IPL Auction : ਖਿਡਾਰੀਆਂ ਦੀ ਫਾਈਨਲ ਲਿਸਟ ਆਈ ਸਾਹਮਣੇ, ਇਨ੍ਹਾਂ 10 ਖਿਡਾਰੀਆਂ ''ਤੇ ਰਹਿਣਗੀਆਂ ਨਜ਼ਰਾਂ

02/01/2022 4:55:23 PM

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਲਈ ਖਿਡਾਰੀਆਂ ਦੀ ਨਿਲਾਮੀ ਦੀ ਸੂਚੀ ਸਾਹਮਣੇ ਆ ਗਈ ਹੈ। 12-13 ਫਰਵਰੀ ਨੂੰ ਬੈਂਗੁਲੁਰੂ 'ਚ ਹੋਣ ਵਾਲੀ ਦੋ ਰੋਜ਼ਾ ਮੇਗਾ ਨਿਲਾਮੀ ਦੇ ਦੌਰਾਨ ਕੁਲ 590 ਕ੍ਰਿਕਟਰਾਂ ਦੀ ਨਿਲਾਮੀ ਹੋਵੇਗੀ। ਇਹ ਆਈ. ਪੀ. ਐੱਲ. ਦਾ 15ਵਾਂ ਸੀਜ਼ਨ ਹੋਵੇਗਾ ਤੇ ਵਿਸ਼ਵ ਕ੍ਰਿਕਟ ਦੇ ਸਭ ਤੋਂ ਵੱਡੇ ਖਿਡਾਰੀ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ 'ਚ ਆਪਣਾ ਜਲਵਾ ਬਿਖੇਰਨਗੇ।

ਆਈ. ਪੀ. ਐੱਲ. ਖਿਡਾਰੀਆਂ ਦੀ ਪੂਰੀ ਲਿਸਟ ਦੇਖਣ ਲਈ ਕਲਿਕ ਕਰੋ

PunjabKesari

ਨਿਲਾਮੀ ਲਈ ਰਜਿਸਟਰਡ 590 ਖਿਡਾਰੀਆਂ 'ਚੋਂ 228 ਕੈਪਡ ਖਿਡਾਰੀ ਹਨ, 355 ਅਨਕੈਪਡ ਖਿਡਾਰੀ ਹਨ ਤੇ 7 ਖਿਡਾਰੀ ਐਸੋਸੀਏਟਸ ਦੇਸ਼ ਤੋਂ ਹਨ। ਸ਼੍ਰੇਅਸ ਅਈਅਰ, ਸ਼ਿਖਰ ਧਵਨ, ਆਰ ਅਸ਼ਵਿਨ, ਮੁਹੰਮਦ ਸ਼ੰਮੀ, ਈਸ਼ਾਨ ਕਿਸ਼ਨ, ਅਜਿੰਕਯ ਰਹਾਣੇ, ਸੁਰੇਸ਼ ਰੈਨਾ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਇਸ਼ਾਂਤ ਸ਼ਰਮਾ, ਉੇਮੇਸ਼ ਯਾਦਵ ਜਿਹੇ ਭਾਰਤੀ ਖਿਡਾਰੀ ਨਿਲਾਮੀ 'ਚ ਟੀਮਾਂ ਦੇ ਨਿਸ਼ਾਨੇ 'ਤੇ ਰਹਿਣਗੇ। ਇਨ੍ਹਾਂ ਖਿਡਾਰੀਆਂ ਨੂੰ ਖਰੀਦਣ ਲਈ ਟੀਮਾਂ ਹੋੜ 'ਚ ਰਹਿਣਗੀਆਂ। 

PunjabKesari

10 ਆਈ. ਪੀ. ਐੱਲ. ਟੀਮਾਂ ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਜ਼, ਕੋਲਕਾਤਾ ਨਾਈਟ ਰਾਈਡਰਜ਼, ਲਖਨਊ ਸੁਪਰ ਜਾਇੰਟਸ, ਮੁੰਬਈ ਇੰਡੀਅਨਜ਼, ਪੰਜਾਬ ਕਿੰਗਜ਼, ਰਾਜਸਥਾਨ ਰਾਇਲਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ, ਸਨਰਾਈਜ਼ਰਸ ਹੈਦਰਾਬਾਦ ਅਤੇ ਅਹਿਮਦਾਬਾਦ ਵੀ ਇਸ ਵਾਰ ਨਿਲਾਮੀ ਵਿੱਚ ਕੁਝ ਵੱਡੇ ਕ੍ਰਿਕਟਿੰਗ ਨਾਵਾਂ ਲਈ ਬੋਲੀ ਲਗਾਉਣਗੀਆਂ ਜਿਵੇਂ ਕਿ ਫਾਫ ਡੁ ਪਲੇਸਿਸ, ਡੇਵਿਡ ਵਾਰਨਰ, ਪੈਟ ਕਮਿੰਸ, ਕੈਗਿਸੋ ਰਬਾਡਾ, ਟ੍ਰੇਂਟ ਬੋਲਟ, ਕਵਿੰਟਨ ਡੀ ਕਾਕ, ਜਾਨੀ ਬੇਅਰਸਟੋ, ਜੇਸਨ ਹੋਲਡਰ, ਡਵੇਨ ਬ੍ਰਾਵੋ, ਸ਼ਾਕਿਬ ਅਲ ਹਸਨ, ਵਨਿੰਦੂ ਹਸਰੰਗਾ ਨੂੰ ਆਪਣੀ ਟੀਮ 'ਚ ਸ਼ਾਮਲ ਕਰਨਾ ਚਾਹੁਣਗੀਆਂ।

ਇਹ ਵੀ ਪੜ੍ਹੋ : ਕੇ. ਐੱਲ. ਰਾਹੁਲ 'ਤੇ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ, 'Price Tag' ਦਾ ਨਹੀਂ : ਗੌਤਮ ਗੰਭੀਰ

ਇਸ ਨਿਲਾਮੀ ਵਿੱਚ 48 ਕ੍ਰਿਕਟਰਾਂ ਨੇ ਆਪਣੇ ਆਪ ਨੂੰ 2 ਕਰੋੜ ਦੇ ਬਰੈਕਟ ਵਿੱਚ ਰੱਖਿਆ ਹੈ, ਜਦੋਂ ਕਿ 20 ਖਿਡਾਰੀ 1.5 ਕਰੋੜ ਦੇ ਬਰੈਕਟ ਵਿੱਚ ਸ਼ਾਮਲ ਹਨ। ਅਜਿਹੇ ਖਿਡਾਰੀਆਂ ਦੀ ਗਿਣਤੀ 34 ਹੈ ਜਿਨ੍ਹਾਂ ਦੀ ਬੇਸ ਪ੍ਰਾਈਸ ਇਕ ਕਰੋੜ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News