ਆਈ. ਪੀ. ਐੱਲ. ਵਿਸ਼ਵ ਦੀ ਚੋਟੀ ਦੀ ਟੀ-20 ਲੀਗ : ਤਨਵੀਰ

01/29/2020 8:47:02 PM

ਕਰਾਚੀ— ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੋਹੇਲ ਤਨਵੀਰ ਨੇ ਆਈ. ਪੀ. ਐੱਲ. ਨੂੰ ਦੁਨੀਆ ਦੀ 'ਚੋਟੀ ਦੀ ਟੀ-20 ਲੀਗ' ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੂੰ ਦੁੱਖ ਹੈ ਕਿ ਉਸ ਨੂੰ ਇਸ ਟੂਰਨਾਮੈਂਟ ਦੇ ਸ਼ੁਰੂਆਤੀ ਸੈਸ਼ਨ ਤੋਂ ਬਾਅਦ ਇਸ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ। ਤਨਵੀਰ ਨੇ ਕਿਹਾ ਕਿ ਹਾਂ ਇਕ ਪੇਸ਼ੇਵਰ ਕ੍ਰਿਕਟਰ ਹੋਣ ਦੇ ਨਾਤੇ ਮੈਨੂੰ ਅਤੇ ਹੋਰ ਪਾਕਿਸਤਾਨੀ ਖਿਡਾਰੀਆਂ ਨੂੰ ਦੁੱਖ ਹੈ ਕਿ ਉਹ ਆਈ. ਪੀ. ਐੱਲ. ਵਿਚ ਨਹੀਂ ਖੇਡ ਸਕਦੇ। ਇਹ ਵਿਸ਼ਵ ਦੀ ਚੋਟੀ ਦੀ ਟੀ-20 ਲੀਗ ਹੈ ਅਤੇ ਕਿਹੜਾ ਖਿਡਾਰੀ ਹੈ, ਜੋ ਇਸ ਵਿਚ ਖੇਡਣਾ ਨਹੀਂ ਚਾਹੇਗਾ।
ਆਈ. ਪੀ. ਐੱਲ. ਦੇ ਪਹਿਲੇ ਸੈਸ਼ਨ ਵਿਚ 35 ਸਾਲਾ ਤਨਵੀਰ ਸਰਵਸ੍ਰੇਸ਼ਠ ਗੇਂਦਬਾਜ਼ ਸੀ। ਉਸ ਨੇ ਰਾਜਸਥਾਨ ਨੂੰ ਖਿਤਾਬ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਦਬਾਅ ਕਾਰਣ ਕਿਸੇ ਵੀ ਪਾਕਿਸਤਾਨੀ ਖਿਡਾਰੀ ਨੂੰ ਆਈ. ਪੀ. ਐੱਲ. ਵਿਚ ਨਹੀਂ ਲਿਆ ਗਿਆ। ਤਨਵੀਰ ਨੇ ਕਿਹਾ ਕਿ ਸ਼ੇਨ ਵਾਰਨ ਦੀ ਅਗਵਾਈ ਵਿਚ ਉਸ ਨੇ ਆਪਣੇ ਪਹਿਲੇ ਆਈ. ਪੀ. ਐੱਲ. 'ਚੋਂ ਕਾਫੀ ਕੁਝ ਸਿੱਖਿਆ ਸੀ।


Gurdeep Singh

Content Editor

Related News