IPL 2023: RCB ਦੇ Play-off ਦੇ ਸਫ਼ਰ ''ਚ MI ਨੇ ਪਾਇਆ ਅੜਿੱਕਾ, 6 ਵਿਕਟਾਂ ਨਾਲ ਜਿੱਤਿਆ ਮੁਕਾਬਲਾ

05/09/2023 11:30:51 PM

ਸਪੋਰਟਸ ਡੈਸਕ: ਮੁੰਬਈ ਇੰਡੀਅਨਜ਼ ਨੇ ਅੱਜ ਰਾਇਲ ਚੈਲੰਜਰਸ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਕੇ ਉਸ ਦੇ ਪਲੇਆਫ਼ ਮੁਕਾਬਲਿਆਂ ਤਕ ਪਹੁੰਚਣ ਦੇ ਸਫ਼ਰ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਉੱਥੇ ਹੀ ਇਸ ਜਿੱਤ ਨਾਲ ਮੁੰਬਈ 12 ਅੰਕਾਂ ਨਾਲ ਪੁਆਇੰਟਸ ਟੇਬਲ ਵਿਚ ਤੀਜੇ ਨੰਬਰ 'ਤੇ ਪਹੁੰਚ ਗਈ ਹੈ। ਇੱਧਰ ਆਰ.ਸੀ.ਬੀ. 10 ਅੰਕਾਂ ਦੇ ਨਾਲ 7ਵੇਂ ਨੰਬਰ 'ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ ਸਿਖਰਲੀਆਂ 4 ਟੀਮਾਂ ਹੀ ਪਲੇਆਫ਼ ਵਿਚ ਪਹੁੰਚਣਗੀਆਂ। ਇਸ ਵਾਰ ਪਲੇਆਫ਼ ਲਈ ਟੱਕਰ ਕਾਂਟੇ ਦੀ ਚੱਲ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ: ਵੋਟਿੰਗ ਦੌਰਾਨ ਕੀ ਰਹੇਗਾ ਬੰਦ ਤੇ ਕਿਹੜੀਆਂ ਸਹੂਲਤਾਂ ਰਹਿਣਗੀਆਂ ਬਹਾਲ, ਪੜ੍ਹੋ ਕੀ ਹਨ ਹਦਾਇਤਾਂ

ਆਈ.ਪੀ.ਐੱਲ. 2023 ਦੇ 54ਵੇਂ ਮੁਕਾਬਲੇ ਵਿਚ ਅੱਜ ਆਰ.ਸੀ.ਬੀ. ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ਵਿਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਬੇਹਰਨਡਾਰਫ਼ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਰ.ਸੀ.ਬੀ. ਨੂੰ ਸ਼ੁਰੂਆਤੀ ਝਟਕੇ ਦਿੱਤੇ। ਉਸ ਨੇ 4 ਓਵਰਾਂ ਵਿਚ 3 ਵਿਕਟਾਂ ਆਪਣੇ ਨਾਂ ਕੀਤੀਆਂ। ਬੈਂਗਲੁਰੂ ਵੱਲੋਂ ਕਪਤਾਨ ਫਾਫ ਡੂ ਪਲੇਸੀ ਨੇ 41 ਗੇਂਦਾਂ ਵਿਚ 3 ਛਿੱਕਿਆਂ ਤੇ 5 ਚੌਕਿਆਂ ਸਦਕਾ 65 ਅਤੇ ਮੈਕਸਵੈੱਲ ਨੇ 33 ਗੇਂਦਾਂ ਵਿਚ 4 ਛਿੱਕਿਆਂ ਤੇ 8 ਚੌਕਿਆਂ ਸਦਕਾ 68 ਦੌੜਾਂ ਦੀਆਂ ਧਾਕੜ ਪਾਰੀਆਂ ਖੇਡੀਆਂ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ ਵੀ 18 ਗੇਂਦਾਂ ਵਿਚ 30 ਦੌੜਾਂ ਬਣਾਈਆਂ। ਇਨ੍ਹਾਂ ਪਾਰੀਆਂ ਦੀ ਬਦੌਲਤ ਬੈਂਗਲੁਰੂ ਨੇ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ ਤੇ ਮੁੰਬਈ ਨੂੰ 200 ਦੌੜਾਂ ਦਾ ਟੀਚਾ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਭਾਰਤ-ਪਾਕਿ ਕ੍ਰਿਕਟ ਮੈਚ ਦੀ ਉਡੀਕ 'ਚ ਬੈਠੇ ਫੈਨਜ਼ ਦੀਆਂ ਉਮੀਦਾਂ ਨੂੰ ਝਟਕਾ! ਏਸ਼ੀਆ ਕੱਪ ਨੂੰ ਲੈ ਕੇ ਹੋਇਆ ਇਹ ਫ਼ੈਸਲਾ

ਇਸ ਦੇ ਜਵਾਬ ਵਿਚ ਮੁੰਬਈ ਇੰਡੀਅਨਜ਼ ਦੀ ਟੀਮ ਨੇ 16.3 ਓਵਰਾਂ ਵਿਚ ਹੀ 6 ਵਿਕਟਾਂ ਹੱਥ ਵਿਚ ਰੱਖਦਿਆਂ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਸੂਰਿਆ ਕੁਮਾਰ ਯਾਦਵ ਨੇ 35 ਗੇਂਦਾਂ ਵਿਚ 6 ਛਿੱਕਿਆਂ ਤੇ 7 ਚੌਕਿਆਂ ਸਦਕਾ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਨੇਹਾਲ ਵਢੇਰਾ ਨੇ 52 ਦੀ ਅਜੇਤੂ ਪਾਰੀ ਖੇਡੀ ਤਾਂ ਇਸ਼ਾਨ ਕਿਸ਼ਨ ਨੇ ਵੀ 42 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ 16.3 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਨਾਲ 200 ਦੌੜਾਂ ਬਣਾ ਲਈਆਂ ਤੇ ਇਹ ਮੁਕਾਬਲਾ 6 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News