IPL 2023 : ਪ੍ਰਭਸਿਮਰਨ ਤੇ ਸ਼ਿਖਰ ਦੇ ਅਰਧ ਸੈਂਕੜੇ, ਪੰਜਾਬ ਨੇ ਰਾਜਸਥਾਨ ਨੂੰ ਦਿੱਤਾ 198 ਦੌੜਾਂ ਦਾ ਟੀਚਾ

Wednesday, Apr 05, 2023 - 09:43 PM (IST)

IPL 2023 : ਪ੍ਰਭਸਿਮਰਨ ਤੇ ਸ਼ਿਖਰ ਦੇ ਅਰਧ ਸੈਂਕੜੇ, ਪੰਜਾਬ ਨੇ ਰਾਜਸਥਾਨ ਨੂੰ ਦਿੱਤਾ 198 ਦੌੜਾਂ ਦਾ ਟੀਚਾ

ਸਪੋਰਟਸ ਡੈਸਕ : IPL 2023 ਦਾ 8ਵਾਂ ਮੈਚ ਅੱਜ ਰਾਜਸਥਾਨ ਰਾਇਲਸ ਅਤੇ ਪੰਜਾਬ ਕਿੰਗਜ਼ ਵਿਚਾਲੇ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਪ੍ਰਭਸਿਮਰਨ ਸਿੰਘ ਤੇ ਸ਼ਿਖਰ ਧਵਨ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਰਾਜਸਥਾਨ ਨੂੰ ਜਿੱਤ ਲਈ 198 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਲਈ ਸ਼ਿਖਰ ਧਵਨ ਨੇ 9 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 86 ਦੌੜਾਂ ਦੀ ਸ਼ਾਨਦਾਰ ਅਜੇਤੂ ਪਾਰੀ ਖੇਡੀ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੂੰ ਪਹਿਲਾ ਝਟਕਾ ਪ੍ਰਭਸਿਮਰਨ ਸਿੰਘ ਦੇ ਆਊਟ ਹੋਣ ਨਾਲ ਲੱਗਾ। ਪ੍ਰਭਸਿਮਰਨ ਨੇ 34 ਗੇਂਦਾਂ 'ਚ 7 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਇਸ ਤੋਂ ਬਾਅਦ ਉਹ ਬਦਕਿਸਮਤੀ ਨਾਲ ਹੋਲਡਰ ਵਲੋਂ ਆਊਟ ਹੋ ਗਏ। ਇਸ ਤੋਂ ਬਾਅਦ ਪੰਜਾਬ ਵਲੋਂ ਸਲਾਮੀ ਬੱਲੇਬਾਜ਼ ਭਾਨੁਕਾ ਰਾਜਪਕਸ਼ੇ 1 ਦੌੜ ਬਣਾ ਕੇ ਸੱਟ ਦਾ ਸ਼ਿਕਰ ਹੋ ਕੇ ਰਿਟਾਇਰਡ ਹਰਟ ਹੋ ਗਿਆ।  ਪੰਜਾਬ ਦੀ ਦੂਜੀ ਵਿਕਟ ਜਿਤੇਸ਼ ਸ਼ਰਮਾ ਦੇ ਤੌਰ 'ਤੇ ਡਿੱਗੀ। ਜਿਤੇਸ਼ 27 ਦੌੜਾਂ ਬਣਾ ਚਾਹਲ ਦਾ ਸ਼ਿਕਾਰ ਬਣਿਆ। ਰਾਜਸਥਾਨ ਲਈ ਰਵੀਚੰਦਰਨ ਅਸ਼ਵਿਨ ਨੇ 1, ਜੇਸਨ ਹੋਲਡਰ ਨੇ 2 ਤੇ ਯੁਜਵੇਂਦਰ ਚਾਹਲ ਨੇ 1 ਵਿਕਟ ਲਈਆਂ।

