IPL 2023: Play-offs ਦੇ ਹੋਰ ਕਰੀਬ ਪਹੁੰਚੀ ਲਖਨਊ ਸੂਪਰ ਜਾਇੰਟਸ, ਮੁੰਬਈ ਦਾ ਪੇਚ ਫੱਸਿਆ

Tuesday, May 16, 2023 - 11:41 PM (IST)

IPL 2023: Play-offs ਦੇ ਹੋਰ ਕਰੀਬ ਪਹੁੰਚੀ ਲਖਨਊ ਸੂਪਰ ਜਾਇੰਟਸ, ਮੁੰਬਈ ਦਾ ਪੇਚ ਫੱਸਿਆ

ਸਪੋਰਟਸ ਡੈਸਕ: ਲਖ਼ਨਊ ਸੂਪਰ ਜਾਇੰਟਸ ਨੇ ਅੱਜ ਮਹੱਤਵਪੂਰਨ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੂੰ 5 ਦੌੜਾਂ ਨਾਲ ਹਰਾ ਕੇ ਪਲੇਆਫ਼ ਲਈ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਇਸ ਹਾਰ ਦੇ ਨਾਲ ਹੀ ਮੁੰਬਈ ਇੰਡੀਅਨਜ਼ ਦਾ ਪੇਚ ਵੀ ਫੱਸ ਗਿਆ ਹੈ। ਹੁਣ ਮੁੰਬਈ ਨੂੰ ਆਪਣਾ ਆਖ਼ਰੀ ਮੁਕਾਬਲਾ ਜਿੱਤਣ ਦੇ ਨਾਲ-ਨਾਲ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਵੀ ਨਿਰਭਰ ਰਹਿਣਾ ਹੋਵੇਗਾ। ਇੱਧਰ ਲਖ਼ਨਊ ਦੇ 13 ਮੁਕਾਬਲਿਆਂ ਵਿਚ 15 ਅੰਕ ਹੋ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - IPL Playoffs ਤੋਂ ਪਹਿਲਾਂ ਆਪਣੇ ਦੇਸ਼ ਪਰਤ ਜਾਵੇਗਾ ਇਹ ਖਿਡਾਰੀ, 16 ਕਰੋੜ ਦੇ ਖਿਡਾਰੀ ਨੇ ਬਣਾਈਆਂ 15 ਦੌੜਾਂ

ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਲਖਨਊ ਸੂਪਰ ਜਾਇੰਟਸ ਨੇ 12 ਦੌੜਾਂ 'ਤੇ ਹੀ 2 ਵਿਕਟਾਂ ਗੁਆ ਦਿੱਤੀਆਂ। ਕਵਿੰਟਨ ਡੀ ਕਾਕ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ 16 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਕਪਤਾਨ ਕਰੁਨਲ ਪੰਡਯਾ ਤੇ ਮਾਰਕਸ ਸਟਾਇਨਿਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪਾਰੀ ਨੂੰ ਅੱਗੇ ਤੋਰਿਆ। ਕਰੁਨਲ ਪੰਡਯਾ 49 ਦੌੜਾਂ 'ਤੇ ਫੱਟੜ ਹੋ ਕੇ ਪਵੇਲੀਅਨ ਪਰਤ ਗਏ। ਮਾਰਕਸ ਸਟਾਇਨਿਸ ਨੇ 47 ਗੇਂਦਾਂ ਵਿਚ 8 ਛਿੱਕਿਆਂ ਤੇ 4 ਚੌਕਿਆਂ ਸਦਕਾ 89 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਨ੍ਹਾਂ ਪਾਰੀਆਂ ਸਦਕਾ ਲਖਨਊ ਨੇ 20 ਓਵਰਾਂ ਵਿਚ 3 ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ। 

ਇਹ ਖ਼ਬਰ ਵੀ ਪੜ੍ਹੋ - ICC ਨੇ ਕ੍ਰਿਕਟ ਦੇ ਨਿਯਮਾਂ 'ਚ ਕੀਤੇ ਬਦਲਾਅ; Free Hit, ਸਾਫ਼ਟ ਸਿਗਨਲ ਸਣੇ ਇਨ੍ਹਾਂ ਨਿਯਮਾਂ 'ਚ ਆਈ ਤਬਦੀਲੀ

ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਨੂੰ ਇਸ਼ਾਨ ਕਿਸ਼ਨ ਦੇ ਅਰਧ ਸੈਂਕੜੇ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਪਾਰੀ ਨੇ ਸ਼ਾਨਦਾਰ ਸ਼ੁਰੂਆਤ ਦੁਆਈ। ਇਸ਼ਾਨ ਕਿਸ਼ਨ ਨੇ 39 ਗੇਂਦਾਂ ਵਿਚ 59 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਬਾਅਦ ਟਿਮ ਡੇਵਿਡ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ 19 ਗੇਂਦਾਂ ਵਿਚ 3 ਛਿੱਕਿਆਂ ਸਦਕਾ 32 ਦੌੜਾਂ ਬਣਾਈਆਂ। 178 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਮੁੰਬਈ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 172 ਦੌੜਾਂ ਹੀ ਬਣਾ ਸਕੀ ਤੇ 5 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News