IPL Auction : ਤਾਂ ਇਨ੍ਹਾਂ ਖਿਡਾਰੀਆਂ ਦੀ ਨਹੀਂ ਲੱਗੇਗੀ ਬੋਲੀ! ਇਹ ਹੈ ਅਸਲੀ ਵਜ੍ਹਾ

Thursday, Jan 25, 2018 - 01:22 PM (IST)

IPL Auction : ਤਾਂ ਇਨ੍ਹਾਂ ਖਿਡਾਰੀਆਂ ਦੀ ਨਹੀਂ ਲੱਗੇਗੀ ਬੋਲੀ! ਇਹ ਹੈ ਅਸਲੀ ਵਜ੍ਹਾ

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਸੀਜ਼ਨ-11 ਵਿਚ ਖਿਡਾਰੀਆਂ ਦੀ ਨਿਲਾਮੀ ਸ਼ੁਰੂ ਹੋਣ ਵਿਚ ਹੁਣ ਸਿਰਫ ਦੋ ਦਿਨ ਬਚੇ ਹਨ। ਆਈ.ਪੀ.ਐੱਲ. ਪਲੇਅਰ ਆਕਸ਼ਨ ਵਿਚ ਇਸ ਸਾਲ ਕੁਲ 578 ਖਿਡਾਰੀਆਂ ਉੱਤੇ ਬੋਲੀ ਲੱਗੇਗੀ, ਜਦੋਂ ਕਿ ਸਾਰੀਆਂ ਅੱਠ ਟੀਮਾਂ ਆਪਣੇ ਪਾਲੇ ਵਿਚ ਸਿਰਫ 25 ਖਿਡਾਰੀਆਂ ਨੂੰ ਹੀ ਸ਼ਾਮਲ ਕਰ ਸਕਦੀਆਂ ਹਨ। ਅਜਿਹੇ ਵਿਚ ਟੀਮ ਦੇ ਸੰਚਾਲਕ ਨਵੇਂ ਚੇਹਰਿਆਂ ਉੱਤੇ ਦਿਲ ਖੋਲ ਦੇ ਪੈਸੇ ਲਗਾਉਣ ਨੂੰ ਤਿਆਰ ਹਨ, ਉਥੇ ਹੀ ਕਈ ਅਜਿਹੇ ਦਿੱਗਜ ਖਿਡਾਰੀਆਂ ਦੀ ਵੀ ਲੰਬੀ ਲਾਈਨ ਹੈ ਜਿਨ੍ਹਾਂ ਉੱਤੇ ਸ਼ਾਇਦ ਹੀ ਕੋਈ ਟੀਮ ਦਾਅ ਖੇਡਣਾ ਚਾਹੇਗੀ। ਜਾਣਦੇ ਹਾਂ ਅਜਿਹੇ ਖਿਡਾਰੀਆਂ ਦੇ ਬਾਰੇ ਵਿਚ ਜੋ ਅੰਤਰਰਾਸ਼ਟਰੀ ਕ੍ਰਿਕਟ ਵਿਚ ਧਮਾਲ ਬਚਾਉਣ ਦੇ ਬਾਵਜੂਦ ਆਈ.ਪੀ.ਐੱਲ. ਦੇ ਇਸ ਸੀਜਨ ਵਿਚ ਬਾਹਰ ਬੈਠ ਸਕਦੇ ਹਨ-

ਸ਼ਾਇਦ ਹੀ ਖਰੀਦੇ ਜਾਣ ਇਹ ਖਿਡਾਰੀ
ਟੀ-20 ਕ੍ਰਿਕਟ ਵਿਚ ਆਪਣੀ ਫਰਾਟੇਦਾਰ ਗੇਂਦਬਾਜੀ ਨਾਲ ਵਿਰੋਧੀਆਂ ਦੇ ਹੌਂਸਲੇ ਪਸਤ ਕਰਨ ਵਾਲੇ ਡੇਲ ਸਟੇਨ ਇਸ ਸੂਚੀ ਵਿਚ ਪਹਿਲੇ ਸਥਾਨ ਉੱਤੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਈ.ਪੀ.ਐੱਲ. ਦੇ ਇਸ ਮੌਜੂਦਾ ਸੈਸ਼ਨ ਵਿਚ ਸ਼ਾਇਦ ਹੀ ਕੋਈ ਟੀਮ ਇਸ ਬੇਮਿਸਾਲ ਖਿਡਾਰੀ ਉੱਤੇ ਪੈਸਾ ਲਗਾਏ। ਮੌਜੂਦਾ ਦੌਰ ਵਿਚ ਇਸ ਖਿਡਾਰੀ ਦੀ ਖ਼ਰਾਬ ਫਿਟਨੈੱਸ ਇਸਦੀ ਸਭ ਤੋਂ ਵੱਡੀ ਵਜ੍ਹਾ ਹੈ।
ਟੀਮ ਇੰਡੀਆ ਖਿਲਾਫ ਤਿੰਨ ਟੈਸਟ ਮੈਚਾਂ ਦੀ ਹਾਲੀਆ ਸੀਰੀਜ਼ ਦੇ ਪਹਿਲੇ ਮੈਚ ਵਿਚ ਸਟੇਨ ਦੇ ਸੱਜੇ ਪੈਰ ਵਿਚ ਸੱਟ ਲੱਗ ਗਈ ਸੀ। ਦੱਸ ਦਈਏ ਕਿ ਡੇਲ ਸਟੇਨ ਦਾ ਬੇਸ ਪ੍ਰਾਇਸ 1 ਕਰੋੜ ਰੁਪਏ ਹੈ। 90 ਆਈ.ਪੀ.ਐੱਲ. ਮੈਚ ਖੇਡਣ ਵਾਲੇ ਡੇਲ ਸਟੇਨ 6.7 ਦੀ ਦਰ ਨਾਲ ਹੁਣ ਤੱਕ 92 ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ।
PunjabKesari
ਇੱਕ ਹੋਰ ਤੇਜ ਗੇਂਦਬਾਜ਼ ਇੰਗਲੈਂਡ ਦੇ ਸਟੀਵਨ ਫਿਨ ਨਾਲ ਵੀ ਇਸੇ ਤਰ੍ਹਾਂ ਦੀ ਸਮੱਸਿਆ ਹੋ ਸਕਦੀ ਹੈ। ਇਸ ਖਿਡਾਰੀ ਦਾ ਬੇਸ ਪ੍ਰਾਇਸ ਅਤੇ ਇੰਜਰੀ ਇਸਦੀ ਵਜ੍ਹਾ ਹੈ। 28 ਸਾਲ ਦੇ ਫਿਨ ਦਾ ਨਿਲਾਮੀ ਵਿਚ ਬੇਸ ਪ੍ਰਾਇਸ 1.5 ਕਰੋੜ ਹੈ। ਹਾਲਾਂਕਿ ਸ਼ਾਇਦ ਹੀ ਫਰੈਂਚਾਇਜੀ ਇਸ ਖਿਡਾਰੀ ਵਿਚ ਆਪਣੀ ਦਿਲਚਸਪੀ ਦਿਖਾਏ ਕਿਉਂਕਿ ਵਨਡੇ ਅਤੇ ਟੈਸਟ ਕ੍ਰਿਕਟ ਵਿਚ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਫਿਨ ਪਿਛਲੇ ਦੋ ਸਾਲਾਂ ਤੋਂ ਟੀ-20 ਕ੍ਰਿਕਟ ਤੋਂ ਦੂਰ ਹਨ।