ਦੋਵੇਂ ਟੀਮਾਂ ਆਪਣੇ ਪਿਛਲੇ ਮੈਚ ਜਿੱਤ ਚੁੱਕੀਆਂ ਹਨ, ਇਸ ਲਈ ਦੋਵੇਂ ਟੀਮਾਂ ਆਤਮਵਿਸ਼ਵਾਸ ਨਾਲ ਭਰੀਆਂ ਹੋਣਗੀਆਂ। ਪੰਜਾਬ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ DLS ਨਿਯਮ ਦੇ ਤਹਿਤ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਰਾਜਸਥਾਨ ਨੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਨਾਲ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਇਆ ਸੀ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਅਹਿਮ ਗੱਲਾਂ ਬਾਰੇ-

ਹੈੱਡ ਟੂ ਹੈੱਡ

ਕੁੱਲ ਮੈਚ - 24
ਰਾਜਸਥਾਨ - 14 ਜਿੱਤੇ
ਪੰਜਾਬ - 10 ਜਿੱਤੇ

ਇਹ ਵੀ ਪੜ੍ਹੋ : IPL 2023: ਕਾਰ ਹਾਦਸੇ ਮਗਰੋਂ ਪਹਿਲੀ ਵਾਰ ਸਟੇਡੀਅਮ ਪੁੱਜੇ ਰਿਸ਼ਭ ਪੰਤ, ਪ੍ਰਸ਼ੰਸਕਾਂ ਨੇ ਕੀਤਾ ਸ਼ਾਨਦਾਰ ਸਵਾਗਤ

ਪਿੱਚ ਰਿਪੋਰਟ

ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਦੀ ਪਿੱਚ ਟੀ-20 ਕ੍ਰਿਕਟ ਵਿੱਚ ਬੱਲੇਬਾਜ਼ੀ ਲਈ ਅਨੁਕੂਲ ਸਤ੍ਹਾ ਪ੍ਰਦਾਨ ਕਰਦੀ ਹੈ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 153 ਹੈ, ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਇੱਥੇ 6 ਟੀ-20 ਮੈਚਾਂ ਵਿੱਚੋਂ ਸਿਰਫ਼ ਦੋ ਹੀ ਜਿੱਤੇ ਹਨ।

ਮੌਸਮ

5 ਅਪ੍ਰੈਲ (ਬੁੱਧਵਾਰ) ਨੂੰ, ਗੁਹਾਟੀ ਵਿੱਚ ਦਿਨ ਵੇਲੇ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ। ਦਿਨ ਅਤੇ ਰਾਤ ਨੂੰ ਆਸਮਾਨ ਸਾਫ ਰਹੇਗਾ। ਮੀਂਹ ਦੀ ਸੰਭਾਵਨਾ 24 ਫੀਸਦੀ ਹੈ। ਅਜਿਹੇ 'ਚ ਮੈਚ 'ਤੇ ਮੀਂਹ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਘੱਟ ਹੈ।

ਇਹ ਵੀ ਪੜ੍ਹੋ : IPL 2023: ਸਾਈ ਸੁਦਰਸ਼ਨ ਦੇ ਅਰਧ ਸੈਂਕੜੇ ਸਦਕਾ ਜਿੱਤੀ ਗੁਜਰਾਤ, ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ

ਪਲੇਇੰਗ 11

ਪੰਜਾਬ ਕਿੰਗਜ਼ : ਸ਼ਿਖਰ ਧਵਨ (ਕਪਤਾਨ), ਪ੍ਰਭਸਿਮਰਨ ਸਿੰਘ, ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਾਹਰੁਖ ਖਾਨ, ਸੈਮ ਕੁਰੇਨ, ਸਿਕੰਦਰ ਰਜ਼ਾ, ਨਾਥਨ ਐਲਿਸ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਅਰਸ਼ਦੀਪ ਸਿੰਘ

ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡਿਕੱਲ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਕੇਐਮ ਆਸਿਫ਼, ਯੁਜਵੇਂਦਰ ਚਾਹਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News