ਨਵੇਂ ਨਿਯਮਾਂ ਦੇ ਨਾਲ ਸ਼ੁਰੂ ਹੋਵੇਗਾ IPL 2023, ਜਾਣੋ ਇਸ ਬਾਰੇ ਵਿਸਥਾਰ ਨਾਲ

Thursday, Mar 23, 2023 - 02:01 PM (IST)

ਨਵੇਂ ਨਿਯਮਾਂ ਦੇ ਨਾਲ ਸ਼ੁਰੂ ਹੋਵੇਗਾ IPL 2023, ਜਾਣੋ ਇਸ ਬਾਰੇ ਵਿਸਥਾਰ ਨਾਲ

ਨਵੀਂ ਦਿੱਲੀ– ਬੀ. ਸੀ. ਸੀ. ਆਈ. ਵਲੋਂ ਜਾਰੀ ਖੇਡਣ ਦੇ ਨਵੇਂ ਨਿਯਮਾਂ ਅਨੁਸਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀਮਾਂ ਦੇ ਕਪਤਾਨ ਹੁਣ ਟਾਸ ਤੋਂ ਪਹਿਲਾਂ ‘ਖਿਡਾਰੀਆਂ ਦੇ ਨਾਵਾਂ ਦੀ ਸੂਚੀ’ ਦੇਣ ਦੀ ਬਜਾਏ ਟਾਸ ਤੋਂ ਬਾਅਦ ਆਖਰੀ-11 ਦੀ ਚੋਣ ਕਰ ਸਕਦੇ ਹਨ। ਖੇਡਣ ਦੀਆਂ ਸ਼ਰਤਾਂ ਦੇ ਨਿਯਮ 1.2.1 ਦੇ ਅਨੁਸਾਰ, ‘‘ਹਰੇਕ ਕਪਤਾਨ ਨੂੰ ਟਾਸ ਤੋਂ ਬਾਅਦ ਆਪਣੇ ਆਖਰੀ-11 ਖਿਡਾਰੀਆਂ ਤੇ ਵੱਧ ਤੋਂ ਵੱਧ 5 ਬਦਲਵੇਂ ਫੀਲਡਰਾਂ ਦੇ ਨਾਂ ਲਿਖਤੀ ’ਚ ਆਈ. ਪੀ. ਐੱਲ. ਮੈਚ ਰੈਫਰੀ ਨੂੰ ਦੇਣੇ ਪੈਣਗੇ। ’’

ਇਸ ਦੇ ਅਨੁਸਾਰ,‘‘ਨਿਯਮ 1.2.9 ਦੇ ਅਨੁਸਾਰ ਕਿਸੇ ਵੀ ਮੈਂਬਰ (ਆਖਰੀ-11 ਦੇ ਮੈਂਬਰ) ਨੂੰ ਚੁਣੇ ਜਾਣ ਤੋਂ ਬਾਅਦ ਅਤੇ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਕਪਤਾਨ ਦੀ ਸਹਿਮਤੀ ਦੇ ਬਿਨਾਂ ਬਦਲਾ ਨਹੀਂ ਜਾ ਸਕਦਾ।’’ ਇਸ ਦਾ ਮਤਲਬ ਹੈ ਕਿ ਟਾਸ ਤੋਂ ਬਾਅਦ ਜੇਕਰ ਕਿਸੇ ਕਪਤਾਨ ਨੂੰ ਲੱਗਦਾ ਹੈ ਕਿ ਉਸ ਨੂੰ ਹਾਲਾਤ ਦੇ ਹਿਸਾਬ ਨਾਲ ਆਪਣੀ ਆਖਰੀ-11 ’ਚ ਬਦਲਾਅ ਦੀ ਲੋੜ ਹੈ ਤਾਂ ਉਹ ਮੈਚ ਸ਼ੁਰੂ ਹੋਣ ਤਕ ਅਜਿਹਾ ਕਰਨ ਲਈ ਆਜ਼ਾਦ ਹੈ।

