IPL Auction 2023 Live: ਸਭ ਤੋਂ ਮਹਿੰਗੇ ਵਿਕੇ ਸੈਮ ਕਰਨ, ਜਾਣੋ ਕਿਹੜਾ ਖਿਡਾਰੀ ਕਿਸ ਟੀਮ 'ਚ ਹੋਇਆ ਸ਼ਾਮਲ
Friday, Dec 23, 2022 - 09:15 PM (IST)
ਕੋਚੀ- ਇੰਡੀਅਨ ਪ੍ਰੀਮੀਅਰ ਲੀਗ 2023 ਤੋਂ ਪਹਿਲਾਂ ਅੱਜ ਇੱਥੇ ਖਿਡਾਰੀਆਂ ਦੀ ਬੋਲੀ ਲੱਗਣੀ ਸ਼ੁਰੂ ਹੋ ਗਈ ਹੈ। ਇੱਥੇ ਹੋ ਰਹੀ ਮਿੰਨੀ ਨਿਲਾਮੀ ’ਚ ਸਾਰੀਆਂ ਦੀਆਂ ਨਜ਼ਰਾਂ ਹਰਫਨਮੌਲਾ ਖਿਡਾਰੀਆਂ ’ਤੇ ਹਨ। ਇਸ ਨਿਲਾਮੀ 'ਚ 405 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ, ਜਿਨ੍ਹਾਂ 'ਚੋਂ 273 ਖਿਡਾਰੀ ਭਾਰਤੀ ਹਨ, ਜਦਕਿ 132 ਖਿਡਾਰੀ ਵਿਦੇਸ਼ੀ ਹਨ। ਇੱਥੇ ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਦੇ ਹਰਫ਼ਨਮੌਲਾ ਸੈਮ ਕਰਨ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨਿਲਾਮੀ ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਖ਼ਿਡਾਰੀ ਬਣ ਗਏ, ਜਿਨ੍ਹਾਂ ਨੂੰ ਪੰਜਾਬ ਕਿੰਗਜ਼ ਨੇ ਰਿਕਾਰਡ 18.50 ਕਰੋੜ ਰੁਪਏ ਵਿੱਚ ਖ਼ਰੀਦਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਹਰਫ਼ਨਮੌਲਾ ਕ੍ਰਿਸ ਮੌਰਿਸ 2021 ਵਿੱਚ ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ, ਜਦੋਂ ਰਾਜਸਥਾਨ ਰਾਇਲਜ਼ ਨੇ ਉਨ੍ਹਾਂ ਲਈ 16.25 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਸੈਮ ਕਰਨ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ।
- ਕੇਨ ਵਿਲੀਅਮਸਨ ਨੂੰ ਗੁਜਰਾਤ ਟਾਈਟਨਸ ਨੇ 2 ਕਰੋੜ ਵਿਚ ਖ਼ਰੀਦਿਆ।
- ਹੈਰੀ ਬਰੂਕ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 13.25 ਕਰੋੜ ਵਿੱਚ ਖ਼ਰੀਦਿਆ।
- ਮਯੰਕ ਅਗਰਵਾਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 8.25 ਕਰੋੜ 'ਚ ਖ਼ਰੀਦਿਆ।
- ਅਜਿੰਕਯ ਰਹਾਣੇ ਨੂੰ ਚੇਨਈ ਸੁਪਰ ਕਿੰਗਜ਼ 50 ਲੱਖ ਰੁਪਏ ਵਿਚ ਖਰੀਦਿਆ।
- ਸੈਮ ਕਰਨ ਨੂੰ ਪੰਜਾਬ ਕਿੰਗਜ਼ ਨੇ 18.50 ਕਰੋੜ 'ਚ ਖ਼ਰੀਦਿਆ।
