IPL 2018 ''ਚ ਇਕ ਵਾਰ ਫਿਰ ਧੋਨੀ ਦਾ ਸਾਥ ਚਾਹੁੰਦਾ ਹੈ ਇਹ ਖਿਡਾਰੀ

01/26/2018 1:07:54 AM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਤੋਂ ਪਹਿਲਾਂ ਪੁਣੇ ਸੁਪਰ ਰਾਇਜ਼ਿੰਗ ਦੇ ਸਾਬਕਾ ਖਿਡਾਰੀ ਦੀਪਕ ਚਾਹਰ ਨੇ ਆਪਣੀ ਇੱਛਾ ਜਿਤਾ ਦਿੱਦੀ ਹੈ। ਦੀਪਕ ਇਕ ਵਾਰ ਫਿਰ ਤੋਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਸਾਥ ਚਾਹੁੰਦਾ ਹੈ। ਧੋਨੀ ਦੀ ਚੇਨਈ ਸੁਪਰ ਕਿੰਗਜ਼ ਦੀ ਪਬੰਧੀ ਹੋਣ ਤੋਂ ਬਾਅਦ ਪੁਣੇ ਟੀਮ ਨਾਲ ਜੁੜਿਆ ਸੀ। ਜਿੱਥੇ ਦੋਵਾਂ ਨੇ ਮੈਦਾਨ ਦੇ ਨਾਲ ਕਮਰੇ ਵੀ ਸ਼ੇਅਰ ਕੀਤੇ ਸਨ। ਧੋਨੀ ਨੂੰ ਉਸ ਦੀ ਪੁਰਾਣੀ ਟੀਮ ਚੇਨਈ ਨੇ ਰਿਟੇਨ ਕੀਤਾ ਹੈ। ਆਈ. ਪੀ. ਐੱਲ. 'ਚ ਦੀਪਕ ਦਾ ਬੇਸ ਪ੍ਰਾਈਸ 20 ਲੱਖ ਰੁਪਏ ਹੈ। ਸੈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 'ਚ ਉਸ ਨੇ ਚਾਰ ਮੈਚਾਂ 'ਚ 12 ਵਿਕਟਾਂ ਹਾਸਲ ਕਰ ਕੇ ਆਪਣੀ ਦਾਅਵੇਦਾਰੀ ਕਿਸੇ ਵੀ ਟੀਮ ਲਈ ਮਜਬੂਤ ਕਰ ਲਈ ਹੈ।
ਉਸ ਨੇ ਕਿਹਾ ਕਿ ਧੋਨੀ ਦੇ ਸਿੱਖਣ ਦੇ ਲਿਹਾਜ਼ ਨਾਲ ਵਧੀਆ ਅਨੁਭਵ ਸੀ। ਮੈਂ ਸਿਰਫ ਉਸ ਦੇ ਨਾਲ ਟ੍ਰੇਨਿੰਗ ਰੂਮ ਹੀ ਨਹੀਂ ਰੂਮ ਵੀ ਸਾਂਝਾ ਕੀਤਾ ਸੀ। ਉਸ ਦਾ ਕਮਰਾ 24 ਘੰਟੇ ਖੁੱਲਾ ਰਹਿਦਾ ਸੀ ਅਤੇ ਕੋਈ ਵੀ ਉਸ ਦੇ ਕਮਰੇ 'ਚ ਕਦੇ ਵੀ ਆ ਸਕਦਾ ਸੀ। ਦੀਪਕ ਨੇ ਕਿਹਾ ਕਿ ਉਹ ਆਪਣੇ ਜੂਨੀਅਰ ਖਿਡਾਰੀਆਂ ਦਾ ਕਾਫੀ ਖਿਆਲ ਰੱਖਦਾ ਸੀ। ਉਹ ਡਿਨਰ ਟੇਬਲ 'ਤੇ ਉਸ ਦੇ ਨਾਲ ਆ ਕੇ ਬੈਠਣ ਨਾਲ ਝਿਝਕਦੇ ਨਹੀਂ ਸਨ। ਇਸ ਨਾਲ ਜੂਨੀਅਰ ਖਿਡਾਰੀਆਂ ਨੂੰ ਮਦਦ ਮਿਲਦੀ ਸੀ। ਮੈਂ ਇਕ ਵਾਰ ਫਿਰ ਉਸ ਦੇ ਨਾਲ ਖੇਡਣਾ ਚਾਹੁੰਦਾ ਹਾਂ।
ਦੀਪਕ ਦਾ ਮੰਨਣਾ ਹੈ ਕਿ ਸਾਰੇ ਫ੍ਰੈਚਾਇਜ਼ੀ ਸੈਅਦ ਮੁਸ਼ਤਾਕ ਅਲੀ ਟੂਰਨਾਮੈਂਟ 'ਤੇ ਨਜ਼ਰ ਰੱਖੀ ਬੈਠੇ ਹਨ ਇਸ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕੰਮ ਆਵੇਗਾ। ਦੀਪਕ ਦੀ ਪ੍ਰਦਰਸ਼ਨ ਇਸ 'ਚ ਕਾਫੀ ਵਧੀਆ ਰਿਹਾ ਹੈ। ਉਸ ਨੇ ਕਿਹਾ ਕਿ ਇਸ ਨਾਲ ਮਦਦ ਮਿਲੇਗੀ। ਆਈ. ਪੀ. ਐੱਲ. ਟੀਮਾਂ ਮੁਸ਼ਤਾਕ ਅਲੀ ਟਰਾਫੀ ਦੇ ਪ੍ਰਦਰਸ਼ਨ 'ਤੇ ਧਿਆਨ ਜਰੂਰ ਦੇਵੇਗੀ ਕਿਉਂਕਿ ਇਸ ਦਾ ਫਾਰਮੈਂਟ ਇਕ ਹੀ ਹੈ।


Related News