ਇਹ ਵੀ ਪੜ੍ਹੋ : IND vs AUS 3rd ODI : ਤੀਜੇ ਵਨਡੇ 'ਚ ਭਾਰਤ ਦੀ ਕਰਾਰੀ ਹਾਰ, 1-2 ਨਾਲ ਗੁਆਈ ਸੀਰੀਜ਼

ਨਿਯਮਾਂ ’ਚ ਇਕ ਹੋਰ ਬਦਲਾਅ ਵਿਕਟਕੀਪਰ ਦੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਜੁਰਮਾਨਾ ਲਗਾਉਣਾ ਹੈ, ਜੇਕਰ ਉਹ ਬੱਲੇਬਾਜ਼ ਦੇ ਗੇਂਦ ਖੇਡਣ ਤੋਂ ਪਹਿਲਾਂ ਆਪਣੀ ਸਥਿਤੀ ’ਚ ਬਦਲਾਅ ਕਰਦਾ ਹੈ। ਵਿਕਟਕੀਪਰ ਵਲੋਂ ਗੈਰ-ਜ਼ਰੂਰੀ ਗਤੀਵਿਧੀਆਂ ’ਚ ਅੰਪਾਇਰ ਇਸ ਨੂੰ ‘ਡੈੱਡ’ ਗੇਂਦ ਐਲਾਨ ਕਰ ਸਕਦਾ ਹੈ ਤੇ ਦੂਜੇ ਅੰਪਾਇਰ ਨੂੰ ਅਜਿਹਾ ਕਰਨ ਦੇ ਕਾਰਨ ਬਾਰੇ ਵਿਚ ਸੂਚਿਤ ਕਰ ਸਕਦਾ ਹੈ।ਗੇਂਦਬਾਜ਼ਾਂ ਦੇ ਪਾਸੇ ਦੇ ਅੰਪਾਇਰ ਨੂੰ ਫਿਰ ‘ਵਾਈਡ ਜਾਂ ਨੋ ਬਾਲ’ ਲਈ ਇਕ ਦੌੜ ਦਾ ਜੁਰਮਾਨਾ ਲਗਾਉਣਾ ਪਵੇਗਾ ਤੇ ਜੇਕਰ ਉਸ ਨੂੰ ਲੱਗੇਗਾ ਕਿ ਉਹ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 5 ਪੈਨਲਟੀ ਦੌੜਾਂ ਵੀ ਦੇ ਸਕਦਾ ਹੈ।

ਅੰਪਾਇਰ ਆਪਣੀ ਇਸ ਕਾਰਵਾਈ ਦੇ ਕਰਨ ਦੇ ਬਾਰੇ ਵਿਚ ਫੀਲਡਿੰਗ ਕਰਨ ਵਾਲੀ ਟੀਮ ਦੇ ਕਪਤਾਨ ਨੂੰ ਸੂਚਿਤ ਕਰੇਗਾ। ਉਹ ਬੱਲੇਬਾਜ਼ਾਂ ਬਾਰੇ ਜਿੰਨਾ ਜਲਦੀ ਹੋ ਸਕੇ, ਬੱਲੇਬਾਜ਼ੀ ਕਰਨ ਵਾਲੀ ਟੀਮ ਦੇ ਕਪਤਾਨ ਨੂੰ ਦੱਸੇਗਾ।’’ ਟੂਰਨਾਮੈਂਟ ਦੀ ਕਮੇਟੀ ‘ਇੰਪੈਕਟ ਸਬਟੀਟਿਊਸ਼ਨ’(ਇੰਪੈਕਟ ਖਿਡਾਰੀ ਦੇ ਬਦਲੇ) ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ, ਜਿਸ ਵਿਚ ਇਕ ਨਵੇਂ ਖਿਡਾਰੀ ਨੂੰ ਮੈਚ ਦੌਰਾਨ ਪੰਜ ਨਿਰਧਾਰਿਤ ਬਦਲਵੇਂ ਖਿਡਾਰੀਆਂ ਨਾਲ ਬਦਲਿਆ ਜਾ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News