IPL 2024 : ''ਸੰਜੂ'' ਨੇ ਦਿਵਾਈ ਰਾਜਸਥਾਨ ਨੂੰ 8ਵੀਂ ਜਿੱਤ, ਟੀਮ ਦਾ ਪਲੇਆਫ਼ ''ਚ ਪਹੁੰਚਣਾ ਲਗਭਗ ਤੈਅ
Saturday, Apr 27, 2024 - 11:42 PM (IST)
ਸਪੋਰਟਸ ਡੈਸਕ- ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਸੰਜੂ ਸੈਮਸਨ (71) ਦੀ ਕਪਤਾਨੀ ਪਾਰੀ ਤੇ ਧਰੁਵ ਜੁਰੇਲ (52) ਨਾਲ ਮੈਚ ਜਿਤਾਊ ਪਾਰੀ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਆਫ਼ 'ਚ ਜਗ੍ਹਾ ਲਗਭਗ ਪੱਕੀ ਕਰ ਲਈ ਹੈ।
ਇਸ ਤੋਂ ਪਹਿਲਾਂ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਲਖਨਊ ਨੇ ਕਪਤਾਨ ਕੇ.ਐੱਲ. ਰਾਹੁਲ (76) ਤੇ ਦੀਪਕ ਹੁੱਡਾ (50) ਦੇ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 196 ਦੌੜਾਂ ਬਣਾਈਆਂ ਸਨ।
ਇਸ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਨੇ ਯਸ਼ਸਵੀ ਜਾਇਸਵਾਲ (24) ਤੇ ਜਾਸ ਬਟਲਰ (34) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਪਹਿਲੀ ਵਿਕਟ ਲਈ 6 ਓਵਰਾਂ 'ਚ 60 ਦੌੜਾਂ ਦੀ ਤਾਬੜਤੋੜ ਸਾਂਝੇਦਾਰੀ ਕੀਤੀ।
ਇਸ ਤੋਂ ਬਾਅਦ ਕਪਤਾਨ ਸੰਜੂ ਸੈਮਸਨ ਦੀਆਂ 33 ਗੇਂਦਾਂ 'ਚ 7 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ 71 ਦੌੜਾਂ ਅਤੇ ਧਰੁਵ ਜੁਰੇਲ ਦੀਆਂ 34 ਗੇਂਦਾਂ 'ਚ 5 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 52 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ 19 ਓਵਰਾਂ 'ਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਇਸ ਸੀਜ਼ਨ 'ਚ ਇਹ ਰਾਜਸਥਾਨ ਦੀ 8ਵੀਂ ਜਿੱਤ ਹੈ ਤੇ ਟੀਮ ਦੇ ਹੁਣ 16 ਅੰਕ ਹੋ ਗਏ ਹਨ ਤੇ ਉਹ ਪੁਆਇੰਟ ਟੇਬਲ 'ਚ ਟਾਪ 'ਤੇ ਬਣੀ ਹੋਈ ਹੈ। ਉਸ ਦਾ ਪਲੇਆਫ਼ 'ਚ ਪਹੁੰਚਣਾ ਵੀ ਲਗਭਗ ਤੈਅ ਹੋ ਗਿਆ ਹੈ। ਉੱਥੇ ਹੀ ਲਖਨਊ ਨੂੰ 9 ਮੈਚਾਂ 'ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹ 10 ਅੰਕਾਂ ਨਾਲ ਚੌਥੇ ਸਥਾਨ 'ਤੇ ਕਾਬਜ਼ ਹੈ ਤੇ ਉਹ ਫਿਲਹਾਲ ਪਲੇਆਫ਼ ਦੀ ਰੇਸ 'ਚ ਬਣੀ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e