- ਜੇਸਨ ਹੋਲਡਰ ਨੂੰ ਰਾਜਸਥਾਨ ਰਾਇਲਜ਼ ਨੇ 5.75 ਕਰੋੜ ਵਿਚ ਖ਼ਰੀਦਿਆ।
- ਸਿੰਕਦਰ ਰਜ਼ਾ ਨੂੰ ਪੰਜਾਬ ਕਿੰਗਜ਼ ਨੇ 50 ਲੱਖ ਵਿਚ ਖ਼ਰੀਦਿਆ।
- ਓਡੀਅਨ ਸਮਿਥ ਨੂੰ ਗੁਜਰਾਤ ਟਾਇਟਨਸ ਨੇ 50 ਲੱਖ ਵਿਚ ਖ਼ਰੀਦਿਆ।
- ਕੈਮਰਨ ਗ੍ਰੀਨ ਨੂੰ ਮੁੰਬਈ ਇੰਡੀਅਨਜ਼ ਨੇ 17.50 ਕਰੋੜ ਵਿਚ ਖ਼ਰੀਦਿਆ।
- ਚੇਨਈ ਸੁਪਰ ਕਿੰਗਜ਼ ਨੇ ਬੈਨ ਸਟੋਕਸ ਨੂੰ 16.25 ਕਰੋੜ ਵਿਚ ਖ਼ਰੀਦਿਆ।
- ਲਖਨਊ ਸੁਪਰ ਜਾਇੰਟਸ ਨੇ ਨਿਕੋਲਸ ਪੂਰਨ ਨੂੰ 16 ਕਰੋੜ ਵਿਚ ਖ਼ਰੀਦਿਆ।
- ਹੇਨਰਿਕ ਕਲਾਸੇਨ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 5.25 ਕਰੋੜ ਵਿਚ ਖ਼ਰੀਦਿਆ।
- ਦਿੱਲੀ ਕੈਪੀਟਲਜ਼ ਨੇ ਇਸ਼ਾਂਤ ਸ਼ਰਮਾ ਨੂੰ 50 ਲੱਖ ਵਿਚ ਖ਼ਰੀਦਿਆ।
- ਜੈਦੇਵ ਉਨਾਦਕਟ ਨੂੰ ਲਖਨਊ ਸੁਪਰ ਜਾਇੰਟਸ ਨੇ 50 ਲੱਖ ਵਿਚ ਖ਼ਰੀਦਿਆ।
- ਝਾਈ ਰਿਚਰਡਸਨ ਨੂੰ ਮੁੰਬਈ ਇੰਡੀਅਨਜ਼ ਨੇ 1.50 ਕਰੋੜ ਵਿਚ ਖ਼ਰੀਦਿਆ।
- ਰਾਇਲ ਚੈਲੇਂਜਰਜ਼ ਬੰਗਲੌਰ ਨੇ ਰੀਸ ਟੋਪਲੀ ਨੂੰ 1.90 ਕਰੋੜ ਵਿਚ ਖ਼ਰੀਦਿਆ।
- ਆਦਿਲ ਰਸ਼ੀਦ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 2 ਕਰੋੜ ਵਿਚ ਖ਼ਰੀਦਿਆ।
- ਫਿਲ ਸਾਲਟ ਨੂੰ ਦਿੱਲੀ ਕੈਪੀਟਲਜ਼ ਨੇ 2 ਕਰੋੜ ਵਿਚ ਖ਼ਰੀਦਿਆ।
- ਸਨਰਾਈਜ਼ਰਜ਼ ਹੈਦਰਾਬਾਦ ਨੇ ਮਯੰਕ ਮਾਰਕੰਡੇ 50 ਲੱਖ ਰੁਪਏ ਵਿਚ ਖ਼ਰੀਦਿਆ।
- ਸ਼ੇਖ ਰਸ਼ੀਦ ਨੂੰ 20 ਲੱਖ ਰੁਪਏ ਦੀ ਬੇਸ ਕੀਮਤ 'ਤੇ ਚੇਨਈ ਸੁਪਰ ਕਿੰਗਜ਼ ਨੇ ਖ਼ਰੀਦਿਆ।
- ਸਨਰਾਈਜ਼ਰਜ਼ ਹੈਦਰਾਬਾਦ ਨੇ 2.60 ਕਰੋੜ ਵਿਚ ਵਿਵਰੰਤ ਸ਼ਰਮਾ ਨੂੰ ਖ਼ਰੀਦਿਆ।
- ਸਮਰਥ ਵਿਆਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 20 ਲੱਖ ਰੁਪਏ ਵਿੱਚ ਖ਼ਰੀਦਿਆ।
- ਸਨਰਾਈਜ਼ਰਜ਼ ਹੈਦਰਾਬਾਦ ਨੇ ਸਨਵੀਰ ਸਿੰਘ ਨੂੰ 20 ਲੱਖ ਰੁਪਏ ਵਿੱਚ ਖ਼ਰੀਦਿਆ।
- ਨਿਸ਼ਾਂਤ ਸਿੰਧੂ ਨੂੰ ਚੇਨਈ ਸੁਪਰ ਕਿੰਗਜ਼ ਨੇ 60 ਲੱਖ ਰੁਪਏ ਵਿੱਚ ਖ਼ਰੀਦਿਆ।
- ਸ਼੍ਰੀਕਰ ਭਾਰਤ ਨੂੰ ਗੁਜਰਾਤ ਟਾਇਟਨਸ ਨੇ 1.20 ਕਰੋੜ ਰੁਪਏ ਵਿੱਚ ਖ਼ਰੀਦਿਆ।
