IPL ਨੇ 12 ਸਾਲ ''ਚ ਬਦਲ ਦਿੱਤੀ ਕਈ ਕ੍ਰਿਕਟਰਾਂ ਦੀ ਜ਼ਿੰਦਗੀ, ਹੋਏ ਮਾਲਾਮਾਲ
Tuesday, Sep 15, 2020 - 01:29 PM (IST)
ਸਪੋਰਸਟ ਡੈਸਕ : ਆਈ.ਪੀ.ਐੱਲ. ਦੀ ਸ਼ੁਰੂਆਤ 2008 ਵਿਚ ਲਲਿਤ ਮੋਦੀ ਦੀ ਅਗਵਾਈ ਵਿਚ ਹੋਈ ਸੀ ਅਤੇ ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਟੀ-20 ਕ੍ਰਿਕਟ ਲੀਗ ਬਣ ਗਈ ਹੈ। ਦੱਸ ਦੇਈਏ ਕਿ 19 ਸਤੰਬਰ ਤੋਂ ਆਈ.ਪੀ.ਐੱਲ. ਦਾ 13ਵਾਂ ਸੀਜ਼ਨ ਯੂ.ਏ.ਈ. ਵਿਚ ਸ਼ੁਰੂ ਹੋਣ ਜਾ ਰਿਹਾ ਹੈ। 2008 ਵਿਚ ਜਦੋਂ ਆਈ.ਪੀ.ਐੱਲ. ਦੀ ਸ਼ੁਰੂਆਤ ਹੋਈ ਸੀ, ਉਦੋਂ ਇਸ ਦੀ ਕਾਫ਼ੀ ਆਲੋਚਨਾ ਕੀਤੀ ਗਈ ਸੀ। ਕਈ ਸਾਬਕਾ ਕ੍ਰਿਕਟਰਾ ਨੇ ਇਹ ਦੋਸ਼ ਲਗਾਇਆ ਸੀ ਕਿ ਟੀ-20 ਲੀਗ ਸ਼ੁਰੂ ਹੋਣ ਨਾਲ ਟੈਸਟ ਕ੍ਰਿਕੇਟ ਨੂੰ ਨੁਕਸਾਨ ਹੋਵੇਗਾ ਅਤੇ ਘਰੇਲੂ ਕ੍ਰਿਕਟ ਨੂੰ ਵੀ ਨੁਕਸਾਨ ਪਹੁੰਚੇਗਾ ਪਰ ਪਿਛਲੇ 11 ਸਾਲਾਂ ਵਿਚ ਆਈ.ਪੀ.ਐੱਲ.ਨੇ ਕਾਫ਼ੀ ਉਚਾਈਆਂ ਨੂੰ ਛੂਹਿਆ ਅਤੇ ਆਈ.ਪੀ.ਐੱਲ. ਤੋਂ ਕਈ ਵੱਡੇ ਖਿਡਾਰੀ ਬਣ ਕੇ ਉਭਰੇ ਹਨ। ਆਈ.ਪੀ.ਐਲ. ਕਾਰਨ ਕ੍ਰਿਕਟ ਖੇਡਣ ਦਾ ਪੂਰਾ ਤਰੀਕਾ ਬਦਲ ਗਿਆ ਤਾਂ ਉਥੇ ਹੀ ਕਈ ਕ੍ਰਿਕਟਰ ਇਸ ਤੋਂ ਮਾਲਾਮਾਲ ਹੋਏ।
ਇਹ ਵੀ ਪੜ੍ਹੋ: ਧੋਨੀ ਨੂੰ ਯਾਦ ਕਰ ਰਹੀ ਸਾਕਸ਼ੀ ਨੇ ਕਿਹਾ, ਮੈਨੂੰ ਮਾਹੀ ਦਿਖਾ ਦਿਓ ਪਲੀਜ਼, ਮੈਨੇਜਰ ਨੇ ਇੰਝ ਪੂਰੀ ਕੀਤੀ ਇੱਛਾ (ਵੀਡੀਓ)
ਸ਼ੁਰੂਆਤੀ ਸੀਜ਼ਨ ਵਿਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਸਭ ਤੋਂ ਮਹਿੰਗੇ ਖਿਡਾਰੀ ਬਣ ਕੇ ਉਭਰੇ, 2008 ਵਿਚ ਧੋਨੀ 6 ਕਰੋੜ ਰੁਪਏ ਵਿਚ ਵਿਕੇ ਸਨ। ਉਨ੍ਹਾਂ ਨੂੰ ਚੇਨੱਈ ਸੁਪਰ ਕਿੰਗਜ਼ ਨੇ ਖ਼ਰੀਦਿਆ ਸੀ। ਹਾਲਾਂਕਿ ਆਈ.ਪੀ.ਐੱਲ. ਦੀ ਨੀਲਾਮੀ ਵਿਚ ਯੁਵਰਾਜ ਸਿੰਘ ਦੇ ਨਾਮ 16 ਕਰੋੜ ਰੁਪਏ ਨਾਲ ਸਭ ਤੋਂ ਮਹਿੰਗੇ ਖਿਡਾਰੀ ਦੇ ਰੂਪ ਵਿਚ ਵਿਕਣ ਦਾ ਰਿਕਾਰਡ ਦਰਜ ਹੈ। ਆਈ.