IPL 2023: ਡੇਵਿਡ ਵਾਰਨਰ ਦਾ ਅਰਧ ਸੈਂਕੜਾ ਗਿਆ ਬੇਕਾਰ, ਮਾਰਕ ਵੁੱਡ ਦੇ 'ਪੰਜੇ' ਨੇ ਹਰਾਈ ਦਿੱਲੀ

Saturday, Apr 01, 2023 - 11:31 PM (IST)

IPL 2023: ਡੇਵਿਡ ਵਾਰਨਰ ਦਾ ਅਰਧ ਸੈਂਕੜਾ ਗਿਆ ਬੇਕਾਰ, ਮਾਰਕ ਵੁੱਡ ਦੇ 'ਪੰਜੇ' ਨੇ ਹਰਾਈ ਦਿੱਲੀ

ਸਪੋਰਟਸ ਡੈਸਕ: IPL 2023 ਵਿਚ ਕਪਤਾਨ ਡੇਵਿਡ ਵਾਰਨਰ ਦਾ ਅਰਧ ਸੈਂਕੜਾ ਵੀ ਦਿੱਲੀ ਕੈਪਿਟਲਜ਼ ਨੂੰ ਜਿੱਤ ਨਹੀਂ ਦੁਆ ਸਕਿਆ ਤੇ ਟੀਮ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ਵਿਚ ਹੀ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਉੱਧਰ, ਪਿਛਲੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਲਖਨਊ ਸੁਪਰ ਜਾਇੰਟਸ ਨੇ 50 ਦੌੜਾਂ ਦੀ ਜਿੱਤ ਨਾਲ ਟੂਰਨਾਮੈਂਟ ਦਾ ਆਗਾਜ਼ ਕੀਤਾ ਹੈ। ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿਚ 14 ਦੌੜਾਂ ਦੇ ਕੇ 5 ਵਿਕਟਾਂ ਲਈਆਂ।

PunjabKesari

ਇਹ ਖ਼ਬਰ ਵੀ ਪੜ੍ਹੋ - WhatsApp ਨੇ 28 ਦਿਨਾਂ 'ਚ 45 ਲੱਖ ਭਾਰਤੀ ਖ਼ਾਤਿਆਂ 'ਤੇ ਲਾਈ ਪਾਬੰਦੀ, ਦੱਸੀ ਗਈ ਇਹ ਵਜ੍ਹਾ

ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੂੰ 194 ਦੌੜਾਂ ਦਾ ਵੱਡਾ ਟੀਚਾ ਦਿੱਤਾ। ਇਸ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੂੰ ਬਹੁਤੀ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ। ਸਲਾਮੀ ਬੱਲੇਬਾਜ਼ 12 ਤਾਂ ਮਿਚਲ ਮਾਰਸ਼ 0 ਦੇ ਸਕੋਰ 'ਤੇ ਹੀ ਆਊਟ ਹੋ ਗਏ। ਮਾਰਕ ਵੁੱਡ ਨੇ ਲਗਾਤਾਰ 2 ਗੇਂਦਾਂ 'ਤੇ ਦੋਹਾਂ ਨੂੰ ਪਵੇਲੀਅਨ ਭੇਜ ਕੇ ਲਖਨਊ ਦੀ ਸਥਿਤੀ ਮਜ਼ਬੂਤ ਕੀਤੀ। ਉੱਥੇ ਹੀ ਕਪਤਾਨ ਡੇਵਿਡ ਵਾਰਨਰ 28 ਦੌੜਾਂ ਬਣਾ ਕੇ ਕ੍ਰੀਜ਼ 'ਤੇ ਟਿਕੇ ਹੋਏ ਸਨ। ਉਨ੍ਹਾਂ ਨਾਲ ਸਰਫ਼ਰਾਜ਼ ਖ਼ਾਨ ਪਾਰੀ ਨੂੰ ਅੱਗੇ ਤੋਰ ਰਿਹਾ ਸੀ। ਦਿੱਲੀ ਦੀ ਟੀਮ ਪਾਵਰਪਲੇ ਦੇ 6 ਓਵਰਾਂ ਵਿਚ 47 ਦੌੜਾਂ ਹੀ ਬਣਾ ਸਕੀ। ਪਾਵਰਪਲੇ ਤੋਂ ਅਗਲੇ ਹੀ ਓਵਰ ਮਾਰਕ ਵੁੱਡ ਨੇ ਸਰਫ਼ਰਾਜ ਖ਼ਾਨ ਨੂੰ ਵੀ 4 ਦੌੜਾਂ ਦੇ ਸਕੋਰ 'ਤੇ ਆਊਟ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਡੀਪੂ ਵਾਲੀ ਕਣਕ ਬਾਰੇ ਦੱਸਣ ਬਹਾਨੇ ਘਰ ਜਾ ਵੜੇ ਨੌਜਵਾਨ, ਫਿਰ ਕੁੜੀ ਨਾਲ ਕੀਤਾ ਕਾਰਾ ਜਾਣ ਰਹਿ ਜਾਓਗੇ ਹੈਰਾਨ

ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ. ਐੱਲ. ਰਾਹੁਲ 8 ਦੌੜਾਂ ਦੇ ਨਿਜੀ ਸਕੋਰ 'ਤੇ ਹੀ ਪਵੇਲੀਅਨ ਪਰਤ ਗਏ। ਪਰ ਕਾਇਲ ਮੇਅਰਸ ਨੇ 38 ਗੇਂਦਾਂ ਵਿਚ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪੂਰਨ ਨੇ ਅਖ਼ੀਰ 'ਤੇ 21 ਗੇਂਦਾਂ ਵਿਚ 36 ਅਤੇ ਅਯੂਸ਼ ਬਦੌਨੀ ਨੇ 7 ਗੇਂਦਾਂ ਵਿਚ 18 ਦੌੜਾਂ ਦੀਆਂ ਪਾਰੀਆਂ ਖੇਡ ਕੇ ਟੀਮ ਦਾ ਸਕੋਰ 193 ਤਕ ਪਹੁੰਚਾਇਆ। ਲਖਨਊ ਸੁਪਰ ਜਾਇੰਟਸ ਨੇ 6 ਵਿਕਟਾਂ ਗੁਆ ਕੇ 20 ਓਵਰਾਂ ’ਚ 193 ਦੌੜਾਂ ਬਣਾਈਆਂ ਤੇ ਦਿੱਲੀ ਕੈਪੀਟਲਸ ਨੂੰ ਜਿੱਤ ਲਈ 194 ਦੌੜਾਂ ਦਾ ਟੀਚਾ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - "ਰਾਮਨੌਮੀ ਸ਼ੋਭਾਯਾਤਰਾ 'ਤੇ ਹਮਲਾ ਕਰਨ ਵਾਲਿਆਂ ਨੂੰ ਬਚਾ ਰਹੀ ਹੈ CM ਮਮਤਾ ਬੈਨਰਜੀ", ਸਮ੍ਰਿਤੀ ਇਰਾਨੀ ਨੇ ਲਾਏ ਦੋਸ਼

PunjabKesari

ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੂੰ ਮਾਰਕ ਵੁੱਡ ਨੇ ਸ਼ੁਰੂਆਤੀ ਝਟਕੇ ਦਿੱਤੇ। ਉਸ ਨੇ 5ਵੇਂ ਓਵਰ ਵਿਚ ਲਗਾਤਾਰ 2 ਗੇਂਦਾਂ ਵਿਚ 2 ਵਿਕਟਾਂ ਲੈ ਕੇ ਦਿੱਲੀ ਦੀ ਟੀਮ 'ਤੇ ਪ੍ਰੈਸ਼ਰ ਵਧਾਇਆ। ਪਹਿਲਾਂ ਪ੍ਰਿਥਵੀ ਸ਼ਾਅ (12) ਤੇ ਫਿਰ ਮਿਚਲ ਮਾਰਸ਼ ਨੂੰ (0) ਪਹਿਲੀ ਗੇਂਦ 'ਤੇ ਬੋਲਡ ਕਰ ਕੇ ਉਸ ਨੇ ਆਪਣੀ ਟੀਮ ਦੀ ਸਥਿਤੀ ਮਜ਼ਬੂਤ ਕੀਤੀ। ਆਪਣੇ ਅਗਲੇ ਓਵਰ ਵਿਚ ਉਸ ਨੇ ਸਰਫ਼ਰਾਜ਼ ਖ਼ਾਨ ਨੂੰ (4) ਵੀ ਪਵੇਲੀਅਨ ਭੇਜ ਦਿੱਤਾ। ਦੂਜੇ ਪਾਸਿਓਂ ਲਗਾਤਾਰ ਵਿਕਟਾਂ ਡਿੱਗਣ ਦੇ ਬਾਵਜੂਦ ਕਪਤਾਨ ਡੇਵਿਡ ਵਾਰਨਰ ਨੇ ਪਾਰੀ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਉਸ ਨੇ 48 ਗੇਂਦਾਂ ਵਿਚ 56 ਦੌੜਾਂ ਦੀ ਪਾਰੀ ਖੇਡੀ। ਵਾਰਨਰ ਤੋਂ ਬਾਅਦ ਰੂਸੋ (30) ਅਤੇ ਅਕਸਰ ਪਟੇਲ (16) ਦੀਆਂ ਕੋਸ਼ਿਸ਼ਾਂ ਵੀ ਬੇਕਾਰ ਗਈਆਂ। ਟੀਮ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News