- ਸਨਰਾਈਜ਼ਰਜ਼ ਹੈਦਰਾਬਾਦ ਨੇ ਉਪੇਂਦਰ ਯਾਦਵ ਨੂੰ 25 ਲੱਖ ਰੁਪਏ ਵਿੱਚ ਖ਼ਰੀਦਿਆ।
- ਵੈਭਵ ਅਰੋੜਾ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 60 ਲੱਖ ਰੁਪਏ ਵਿੱਚ ਖ਼ਰੀਦਿਆ।
- ਯਸ਼ ਠਾਕੁਰ ਨੂੰ ਲਖਨਊ ਸੁਪਰ ਜਾਇੰਟਸ ਨੇ 45 ਲੱਖ ਰੁਪਏ ਵਿੱਚ ਖ਼ਰੀਦਿਆ।
- ਐੱਨ.ਜਗਦੀਸਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 90 ਲੱਖ ਵਿਚ ਖ਼ਰੀਦਿਆ।
- ਸ਼ਿਵਮ ਮਾਵੀ ਗੁਜਰਾਤ ਟਾਇਟਨਸ ਨੇ 6 ਕਰੋੜ ਵਿਚ ਖ਼ਰੀਦਿਆ।
- ਦਿੱਲੀ ਕੈਪੀਟਲਜ਼ ਨੇ ਮੁਕੇਸ਼ ਕੁਮਾਰ ਨੂੰ 5.50 ਕਰੋੜ ਵਿਚ ਖ਼ਰੀਦਿਆ।
- ਹਿਮਾਂਸ਼ੂ ਸ਼ਰਮਾ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੇ 20 ਲੱਖ ਰੁਪਏ ਵਿੱਚ ਖ਼ਰੀਦਿਆ।
- ਦਿੱਲੀ ਕੈਪੀਟਲਜ਼ ਨੇ ਮਨੀਸ਼ ਪਾਂਡੇ ਨੂੰ 2.40 ਕਰੋੜ ਵਿਚ ਖ਼ਰੀਦਿਆ।
- ਵਿਲ ਜੈਕਸ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੇ 3.20 ਕਰੋੜ ਵਿਚ ਖ਼ਰੀਦਿਆ।
- ਰੋਮਾਰੀਓ ਸ਼ੈਫਰਡ ਨੂੰ ਲਖਨਊ ਸੁਪਰ ਜਾਇੰਟਸ ਨੇ 50 ਲੱਖ ਰੁਪਏ ਵਿੱਚ ਖ਼ਰੀਦਿਆ।
- ਡੈਨੀਅਲ ਸੈਮਸ ਨੂੰ ਲਖਨਊ ਸੁਪਰ ਜਾਇੰਟਸ ਨੇ 75 ਲੱਖ ਰੁਪਏ ਵਿੱਚ ਖ਼ਰੀਦਿਆ।
- ਕਾਇਲੇ ਜੈਮੀਸਨ ਨੂੰ ਚੇਨਈ ਸੁਪਰ ਕਿੰਗਜ਼ ਨੇ 1 ਕਰੋੜ ਰੁਪਏ ’ਚ ਖਰੀਦਿਆ।
- ਪਿਊਸ਼ ਚਾਵਲਾ ਨੂੰ ਮੁੰਬਈ ਇੰਡੀਅਨਜ਼ ਨੇ 50 ਲੱਖ ਰੁਪਏ ’ਚ ਖਰੀਦਿਆ।
- ਅਮਿਤ ਮਿਸ਼ਰਾ ਨੂੰ ਲਖਨਊ ਸੁਪਰ ਜਾਇੰਟਸ ਨੇ 50 ਲੱਖ ਰੁਪਏ ’ਚ ਖਰੀਦਿਆ।
- ਹਰਪ੍ਰੀਤ ਭਾਟੀਆ ਨੂੰ ਪੰਜਾਬ ਕਿੰਗਜ਼ ਨੇ 40 ਲੱਖ ਰੁਪਏ ’ਚ ਖਰੀਦਿਆ।
- ਮਨੋਜ ਭਨਡਾਗੇ ਨੂੰ ਰਾਇਲ ਚੈਲੇਂਚਰਜ਼ ਬੈਂਗਲੁਰੂ ਨੇ 20 ਲੱਖ ਰੁਪਏ ’ਚ ਖਰੀਦਿਆ।
- ਆਲ ਰਾਊਂਡਰ ਮਯੰਕ ਡਾਗਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 1.8 ਕਰੋੜ ਰੁਪਏ ’ਚ ਖਰੀਦਿਆ।
- ਡੁਆਨ ਜੇਨਸਨ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਪ੍ਰੇਰਕ ਮਾਂਕਡ ਨੂੰ ਲਖਨਊ ਸੁਪਰ ਜਾਇੰਟਸ ਨੇ 20 ਲੱਖ ਰੁਪਏ ’ਚ ਖਰੀਦਿਆ।
