ਇਸ ਸਾਲ IPL ਦਾ ਉਦਘਾਟਨ ਨਹੀਂ, ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਧਨ ਰਾਸ਼ੀ

Friday, Feb 22, 2019 - 05:24 PM (IST)

ਇਸ ਸਾਲ IPL ਦਾ ਉਦਘਾਟਨ ਨਹੀਂ, ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਧਨ ਰਾਸ਼ੀ

ਨਵੀਂ ਦਿੱਲੀ— ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੇ ਫੈਸਲਾ ਕੀਤਾ ਹੈ ਕਿ ਆਈ.ਪੀ.ਐੱਲ. 'ਚ ਇਸ ਸਾਲ ਉਦਘਾਟਨ ਸਮਾਰੋਹ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਰੱਖੀ ਧਨ ਰਾਸ਼ੀ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐੱਫ. ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ।
PunjabKesari
ਆਈ.ਪੀ.ਐੱਲ. ਦਾ 12ਵਾਂ ਪੜਾਅ 23 ਮਾਰਚ ਤੋਂ ਸ਼ੁਰੂ ਹੋਵੇਗਾ। ਪ੍ਰਸ਼ਾਸਕਾਂ ਦੀ ਕਮੇਟੀ ਦੇ ਪ੍ਰਮੁੱਖ ਵਿਨੋਦ ਰਾਏ ਨੇ ਕਿਹਾ, ''ਅਸੀਂ ਆਈ.ਪੀ.ਐੱਲ. 'ਚ ਕੋਈ ਉਦਘਾਟਨ ਸਮਾਰੋਹ ਨਹੀਂ ਕਰਾਵਾਵਾਂਗੇ ਅਤੇ ਇਸ ਲਈ ਜਿੰਨਾ ਬਜਟ ਰਖਿਆ ਗਿਆ ਸੀ, ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਸੀ.ਓ.ਏ. ਨੇ ਇਹ ਫੈਸਲਾ ਇੱਥੇ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਲਿਆ। ਸਾਬਕਾ ਚੈਂਪੀਅਨ ਚੇਨਈ ਸੁਪਰਕਿੰਗਜ਼ 23 ਮਾਰਚ ਦੇ ਸ਼ੁਰੂਆਤੀ ਮੁਕਾਬਲੇ 'ਚ ਰਾਇਲ ਚੈਲੰਜਰ ਬੈਂਗਲੁਰੂ ਨਾਲ ਭਿੜੇਗਾ।


author

Tarsem Singh

Content Editor

Related News