ਮਿਨੀ ਆਕਸ਼ਨ ''ਚ 830 ਭਾਰਤੀ ਖਿਡਾਰੀਆਂ ''ਤੇ ਲੱਗੇਗਾ ਦਾਅ, ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ''ਤੇ ਵੀ ਹੋਵੇਗੀ ਪੈਸਿਆਂ ਦੀ ਬਾਰਿਸ਼
Saturday, Dec 02, 2023 - 01:11 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2024 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸੀਜ਼ਨ ਲਈ ਇੱਕ ਮਿੰਨੀ ਨਿਲਾਮੀ ਦਾ ਆਯੋਜਨ ਕੀਤਾ ਜਾਵੇਗਾ। ਇਸ 'ਚ ਕਈ ਖਿਡਾਰੀ ਆਪਣੀ ਕਿਸਮਤ ਅਜ਼ਮਾਉਣਗੇ। ਭਾਰਤ ਲਈ ਨਿਲਾਮੀ ਸੂਚੀ ਵਿੱਚ 830 ਖਿਡਾਰੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੇ ਨਾਲ ਹੀ ਸੂਚੀ ਵਿੱਚ 336 ਵਿਦੇਸ਼ੀ ਖਿਡਾਰੀ ਵੀ ਸ਼ਾਮਲ ਹਨ। ਇਸ ਤਰ੍ਹਾਂ 10 ਫ੍ਰੈਂਚਾਇਜ਼ੀ ਕੁੱਲ 1166 ਖਿਡਾਰੀਆਂ ਦੀ ਕਿਸਮਤ 'ਤੇ ਦਾਅ ਲਗਾਉਣਗੀਆਂ।
ਆਈਪੀਐੱਲ 2024 ਦੀ ਆਕਸ਼ਨ ਵਿੱਚ ਕਈ ਦਿੱਗਜ ਭਾਰਤੀ ਖਿਡਾਰੀ ਵੀ ਆਪਣੀ ਕਿਸਮਤ ਅਜ਼ਮਾਉਣਗੇ। ਉਮੇਸ਼ ਯਾਦਵ, ਕੇਦਾਰ ਜਾਧਵ ਅਤੇ ਮਨੀਸ਼ ਪਾਂਡੇ ਸਮੇਤ ਕਈ ਖਿਡਾਰੀ ਦੁਬਾਰਾ ਆਕਸ਼ਨ 'ਚ ਨਜ਼ਰ ਆਉਣਗੇ। ਭਾਰਤ ਦੇ ਕੈਪਡ ਖਿਡਾਰੀਆਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਰੱਖੀ ਗਈ ਹੈ। ਕਈ ਖਿਡਾਰੀਆਂ ਦੀ ਆਧਾਰ ਕੀਮਤ 50 ਲੱਖ ਰੁਪਏ ਅਤੇ 1 ਰੁਪਏ ਵੀ ਹੋਵੇਗੀ। ਇਸ ਵਾਰ ਆਕਸ਼ਨ ਵਿੱਚ ਕੁੱਲ 1,166 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ 'ਚੋਂ 830 ਭਾਰਤੀ ਖਿਡਾਰੀ ਹਨ, ਜਦਕਿ 336 ਵਿਦੇਸ਼ੀ ਖਿਡਾਰੀ ਹਨ। ਇਸ ਸੂਚੀ ਵਿੱਚ 212 ਕੈਪਡ, 909 ਅਨਕੈਪਡ ਅਤੇ 45 ਐਸੋਸੀਏਟ ਖਿਡਾਰੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ- ਟੀ-20 ਵਿਸ਼ਵ ਕੱਪ 2024 ਤਕ ਕਪਤਾਨ ਰਹੇਗਾ ਰੋਹਿਤ : ਗਾਂਗੁਲੀ
