IPL : ਤਾਂ ਕੀ ਇਸ ਟੀਮ ਵਲੋਂ ਖੇਡਣਗੇ ਗੰਭੀਰ, ਕੋਲਕਾਤਾ ਵਲੋਂ ਰਿਟੇਨ ਨਾ ਕਰਨ 'ਤੇ ਖੋਲਿਆ ਰਾਜ਼

Thursday, Jan 25, 2018 - 01:24 PM (IST)

IPL : ਤਾਂ ਕੀ ਇਸ ਟੀਮ ਵਲੋਂ ਖੇਡਣਗੇ ਗੰਭੀਰ, ਕੋਲਕਾਤਾ ਵਲੋਂ ਰਿਟੇਨ ਨਾ ਕਰਨ 'ਤੇ ਖੋਲਿਆ ਰਾਜ਼

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦੇ ਨਵੇਂ ਸੀਜ਼ਨ ਦੀ ਸ਼ੁਰੂਆਤ 6 ਅਪ੍ਰੈਲ ਤੋਂ ਮੁੰਬਈ ਵਿਚ ਓਪਨਿੰਗ ਸੇਰੇਮਨੀ ਨਾਲ ਹੋਵੇਗਾ ਜਿਸਦੇ ਬਾਅਦ ਪਹਿਲਾ ਮੁਕਾਬਲਾ ਵੀ ਇੱਥੇ 7 ਅਪ੍ਰੈਲ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਨਿਲਾਮੀ ਦੀ ਪ੍ਰਕਿਰਿਆ 27-28 ਜਨਵਰੀ ਨੂੰ ਬੈਂਗਲੁਰੂ ਵਿਚ ਹੋਵੇਗੀ। ਨਿਲਾਮੀ ਤੋਂ ਪਹਿਲਾਂ ਗੌਤਮ ਗੰਭੀਰ ਨੇ ਕੇ.ਕੇ.ਆਰ. ਅਤੇ ਆਈ.ਪੀ.ਐੱਲ. ਦੇ ਨਵੇਂ ਸੀਜਨ ਨੂੰ ਲੈ ਕੇ ਬਿਆਨ ਦਿੱਤਾ। ਗੰਭੀਰ ਦੀ ਅਗਵਾਈ ਵਿਚ ਕੇ.ਕੇ.ਆਰ. ਨੇ ਦੋ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਹੈ।

11ਵੇਂ ਸੀਜ਼ਨ ਲਈ ਨਹੀਂ ਕੀਤਾ ਰਿਟੇਨ
ਗੰਭੀਰ ਕੇ.ਕੇ.ਆਰ. 'ਚ ਹਮੇਸ਼ਾ ਬਤੌਰ ਕਪਤਾਨ ਇਕ ਮੇਂਟਰ ਦੀ ਭੂਮਿਕਾ ਵਿਚ ਨਜ਼ਰ ਆਏ ਸਨ। ਟੀਮ ਵਿਚ ਕਾਫ਼ੀ ਯੁਵਾ ਖਿਡਾਰੀ ਸਨ ਜਿਨ੍ਹਾਂ ਦਾ ਮਾਰਗਦਰਸ਼ਕ ਦਾ ਕੰਮ ਗੌਤਮ ਗੰਭੀਰ ਨੇ ਕੀਤਾ ਸੀ। ਹਾਲਾਂਕਿ ਆਈ.ਪੀ.ਐੱਲ. ਦੇ 11ਵੇਂ ਸੰਸਕਰਣ ਲਈ ਕੇ.ਕੇ.ਆਰ. ਨੇ ਗੌਤਮ ਨੂੰ ਰਿਟੇਨ ਨਹੀਂ ਕੀਤਾ ਹੈ। ਪਰ ਸਾਰਿਆਂ ਨੂੰ ਉਮੀਦ ਹੈ ਕਿ ਰਾਈਟ ਟੂ ਮੈਚ ਜਾਂ ਨੀਲਾਮੀ ਦੌਰਾਨ ਕੇ.ਕੇ.ਆਰ. ਗੌਤਮ ਨੂੰ ਕਿਸੇ ਵੀ ਹਾਲ ਵਿਚ ਹਾਸਲ ਕਰਨਾ ਚਾਹੇਗਾ।

ਵਨਡੇ ਟੀਮ 'ਚ ਖੇਡਣਾ ਚਾਹੁੰਦਾ ਸੀ
ਗੌਤਮ ਪਹਿਲੀ ਵਾਰ ਸਾਲ 2011 ਵਿਚ ਨਿਲਾਮੀ ਦਾ ਹਿੱਸਾ ਬਣੇ ਸਨ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਵਰਲਡ ਕੱਪ ਦੀਆਂ ਤਿਆਰੀਆਂ ਵਿਚ ਜੁਟੀ ਹੋਈ ਸੀ। ਗੌਤਮ ਨੇ ਨਿਲਾਮੀ ਤੋਂ ਪਹਿਲਾਂ ਕਿਹਾ ਕਿ 2011 ਵਿਚ, ਮੈਨੂੰ ਯਾਦ ਹੈ ਕਿ ਇਹ ਜਨਵਰੀ ਦਾ ਮਹੀਨਾ ਸੀ ਅਤੇ ਤੱਦ ਮੇਰੀ ਚਿੰਤਾ ਬਸ ਇਹੀ ਸੀ ਕਿ ਮੈਨੂੰ ਉਸ ਸਾਲ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਲਈ ਚੁਣਿਆ ਜਾਂਦਾ ਹੈ ਜਾਂ ਨਹੀਂ। ਇਹ ਨਿਲਾਮੀ ਦੇ ਦਿਨ ਹੀ ਸੀ, ਮੈਨੂੰ ਚਿੰਤਾ ਹੋ ਰਹੀ ਸੀ। ਹੁਣ ਸੱਤ ਸਾਲ ਬਾਅਦ ਮੇਰਾ ਜੀਵਨ ਅਤੇ ਕ੍ਰਿਕਟ ਪ੍ਰਤੀ ਰਵੱਈਆ ਕਾਫ਼ੀ ਵਿਆਪਕ ਹੋ ਗਿਆ ਹੈ।

