RR vs SRH : ਵਿਜੈ ਸ਼ੰਕਰ ਨੇ ਦੱਸਿਆ ਕਿਸ ਰਣਨੀਤੀ ਨਾਲ ਜਿੱਤੇ ਮੈਚ

10/23/2020 12:38:30 AM

ਸਪੋਰਟਸ ਡੈਸਕ : ਰਾਜਸਥਾਨ ਖਿਲਾਫ ਮਨੀਸ਼ ਪਾਂਡੇ ਤੇ ਵਿਜੇ ਸ਼ੰਕਰ ਦੀ ਸ਼ਾਨਦਾਰ ਸਾਂਝੇਦਾਰੀ ਨੇ ਹੈਦਰਾਬਾਦ ਨੂੰ 8 ਵਿਕੇਟਾਂ ਨਾਲ ਮੈਚ ਜਿੱਤਾ ਦਿੱਤਾ। ਮੈਚ ਦੇ ਬਾਅਦ ਵਿਜੇ ਸ਼ੰਕਰ ਨੇ ਕਿਹਾ ਕਿ ਮੈਂ ਗੇਂਦਬਾਜ਼ੀ ਚੰਗੀ ਕੀਤੀ, ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕਦੋਂ ਗੇਂਦ ਮਿਲੇਗੀ ਪਰ ਮੈਂ ਇਸ ਦੇ ਲਈ ਤਿਆਰ ਸੀ। ਮੈਂ ਗੇਂਦਬਾਜ਼ੀ ਦੌਰਾਨ ਗਤੀ ਘੱਟ ਰੱਖੀ ਅਤੇ ਕ੍ਰਾਸ ਸੀਮਾ ਦੇ ਨਾਲ-ਨਾਲ ਗੇਂਦਬਾਜ਼ੀ ਕੀਤੀ।
ਸ਼ੰਕਰ ਨੇ ਬੱਲੇਬਾਜ਼ੀ ਬਾਰੇ ਕਿਹਾ ਕਿ ਅਸੀਂ ਸਿਰਫ ਖੇਡ ਨੂੰ ਆਖਿਰੀ ਤਕ ਲੈ ਜਾਣ ਦਾ ਸੋਚਿਆ ਸੀ। ਸਾਨੂੰ ਪਤਾ ਸੀ ਕਿ ਜੋਫਰਾ ਆਰਚਰ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ। ਮੇਰੇ ਲਈ ਇਹ ਮੈਚ ਕਰੋ ਜਾਂ ਮਰੋ ਜਿਹਾ ਸੀ। ਇਹ ਮੇਰੇ ਲਈ ਇਕ ਚੰਗੀ ਚੁਣੌਤੀ ਸੀ ਅਤੇ ਮੈਂ ਭਵਿੱਖ 'ਚ ਕੁੱਝ ਅਜਿਹਾ ਹੀ ਕਰਨ ਦਾ ਦੇਖ ਰਿਹਾ ਹਾਂ। ਇਸ ਨੇ ਮੈਨੂੰ ਬਹੁਤ ਆਤਮਵਿਸ਼ਵਾਸ ਦਿੱਤਾ ਅਤੇ ਮੈਂ ਉਸ ਸਥਿਤੀ 'ਚ ਵਧੀਆ ਖੇਡ ਦਿਖਾਇਆ। ਸ਼ੰਕਰ ਨੇ ਦੱਸਿਆ ਕਿ ਮੈਂ ਮਨੀਸ਼ ਤੋਂ ਪੁੱਛਿਆ ਕਿ ਕੀ ਮੈਨੂੰ ਸ਼ਾਟਸ ਖੇਡਣੇ ਚਾਹੀਦੇ ਹਨ ਕਿਉਂਕਿ ਮੈਂ ਆਪਣੇ ਕਾਰਣ ਉਨ੍ਹਾਂ 'ਤੇ ਦਬਾਅ ਨਹੀਂ ਬਣਾਉਣਾ ਚਾਹੁੰਦਾ ਸੀ ਅਤੇ ਮੈਂ ਕਈ ਸ਼ਾਟ ਖੇਡੇ। ਅਸੀਂ ਸਾਂਝੇਦਾਰੀ ਦੌਰਾਨ ਗੱਲ ਕਰਦੇ ਰਹੇ, ਜਿਸ ਕਾਰਣ ਅਸੀਂ ਖੇਡ ਨੂੰ ਆਖਿਰ ਤਕ ਲੈ ਜਾਣ 'ਚ ਸਮਰੱਥ ਰਹੇ।


Deepak Kumar

Content Editor

Related News