null
ਜੇਸਨ ਹੋਲਡਰ ਵੈਸਟਇੰਡੀਜ ਦੇ ਵਨਡੇ ਅਤੇ ਟੈਸਟ ਟੀਮ ਦੇ ਕਪਤਾਨ ਬਣ ਸਕਦੇ ਹਨ, ਪਰ ਸ਼ਾਇਦ ਹੀ ਇਹ ਖਿਡਾਰੀ ਇਸ ਆਈ.ਪੀ.ਐੱਲ. ਵਿਚ ਨਜ਼ਰ ਆਏ। ਇਸ ਖਿਡਾਰੀ ਦਾ ਬੇਸ ਪ੍ਰਾਇਸ 1.5 ਕਰੋੜ ਹੈ, ਪਰ ਕ੍ਰਿਕਟ ਦੇ ਛੋਟੇ ਫਾਰਮੇਟ ਵਿਚ ਇਨ੍ਹਾਂ ਨੇ ਪਿਛਲੇ ਕੁਝ ਸਮੇਂ ਤੋਂ ਕੋਈ ਵੱਡਾ ਕਮਾਲ ਨਹੀਂ ਕੀਤਾ ਹੈ। ਹੋਲਡਰ ਦੀ ਬੱਲੇਬਾਜੀ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਸਟਰਾਇਟ ਰੇਟ ਬੇਸ਼ੱਕ ਵਧੀਆ ਹੋਵੇ, ਪਰ ਇਨ੍ਹਾਂ ਨੇ ਸਿਰਫ 10 ਦੀ ਔਸਤ ਨਾਲ ਹੀ ਦੌੜਾਂ ਬਣਾਈਆਂ ਹਨ।
null
ਬਿਗ ਬੈਸ਼ ਲੀਗ ਦੇ ਸੱਤਵੇਂ ਪੜਾਅ ਵਿਚ ਕੈਮਰਨ ਵ੍ਹਾਇਟ ਨੇ 150 ਦੀ ਔਸਤ ਨਾਲ ਦੌੜਾਂ ਬਣਾ ਕੇ ਫੈਂਸ ਦਾ ਦਿਲ ਜਿੱਤਿਆ ਹੈ। ਇਸਦੇ ਇਲਾਵਾ ਕੈਮਰਨ ਨੇ ਤਿੰਨ ਸਾਲਾਂ ਬਾਅਦ ਆਸਟਰੇਲੀਆ ਦੀ ਵਨਡੇ ਟੀਮ ਵਿਚ ਵਾਪਸੀ ਕੀਤੀ ਹੈ। ਇੰਨਾ ਹੀ ਨਹੀਂ, ਆਈ.ਪੀ.ਐੱਲ. ਦੇ ਪਿਛਲੇ ਤਿੰਨ ਸੀਜਨਾਂ ਵਿਚ ਉਹ ਤਿੰਨ ਅਲੱਗ-ਅਲੱਗ ਟੀਮਾਂ ਲਈ ਖੇਡ ਚੁੱਕੇ ਹਨ। ਕੈਮਰਨ ਦੇ ਸ਼ਾਨਦਾਰ ਰਿਕਾਰਡ ਉਨ੍ਹਾਂ ਦੀ ਪ੍ਰਤੀਭਾ ਨੂੰ ਪਰਗਟ ਕਰਦੇ ਹਨ।

null

 


Related News