ਜਿਹੜੀ ਮਰਜੀ ਟੀਮ 'ਚ ਹੋਵਾ ਕੋਈ ਪਰੇਸ਼ਾਨੀ ਨਹੀਂ
ਗੌਤਮ ਨੇ ਅੱਗੇ ਕਿਹਾ, ''ਮੈਂ ਆਪਣੇ ਕਰੀਅਰ ਦੇ ਉਸ ਦੌਰ ਵਿਚ ਹਾਂ ਜਿੱਥੇ ਮੈਂ ਸੀਨੀਅਰ ਖਿਡਾਰੀ ਹੋਣਾ ਚਾਹੁੰਦਾ ਹਾਂ, ਯੁਵਾ ਕ੍ਰਿਕਟਰਾਂ ਦਾ ਮੇਂਟਰ ਹੋਣਾ ਚਾਹੁੰਦਾ ਹਾਂ। ਭਾਵੇਂ ਹੀ ਇਹ ਕੇ.ਕੇ.ਆਰ. ਲਈ ਹੋਵਾ ਜਾਂ ਫਿਰ ਸਨਰਾਇਜਰਸ, ਦਿੱਲੀ ਅਤੇ ਮੁੰਬਈ ਲਈ, ਮੈਨੂੰ ਇਸ ਤੋਂ ਕੋਈ ਪਰੇਸ਼ਾਨੀ ਨਹੀਂ ਹੈ।''

ਨਵੀਂ ਚੁਣੌਤੀ ਸਵੀਕਾਰ ਕਰਨ 'ਚ ਖੁਸ਼ੀ ਹੋਵੇਗੀ
ਗੰਭੀਰ ਕੇ.ਕੇ.ਆਰ. ਦੇ ਨਾਲ ਕਾਫ਼ੀ ਲੰਬੇ ਸਮੇਂ ਦੇ ਨਾਲ ਜੁੜੇ ਹੋਏ ਹਨ ਜਿੱਥੇ ਪ੍ਰੋਫੈਸ਼ਨਲ ਹੋਣ ਦੇ ਇਲਾਵਾ ਉਨ੍ਹਾਂ ਦੇ ਇਮੋਸ਼ਨ ਵੀ ਟੀਮ ਨਾਲ ਰਹੇ ਹਨ। ਕੇ.ਕੇ.ਆਰ. ਵਲੋਂ ਰਿਟੇਨ ਨਾ ਕੀਤੇ ਜਾਣ ਉੱਤੇ ਗੱਲ ਕਰਦੇ ਹੋਏ ਗੰਭੀਰ ਨੇ ਕਿਹਾ, ''ਹਾਂ, ਇਹ ਕਾਫ਼ੀ ਮੁਸ਼ਕਲ ਹੋਵੇਗਾ ਕਿਉਂਕਿ ਕੇ.ਕੇ.ਆਰ. ਨੇ ਬਤੌਰ ਬੱਲੇਬਾਜ਼, ਲੀਡਰ ਅਤੇ ਵਿਅਕਤੀ ਦੇ ਤੌਰ ਉੱਤੇ ਮੈਨੂੰ ਇਕ ਪਲੇਟਫਾਰਮ ਪ੍ਰਦਾਨ ਕੀਤਾ। ਪਰ ਅੰਤ ਵਿਚ ਮੈਂ ਕੇ.ਕੇ.ਆਰ. ਦੇ ਫੈਸਲੇ ਦਾ ਸਨਮਾਨ ਕਰਦਾ ਹਾਂ,  ਉਨ੍ਹਾਂ ਦੇ ਇਸ ਕਦਮ ਪਿੱਛੇ ਕੁਝ ਮਜ਼ਬੂਤ ਕਾਰਨ ਹੋਣਗੇ ਜੋ ਉਨ੍ਹਾਂ ਨੇ ਮੈਨੂੰ ਦੱਸੇ ਅਤੇ ਮੈਨੂੰ ਇਸ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਮੇਰੇ ਦਿਲ ਵਿਚ ਉਨ੍ਹਾਂ ਲਈ ਕੋਈ ਗੁੱਸਾ ਨਹੀਂ ਹੈ, ਸ਼ਾਇਦ ਮੇਰੇ ਲਈ ਕੋਈ ਨਵੀਂ ਚੁਣੌਤੀ ਇੰਤਜ਼ਾਰ ਕਰ ਰਹੀ ਹੈ। ਮੈਨੂੰ ਇਨ੍ਹਾਂ ਚੁਣੌਤੀਆਂ ਨੂੰ ਸਵੀਕਾਰ ਕਰਨ ਵਿਚ ਖੁਸ਼ੀ ਹੋਵੇਗੀ। ਵੇਖਦੇ ਹਾਂ ਕੀ ਹੁੰਦਾ ਹੈ।''


Related News