਂ

ਹੋਬਾਰਟ (ਭਾਸ਼ਾ)- ਆਇਰਲੈਂਡ ਨੇ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਦੌਰ ਵਿੱਚ 2 ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਸੁਪਰ 12 ਵਿੱਚ ਥਾਂ ਬਣਾ ਲਈ ਹੈ। ਸਲਾਮੀ ਬੱਲੇਬਾਜ਼ ਪਾਲ ਸਟਰਲਿੰਗ ਨੇ 48 ਗੇਂਦਾਂ ਵਿੱਚ 66 ਦੌੜਾਂ ਬਣਾਈਆਂ। ਵੈਸਟਇੰਡੀਜ਼ ਦੀਆਂ ਪੰਜ ਵਿਕਟਾਂ 'ਤੇ 146 ਦੌੜਾਂ ਦੇ ਜਵਾਬ 'ਚ ਆਇਰਲੈਂਡ ਨੇ 15 ਗੇਂਦਾਂ ਬਾਕੀ ਰਹਿੰਦਿਆਂ ਇਕ ਵਿਕਟ 'ਤੇ 150 ਦੌੜਾਂ ਬਣਾ ਲਈਆਂ। ਸਟਰਲਿੰਗ ਨੇ ਕਪਤਾਨ ਐਂਡੀ ਬਲਬੀਰਨੀ (37) ਨਾਲ ਪਹਿਲੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਤੋਂ ਬਾਅਦ ਉਸ ਨੇ ਲੋਰਕਨ ਟਕਰ ਨਾਲ 77 ਦੌੜਾਂ ਦੀ ਅਟੁੱਟ ਸਾਂਝੇਦਾਰੀ ਵੀ ਕੀਤੀ। ਟਕਰ ਨੇ ਨਾਬਾਦ 45 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਕਪਤਾਨ ਨਿਕੋਲਸ ਪੂਰਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਦੇ ਬੱਲੇਬਾਜ਼ ਟਿਕ ਨਹੀਂ ਸਕੇ। ਬ੍ਰੈਂਡਨ ਕਿੰਗ ਨੇ 48 ਗੇਂਦਾਂ 'ਚ ਸਭ ਤੋਂ ਵੱਧ 62 ਦੌੜਾਂ ਬਣਾਈਆਂ। ਇਹ ਟੂਰਨਾਮੈਂਟ ਵੈਸਟਇੰਡੀਜ਼ ਲਈ ਇੱਕ ਡਰਾਉਣਾ ਸੁਪਨਾ ਸਾਬਤ ਹੋਇਆ, ਜਿਸ ਵਿੱਚ ਉਹ ਪਹਿਲੇ ਹੀ ਮੈਚ ਵਿੱਚ ਸਕਾਟਲੈਂਡ ਹੱਥੋਂ ਹਾਰ ਗਿਆ ਸੀ।

ਆਇਰਲੈਂਡ ਲਈ ਸਪਿਨਰ ਜੈਰੇਥ ਡੇਲਾਨੀ ਨੇ ਟੀ-20 ਦਾ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਡੇਲਾਨੀ ਨੇ ਕਿਹਾ, “ਸਾਡਾ ਸੁਪਨਾ ਸੱਚ ਹੋ ਗਿਆ ਹੈ। ਅਸੀਂ ਸਾਰੇ ਬਹੁਤ ਖੁਸ਼ ਹਾਂ। ਇਹ ਸਾਡੇ ਲਈ ਯਾਦਗਾਰ ਦਿਨ ਹੈ।” ਗਰੁੱਪ ਬੀ ਦੀਆਂ ਸਾਰੀਆਂ ਚਾਰ ਟੀਮਾਂ ਇੱਕ ਜਿੱਤ ਅਤੇ ਇੱਕ ਹਾਰ ਨਾਲ ਦੌੜ ਵਿੱਚ ਸਨ। ਜ਼ਿੰਬਾਬਵੇ ਨੂੰ ਆਖ਼ਰੀ ਮੈਚ 'ਚ ਸਕਾਟਲੈਂਡ ਨਾਲ ਖੇਡਣਾ ਹੈ ਅਤੇ ਇਸ ਵਿਚ ਜੇਤੂ ਟੀਮ ਸੁਪਰ 12 'ਚ ਪਹੁੰਚ ਜਾਵੇਗੀ। ਸਾਬਕਾ ਚੈਂਪੀਅਨ ਸ਼੍ਰੀਲੰਕਾ ਅਤੇ ਨੀਦਰਲੈਂਡ ਗਰੁੱਪ ਏ ਤੋਂ ਸੁਪਰ 12 ਵਿੱਚ ਪਹੁੰਚੇ ਹਨ।


author

cherry

Content Editor

Related News