ਲਖਨਊ ਨੇ 2024 ਤੋਂ ਪਹਿਲਾਂ ਲਿਆ ਵੱਡਾ ਫ਼ੈਸਲਾ, ਗੌਤਮ ਗੰਭੀਰ ''ਤੇ ਛਾਏ ਬਦੱਲ
Saturday, Jul 15, 2023 - 11:24 AM (IST)

ਲਖਨਊ- ਲਖਨਊ ਸੁਪਰ ਜੁਆਇੰਟ ਨੇ ਆਈ.ਪੀ.ਐੱਲ 2024 ਤੋਂ ਪਹਿਲਾਂ ਵੱਡਾ ਫ਼ੈਸਲਾ ਲਿਆ ਹੈ। ਫ੍ਰੈਂਚਾਇਜ਼ੀ ਨੇ ਐਂਡੀ ਫਲਾਵਰ ਦੀ ਜਗ੍ਹਾ ਸਾਬਕਾ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਜਸਟਿਨ ਲੈਂਗਰ ਨੂੰ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਫ੍ਰੈਂਚਾਇਜ਼ੀ ਵੱਲੋਂ ਸ਼ੁੱਕਰਵਾਰ ਨੂੰ ਕੀਤੀ ਗਈ ਘੋਸ਼ਣਾ ਨੇ ਟੀਮ 'ਮੈਂਟਰ' ਗੌਤਮ ਗੰਭੀਰ ਦੇ ਭਵਿੱਖ 'ਤੇ ਵੀ ਸ਼ੱਕ ਪੈਦਾ ਕੀਤਾ, ਜਿਸ ਨੂੰ 2022 ਸੀਜ਼ਨ 'ਚ ਭੂਮਿਕਾ ਲਈ ਸ਼ਾਮਲ ਕੀਤਾ ਗਿਆ ਸੀ। ਲੈਂਗਰ ਆਸਟ੍ਰੇਲੀਆਈ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ।
ਫ੍ਰੈਂਚਾਇਜ਼ੀ ਨੇ ਇੱਕ ਬਿਆਨ ਵਿੱਚ ਕਿਹਾ, “ਲਖਨਊ ਸੁਪਰ ਜਾਇੰਟਸ ਨੇ ਸਾਬਕਾ ਮਹਾਨ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਕੋਚ ਅਤੇ ਬੱਲੇਬਾਜ਼ ਜਸਟਿਨ ਲੈਂਗਰ ਨੂੰ ਆਪਣੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਨਾਲ ਐਂਡੀ ਫਲਾਵਰ ਦਾ ਦੋ ਸਾਲਾਂ ਦਾ ਇਕਰਾਰਨਾਮਾ ਵੀ ਖਤਮ ਹੋ ਜਾਂਦਾ ਹੈ ਅਤੇ ਲਖਨਊ ਸੁਪਰ ਜਾਇੰਟਸ ਐਂਡੀ ਫਲਾਵਰ ਨੂੰ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਦੀ ਹੈ।
ਇਹ ਵੀ ਪੜ੍ਹੋ-IND vs BAN : ਤੀਜੇ ਮੈਚ 'ਚ ਹਾਰ ਤੋਂ ਬਾਅਦ ਬੋਲੀ ਹਰਮਨਪ੍ਰੀਤ, ਵਨਡੇ ਸੀਰੀਜ਼ ਲਈ ਕਾਫ਼ੀ ਸੁਧਾਰ ਦੀ ਲੋੜ
ਲੈਂਗਰ ਨੂੰ ਮਈ 2018 ਵਿੱਚ ਆਸਟ੍ਰੇਲੀਆਈ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਆਸਟ੍ਰੇਲੀਆ ਨੇ ਏਸ਼ੇਜ਼ ਲੜੀ ਵਿੱਚ ਇੰਗਲੈਂਡ ਨੂੰ ਹਰਾਇਆ ਸੀ। 2021 ਵਿੱਚ ਆਸਟ੍ਰੇਲੀਆ ਨੇ ਵੀ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਪਰਥ ਸਕਾਰਚਰਜ਼ ਨੇ ਲੈਂਗਰ ਦੀ ਅਗਵਾਈ ਵਿੱਚ ਤਿੰਨ ਵਾਰ ਬਿਗ ਬੈਸ਼ ਲੀਗ ਦਾ ਖਿਤਾਬ ਵੀ ਜਿੱਤਿਆ। ਲੈਂਗਰ ਨੇ ਕ੍ਰਿਕਟ ਆਸਟ੍ਰੇਲੀਆ ਦੀ ਛੋਟੀ ਮਿਆਦ ਦੇ ਇਕਰਾਰਨਾਮੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।
ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਮੁੱਖ ਕੋਚ ਵਜੋਂ ਐਲਐਸਜੀ ਵਿੱਚ ਸ਼ਾਮਲ ਹੋਣ 'ਤੇ, ਜਸਟਿਨ ਲੈਂਗਰ ਨੇ ਕਿਹਾ, "ਲਖਨਊ ਸੁਪਰ ਜਾਇੰਟਸ ਆਈਪੀਐੱਲ ਵਿੱਚ ਇੱਕ ਸ਼ਾਨਦਾਰ ਕਹਾਣੀ ਬਣਾਉਣ ਦੀ ਯਾਤਰਾ 'ਤੇ ਹੈ। ਉਸ ਯਾਤਰਾ ਵਿੱਚ ਸਾਡੀ ਸਾਰਿਆਂ ਦੀ ਭੂਮਿਕਾ ਹੈ ਅਤੇ ਮੈਂ ਅੱਗੇ ਜਾ ਰਹੀ ਟੀਮ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ।” ਐੱਲ.ਐੱਸ.ਜੀ ਦੇ ਮਾਲਕ ਡਾ. ਸੰਜੀਵ ਗੋਇਨਕਾ ਨੇ ਕਿਹਾ, “ਜਸਟਿਨ ਲੈਂਗਰ ਦਾ ਨਾਂ ਮੈਨੂੰ ਗੌਤਮ ਗੰਭੀਰ ਨੇ ਸੁਝਾਇਆ ਸੀ ਜਦੋਂ ਮੈਂ ਜਸਟਿਨ ਨਾਲ ਗੱਲਬਾਤ ਕੀਤੀ ਸੀ। ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਂ ਬਹੁਤ ਖੁਸ਼ ਹਾਂ ਕਿ ਉਹ ਐੱਲਐੱਸਜੀ ਦਾ ਹਿੱਸਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਬਹੁਤ ਜ਼ਿਆਦਾ ਆਕਰਮਕਤਾ ਅਤੇ ਬਹੁਤ ਜ਼ਿਆਦਾ ਸਪੱਸ਼ਟਤਾ ਲਿਆਉਂਦੇ ਹਨ। ਉਸ ਦਾ ਨਾਂ ਮੈਨੂੰ ਗੌਤਮ ਗੰਭੀਰ ਨੇ ਸੁਝਾਇਆ ਸੀ। ਦੱਸਣਯੋਗ ਗੱਲ ਇਹ ਹੈ ਕਿ ਲਖਨਊ ਸੁਪਰ ਜਾਇੰਟਸ ਟੀਮ ਨੇ ਲਗਾਤਾਰ ਦੂਜੇ ਸਾਲ ਆਈਪੀਐੱਲ ਪਲੇਆਫ ਵਿੱਚ ਥਾਂ ਬਣਾਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8