830 ਭਾਰਤੀਆਂ ਵਿੱਚੋਂ 18 ਕੈਪਡ ਖਿਡਾਰੀ ਹਨ। ਇਨ੍ਹਾਂ ਵਿੱਚ ਵਰੁਣ ਆਰੋਨ, ਕੇਐੱਸ ਭਰਤ, ਕੇਦਾਰ ਜਾਧਵ, ਸਿਧਾਰਥ ਕੌਲ, ਧਵਲ ਕੁਲਕਰਨੀ, ਸ਼ਿਵਮ ਮਾਵੀ, ਸ਼ਾਹਬਾਜ਼ ਨਦੀਮ, ਕਰੁਣ ਨਾਇਰ, ਮਨੀਸ਼ ਪਾਂਡੇ, ਹਰਸ਼ਲ ਪਟੇਲ, ਚੇਤਨ ਸਾਕਾਰੀਆ, ਮਨਦੀਪ ਸਿੰਘ, ਬਰਿੰਦਰ ਸਰਨ, ਸ਼ਾਰਦੁਲ ਠਾਕੁਰ, ਜੈਦੇਵ ਉਨਾਦਕਟ, ਹਨੁਮਾ ਵਿਹਾਰੀ, ਸੰਦੀਪ ਵਾਰੀਅਰ ਅਤੇ ਉਮੇਸ਼ ਯਾਦਵ ਦਾ ਨਾਂ ਸ਼ਾਮਲ ਹੈ। ਉਨ੍ਹਾਂ ਦੇ ਨਾਲ ਕਈ ਹੋਰ ਖਿਡਾਰੀ ਵੀ ਆਪਣੀ ਕਿਸਮਤ ਅਜ਼ਮਾਉਣਗੇ।
ਇਹ ਖ਼ਬਰ ਵੀ ਪੜ੍ਹੋ- IPL Auction : ਇਨ੍ਹਾਂ 25 ਖਿਡਾਰੀਆਂ ਨੇ ਬੇਸ ਪ੍ਰਾਈਸ ਰੱਖਿਆ 2 ਕਰੋੜ, ਸ਼੍ਰੀਲੰਕਾ ਤੋਂ ਸਿਰਫ਼ ਇਕ ਖਿਡਾਰੀ
ਆਕਸ਼ਨ 'ਚ ਕਈ ਵਿਦੇਸ਼ੀ ਖਿਡਾਰੀਆਂ 'ਤੇ ਦਾਅ ਲੱਗੇਗਾ। ਇਨ੍ਹਾਂ 'ਚ ਰੇਹਾਨ ਅਹਿਮਦ (50 ਲੱਖ ਰੁਪਏ), ਗਸ ਐਟਕਿੰਸਨ (1 ਕਰੋੜ ਰੁਪਏ), ਟੌਮ ਬੈਨਟਨ (2 ਕਰੋੜ ਰੁਪਏ), ਸੈਮ ਬਿਲਿੰਗਜ਼ (1 ਕਰੋੜ ਰੁਪਏ), ਹੈਰੀ ਬਰੂਕ (2 ਕਰੋੜ ਰੁਪਏ), ਬ੍ਰੇਡਨ ਕਾਰਸ ਦੇ ਨਾਂ ਸ਼ਾਮਲ ਹਨ। ਟਾਮ ਕੁਰਾਨ (1.5 ਕਰੋੜ ਰੁਪਏ), ਬੇਨ ਡਕੇਟ (2 ਕਰੋੜ ਰੁਪਏ), ਜਾਰਜ ਗਾਰਟਨ (50 ਲੱਖ ਰੁਪਏ), ਰਿਚਰਡ ਗਲੀਸਨ (50 ਲੱਖ ਰੁਪਏ), ਸੈਮੂਅਲ ਹੈਨ (50 ਲੱਖ ਰੁਪਏ), ਕ੍ਰਿਸ ਜਾਰਡਨ (1.5 ਕਰੋੜ ਰੁਪਏ), ਡੇਵਿਡ ਮਾਲਨ (1.5 ਕਰੋੜ ਰੁਪਏ), ਟਾਈਮਲ ਮਿਲਜ਼ (1.5 ਕਰੋੜ ਰੁਪਏ), ਜੈਮੀ ਓਵਰਟਨ (2 ਕਰੋੜ ਰੁਪਏ), ਓਲੀ ਪੋਪ (50 ਲੱਖ ਰੁਪਏ), ਆਦਿਲ ਰਸ਼ੀਦ (2 ਕਰੋੜ ਰੁਪਏ), ਫਿਲਿਪ ਸਾਲਟ (1.5 ਕਰੋੜ ਰੁਪਏ) ਵੀ ਇਸ ਸੂਚੀ ਵਿਚ ਸ਼ਾਮਿਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।