IPL ਮੁਲਤਵੀ ਹੋਣ ''ਤੇ ਧੋਨੀ ਨੇ ਛੱਡਿਆ ਚੇਨਈ, CSK ਨੇ ਵੀਡੀਓ ਸ਼ੇਅਰ ਕਰ ਲਿਖੀ ਇਹ ਗੱਲ

03/15/2020 8:09:25 PM

ਚੇਨਈ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਐਤਵਾਰ ਨੂੰ ਚੇਨਈ ਸੁਪਰਕਿੰਗਸ ਦੀ ਟ੍ਰੇਨਿੰਗ ਕੈਂਪ ਤੋਂ ਰਵਾਨਾ ਹੋ ਗਏ ਕਿਉਂਕਿ ਕੋਵਿਡ-19 ਮਹਾਮਾਰੀ ਦੇ ਚਲਦਿਆ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਉਹ ਇਸ ਮਹੀਨੇ ਦੇ ਸ਼ੁਰੂ 'ਚ ਚੇਨਈ ਸੁਪਰਕਿੰਗਸ ਦੇ ਅਭਿਆਸ ਕੈਂਪ ਦੇ ਲਈ ਆਏ ਸਨ ਤੇ ਜ਼ਿਆਦਾ ਗਿਣਤੀ 'ਚ ਮੌਜੂਦ ਪ੍ਰਸ਼ੰਸਕਾਂ ਦੀ ਹਾਜ਼ਰੀ 'ਚ ਬੇਸ ਤੋਂ ਰਵਾਨਾ ਹੋਏ।

PunjabKesari
ਚੇਨਈ ਸੁਪਰਕਿੰਗ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਦੇ ਨਾਲ ਲਿਖਿਆ 'ਇਹ ਤੁਹਾਡਾ ਘਰ ਬਣ ਗਿਆ ਹੈ ਸਰ।' ਵੀਡੀਓ 'ਚ ਉਸਦੇ ਬੁਹਤ ਪ੍ਰਸ਼ੰਸਕ ਦਿਖਾਈ ਦੇ ਰਹੇ ਹਨ, ਜੋ ਧੋਨੀ ਦੀ ਇਕ ਝਲਕ ਦੇਖਣ ਲਈ ਬੇਤਾਬ ਸਨ। ਧੋਨੀ ਨੇ ਆਟੋਗ੍ਰਾਫ ਦਿੱਤਾ ਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਵੀ ਕੀਤੀ। ਭਾਰਤੀ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਆਈ. ਪੀ. ਐੱਲ. ਨੂੰ 15 ਅਪ੍ਰੈਲ ਤਕ ਲਈ ਮੁਲਤਵੀ ਕਰ ਦਿੱਤਾ।


ਇਸ 38 ਸਾਲਾ ਖਿਡਾਰੀ ਨੇ ਪਿਛਲੇ ਸਾਲ ਇੰਗਲੈਂਡ 'ਚ 50 ਓਵਰ ਦੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਨੂੰ ਨਿਊਜ਼ੀਲੈਂਡ ਤੋਂ ਮਿਲੀ ਹਾਰ ਦੇ ਬਾਅਦ ਕਿਸੇ ਵੀ ਸਵਰੂਪ ਦਾ ਮੈਚ ਨਹੀਂ ਖੇਡਿਆ।


Gurdeep Singh

Content Editor

Related News