- ਵਿਕਟਕੀਪਰ ਡੇਨੋਵਨ ਫੇਰੇਰੀਆ ਨੂੰ ਰਾਜਸਥਾਨ ਰਾਇਲਜ਼ ਨੇ 50 ਲੱਖ ਰੁਪਏ ’ਚ ਖਰੀਦਿਆ।
- ਵਿਕਟਕੀਪਰ ਉਰਵਿਲ ਪਟੇਲ ਨੂੰ ਗੁਜਰਾਤ ਟਾਈਟਨਸ ਨੇ 20 ਲੱਖ ਰੁਪਏ ’ਚ ਖਰੀਦਿਆ।
- ਵਿਕਟਕੀਪਰ ਵਿਸ਼ਨੂੰ ਵਿਨੋਦ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਸੁਯਾਸ਼ ਸ਼ਰਮਾ ਨੂੰ 20 ਲੱਖ ਰੁਪਏ ’ਚ ਖਰੀਦਿਆ ਗਿਆ ।
- ਜੋਸ਼ੂਆ ਲਿਟਲ ਨੂੰ ਗੁਜਰਾਤ ਟਾਈਟਨਸ ਨੇ 4.4 ਕਰੋੜ ਰੁਪਏ ’ਚ ਖਰੀਦਿਆ।
- ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੂੰ ਗੁਜਰਾਤ ਟਾਈਟਨਸ ਨੇ 50 ਲੱਖ ਰੁਪਏ ’ਚ ਖਰੀਦਿਆ।
- ਆਲਰਾਊਂਡਰ ਸ਼ਮਸ ਮੁਲਾਨੀ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਸਵਪਨਿਲ ਸਿੰਘ ਨੂੰ ਲਖਨਊ ਸੁਪਰਜਾਇੰਟਸ ਨੇ 20 ਲੱਖ ਰੁਪਏ ’ਚ ਖਰੀਦਿਆ।
- ਡੇਵਿਡ ਵੀਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 1 ਕਰੋੜ ਰੁਪਏ ’ਚ ਖਰੀਦਿਆ।
- ਵਿਕਟਕੀਪਰ ਨਿਤੀਸ਼ ਕੁਮਾਰ ਰੈੱਡੀ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 20 ਲੱਖ ਰੁਪਏ ’ਚ ਖਰੀਦਿਆ।
- ਤੇਜ਼ ਗੇਂਦਬਾਜ਼ ਅਵਿਨਾਸ਼ ਸਿੰਘ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 60 ਲੱਖ ਰੁਪਏ ’ਚ ਖਰੀਦਿਆ।
- ਕੁਣਾਲ ਰਾਠੌਰ ਨੂੰ ਰਾਜਸਥਾਨ ਰਾਇਲਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਆਲਰਾਊਂਡਰ ਸੋਨੂੰ ਯਾਦਵ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 20 ਲੱਖ ਰੁਪਏ ’ਚ ਖਰੀਦਿਆ।
- ਤੇਜ਼ ਗੇਂਦਬਾਜ਼ ਕੁਲਵੰਤ ਖੇਜਰੋਲੀਆ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਆਲਰਾਊਂਡਰ ਅਜੇ ਮੰਡਲ ਨੂੰ ਚੇਨਈ ਸੁਪਰ ਕਿੰਗਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਆਲਰਾਊਂਡਰ ਮੋਹਿਤ ਰਾਠੀ ਨੂੰ ਪੰਜਾਬ ਕਿੰਗਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਨੇਹਲ ਵਡੇਰਾ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਭਗਥ ਵਰਮਾ ਨੂੰ ਚੇਨਈ ਸੁਪਰ ਕਿੰਗਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਸ਼ਿਵਮ ਸਿੰਘ ਨੂੰ ਪੰਜਾਬ ਕਿੰਗਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਰਿਲੇ ਰੌਸੋਵ ਨੂੰ ਦਿੱਲੀ ਕੈਪੀਟਲਸ ਨੇ 4.6 ਕਰੋੜ ਰੁਪਏ ’ਚ ਖਰੀਦਿਆ।
- ਲਿਟਨ ਦਾਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 50 ਲੱਖ ਰੁਪਏ ’ਚ ਖਰੀਦਿਆ।
- ਐਡਮ ਜ਼ਾਂਪਾ ਨੂੰ ਰਾਜਸਥਾਨ ਰਾਇਲਜ਼ ਨੇ 1.50 ਕਰੋੜ ਰੁਪਏ ’ਚ ਖਰੀਦਿਆ।
- ਅਨਮੋਲਪ੍ਰੀਤ ਸਿੰਘ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ਰੁਪਏ ’ਚ ਖਰੀਦਿਆ।
- ਕੇ. ਐੱਮ. ਆਸਿਫ ਨੂੰ ਰਾਜਸਥਾਨ ਰਾਇਲਜ਼ ਨੇ 30 ਲੱਖ ਰੁਪਏ ’ਚ ਖਰੀਦਿਆ।
- ਮੁਰੂਗਮ ਅਸ਼ਵਿਨ ਨੂੰ ਰਾਜਸਥਾਨ ਰਾਇਲਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਮਨਦੀਪ ਸਿੰਘ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 50 ਲੱਖ ਰੁਪਏ ’ਚ ਖਰੀਦਿਆ।
- ਅਕਾਸ਼ ਵਸ਼ਿਸ਼ਟ ਨੂੰ ਰਾਜਸਥਾਨ ਰਾਇਲਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਨਵੀਨ ਉਲ ਹੱਕ ਨੂੰ ਲਖਨਊ ਸੁਪਰ ਜਾਇੰਟਸ ਨੇ 50 ਲੱਖ ਰੁਪਏ ’ਚ ਖਰੀਦਿਆ।
- ਯੁੱਧਵੀਰ ਸਿੰਘ ਚਾੜਕ ਨੂੰ ਲਖਨਊ ਸੁਪਰ ਜਾਇੰਟਸ ਨੇ 20 ਲੱਖ ਰੁਪਏ ’ਚ ਖਰੀਦਿਆ।
- ਰਾਘਵ ਗੋਇਲ ਨੂੰ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਅਕੀਲ ਹੋਸੇਨ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1.00 ਕਰੋੜ ਰੁਪਏ ’ਚ ਖਰੀਦਿਆ।
- ਅਬਦੁਲ ਬਾਸਿਥ ਨੂੰ ਰਾਜਸਥਾਨ ਰਾਇਲਜ਼ ਨੇ 20 ਲੱਖ ਰੁਪਏ ’ਚ ਖਰੀਦਿਆ।
- ਜੋਅ ਰੂਟ ਨੂੰ ਰਾਜਸਥਾਨ ਰਾਇਲਜ਼ ਨੇ 1.00 ਕਰੋੜ ਰੁਪਏ ’ਚ ਖਰੀਦਿਆ।
- ਸ਼ਾਕਿਬ ਅਲ ਹਸਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 1.50 ਕਰੋੜ ਰੁਪਏ ’ਚ ਖਰੀਦਿਆ।