ਇਰਾਨ ਨੇ ਅਰਜਨਟੀਨਾ ਨੂੰ 54-24 ਨਾਲ ਹਰਾਇਆ

Sunday, Jun 24, 2018 - 10:55 AM (IST)

ਇਰਾਨ ਨੇ ਅਰਜਨਟੀਨਾ ਨੂੰ 54-24 ਨਾਲ ਹਰਾਇਆ

ਦੁਬਈ— ਵਿਸ਼ਵ ਕੱਪ ਦੀ ਉਪ ਜੇਤੂ ਇਰਾਨ ਨੇ ਸ਼ਨੀਵਾਰ ਨੂੰ ਇੱਥੇ ਕਬੱਡੀ ਮਾਸਟਰਸ 'ਚ ਅਰਜਨਟੀਨਾ ਨੂੰ 54-24 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਰਾਨ ਨੇ ਸ਼੍ਰੇਸ਼ਠਤਾ ਸਾਬਤ ਕਰਦੇ ਹੋਏ ਹਾਫ ਟਾਈਮ ਤੱਕ 37-7 ਨਾਲ ਬੜ੍ਹਤ ਬਣਾ ਲਈ ਸੀ। 
ਅਰਜਨਟੀਨੀ ਕੋਚ ਅਤੇ ਰਾਸ਼ਟਰੀ ਮਹਾਸੰਘ ਦੇ ਪ੍ਰਧਾਨ ਰਿਕਾਰਡੋ ਅਕੁਨਾ ਨੇ ਕਿਹਾ, ''ਇਰਾਨ ਦੀ ਟੀਮ ਲਗਭਗ 10 ਕੌਮਾਂਤਰੀ ਮੈਚ ਖੇਡ ਚੁੱਕੀ ਹੈ ਜਦਕਿ ਅਸੀਂ ਆਪਣਾ ਪਹਿਲਾ ਕੌਮਾਂਤਰੀ ਟੂਰਨਾਮੈਂਟ ਖੇਡ ਰਹੇ ਹਾਂ।'' ਉਨ੍ਹਾਂ ਇਸ ਟੂਰਨਾਮੈਂਟ 'ਚ ਆਪਣੇ ਕਬੱਡੀ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾਈ।


Related News