ਪੀ.ਐੱਲ. ਦੇ ਆਉਣ ਨਾਲ ਟੀ-20 ਕ੍ਰਿਕਟ ਵੀ ਪੂਰੀ ਤਰ੍ਹਾਂ ਨਾਲ ਬਦਲਿਆ, ਆਈ.ਪੀ.ਐੱਲ. ਦੇ ਪਹਿਲੇ ਮੈਚ ਵਿਚ ਹੀ ਨਿਊਜੀਲੈਂਡ ਦੇ ਬਰੈਂਡਨ ਮੈੱਕੁਲਮ ਨੇ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ 158 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਉਸ ਦੇ ਬਾਅਦ ਤੋਂ ਹੀ ਆਈ.ਪੀ.ਐੱਲ. ਦੀ ਪਛਾਣ ਚੌਕਿਆਂ-ਛੱਕਿਆਂ ਨਾਲ ਭਰਪੂਰ ਰਹੀ।
ਇਹ ਵੀ ਪੜ੍ਹੋ: ਕ੍ਰਿਕਟਰ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਹਾਈਕੋਰਟ ਤੋਂ ਮੰਗੀ ਸੁਰੱਖਿਆ
ਆਈ.ਪੀ.ਐੱਲ. ਕਾਰਨ ਕਈ ਖਿਡਾਰੀਆਂ ਦੀ ਜ਼ਿੰਦਗੀ ਬਦਲ ਗਈ, ਪਹਿਲਾਂ ਜਿੱਥੇ ਇਕ ਕ੍ਰਿਕਟਰ ਨੂੰ ਇਕ ਮੈਚ ਖੇਡਣ ਲਈ ਕੁੱਝ ਹਜ਼ਾਰ ਰੁਪਏ ਹੀ ਮਿਲਦੇ ਸਨ ਪਰ ਆਈ.ਪੀ.ਐੱਲ. ਦੇ ਬਾਅਦ ਸਾਰੇ ਖਿਡਾਰੀ ਕਰੋੜਾਂ ਰੁਪਏ ਵਿਚ ਵਿਕੇ ਅਤੇ ਉਨ੍ਹਾਂ ਦੀ ਬਰਾਂਡ ਵੈਲਿਊ ਵਿਚ ਕਾਫ਼ੀ ਵਾਧਾ ਹੋਇਆ। ਸੁਰੇਸ਼ ਰੈਨਾ ਆਈ.ਪੀ.ਐੱਲ. ਵਿਚ ਦੂਜੇ ਸਭ ਤੋਂ ਜ਼ਿਆਦਾ ਦੌੜਾ ਬਣਾਉਣ ਵਾਲੇ ਬੱਲੇਬਾਜ ਹਨ। ਭਾਰਤੀ ਟੀਮ ਵਿਚ ਲਗਾਤਾਰ ਆਪਣੀ ਜਗ੍ਹਾ ਲਈ ਸੰਘਰਸ਼ ਕਰਣ ਦੇ ਬਾਵਜੂਦ ਰੈਨਾ ਆਈ.ਪੀ.ਐੱਲ. ਵਿਚ ਸਭ ਤੋਂ ਸ਼ਾਨਦਾਰ ਖਿਡਾਰੀ ਬਣਕੇ ਉਭਰੇ ਹਨ। ਆਈ.ਪੀ.ਐੱਲ. ਕ੍ਰਿਕਟ ਅਤੇ ਗਲੈਮਰ ਦੇ ਨਾਲ ਵਿਵਾਦਾਂ ਦਾ ਵੀ ਅੱਡਾ ਰਿਹਾ ਹੈ। ਫਿਕਸਿੰਗ, ਚੀਅਰਲੀਡਰਸ, ਪੈਸਾ ਆਦਿ ਕਈ ਤਰ੍ਹਾਂ ਦੇ ਵਿਵਾਦ ਆਈ.ਪੀ.ਐੱਲ. ਨਾਲ ਜੁੜ ਚੁੱਕੇ ਹਨ। ਆਈ.ਪੀ.ਐੱਲ. ਦੇ ਆਉਣ ਤੋਂ ਪਹਿਲਾਂ ਕਪਿਲ ਦੇਵ ਦੀ ਅਗਵਾਈ ਵਿਚ ਆਈ.ਪੀ.ਐੱਲ. ਵੀ ਆਇਆ ਸੀ, ਜਿਸ ਨੂੰ ਬੀ.ਸੀ.ਸੀ.ਆਈ. ਨੇ ਮਾਨਤਾ ਨਹੀਂ ਦਿੱਤੀ ਸੀ।
ਇਹ ਵੀ ਪੜ੍ਹੋ: ਲਗਾਤਾਰ ਦੂਜੇ ਦਿਨ ਮਿਲੀ ਰਾਹਤ, ਅੱਜ ਇੰਨਾ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