IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ
Wednesday, Dec 22, 2021 - 08:29 PM (IST)
ਨਵੀਂ ਦਿੱਲੀ- ਬੀ. ਸੀ. ਸੀ. ਆਈ. ਇੰਡੀਅਨ ਪ੍ਰੀਮੀਅਰ ਲੀਗ ਦੀ ਮੈਗਾ ਨੀਲਾਮੀ ਦਾ ਆਯੋਜਨ 7 ਅਤੇ 8 ਫਰਵਰੀ ਨੂੰ ਬੈਂਗਲੁਰੂ ’ਚ ਕਰੇਗਾ। ਬੀ. ਸੀ. ਸੀ. ਆਈ. ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਹ ਆਈ. ਪੀ. ਐੱਲ. ਦੀ ਆਖਰੀ ਮੈਗਾ ਲੀਗ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਪੁਰਾਣੀਆਂ ਆਈ. ਪੀ. ਐੱਲ. ਟੀਮਾਂ ਹੁਣ ਇਸ ਨੂੰ ਬੰਦ ਕਰਨਾ ਚਾਹੁੰਦੀਆਂ ਹਨ। ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਥਿਤੀ ਖਰਾਬ ਨਾ ਹੋਣ ’ਤੇ ਆਈ. ਪੀ. ਐੱਲ. ਦੀ ਮੈਗਾ ਨੀਲਾਮੀ ਭਾਰਤ ’ਚ ਹੀ ਹੋਵੇਗੀ।
ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ
ਇਸ ਤਰ੍ਹਾਂ ਦੀਆਂ ਖਬਰਾਂ ਸਨ ਕਿ ਨੀਲਾਮੀ ਯੂ. ਏ. ਈ. ’ਚ ਹੋਵੇਗੀ ਪਰ ਬੀ. ਸੀ. ਸੀ. ਆਈ. ਦੀ ਫਿਲਹਾਲ ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਕੋਰਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਵਧਣ ਦੀ ਸੂਰਤ ’ਚ ਵਿਦੇਸ਼ ਯਾਤਰਾ ਨੂੰ ਲੈ ਕੇ ਪਾਬੰਦੀ ਹੋ ਸਕਦੀ ਹੈ, ਜਿਸ ਨਾਲ ਭਾਰਤ ’ਚ ਇਸ ਨੂੰ ਕਰਨਾ ਆਸਾਨ ਹੋ ਜਾਵੇਗਾ। ਇਸ ਸਾਲ ਆਈ. ਪੀ. ਐੱਲ. ’ਚ 10 ਟੀਮਾਂ ਹੋਣਗੀਆਂ ਕਿਉਂਕਿ ਲਖਨਊ ਤੇ ਅਹਿਮਦਾਬਾਦ ਦੀਆਂ ਨਵੀਂਆਂ ਟੀਮਾਂ ਜੁੜ ਗਈਆਂ ਹਨ। ਦੋਵਾਂ ਟੀਮਾਂ ਕੋਲ ਡ੍ਰਾਫਟ ’ਚੋਂ ਚੁਣੇ ਗਏ 3 ਖਿਡਾਰੀਆਂ ਦਾ ਐਲਾਨ ਕਰਨ ਲਈ ਕ੍ਰਿਸਮਸ ਤੱਕ ਦਾ ਸਮਾਂ ਹੈ।
ਬੀ. ਸੀ. ਸੀ. ਆਈ. ਉਨ੍ਹਾਂ ਨੂੰ ਵਾਧੂ ਸਮਾਂ ਦੇ ਸਕਦਾ ਹੈ ਕਿਉਂਕਿ ਸੀ. ਵੀ. ਸੀ. ਨੂੰ ਅਜੇ ਮਨਜ਼ੂਰੀ ਨਹੀਂ ਮਿਲੀ ਹੈ। ਜ਼ਿਆਦਾਤਰ ਟੀਮਾਂ ਦਾ ਮੰਨਣਾ ਹੈ ਕਿ ਹਰ 3 ਸਾਲ ’ਚ ਨੀਲਾਮੀ ਹੋਣ ’ਤੇ ਟੀਮ ਸੰਯੋਜਨ ਬਿਗੜ ਜਾਂਦਾ ਹੈ। ਦਿੱਲੀ ਕੈਪੀਟਲਸ ਦੇ ਸਹਿ-ਮਾਲਿਕ ਪਾਰਥ ਜਿੰਦਲ ਨੇ ਤਾਂ ਕਿਹਾ ਸੀ ਕਿ ਟੀਮ ਬਣਾਉਣ ’ਚ ਇਨੀ ਮਿਹਨਤ ਕਰਨ ਤੋਂ ਬਾਅਦ ਖਿਡਾਰੀਆਂ ਨੂੰ ਫਾਰਗ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।