IPL 2023 KKR vs CSK : ਕੋਲਕਾਤਾ ਵਾਪਸੀ ਕਰਨ ਨੂੰ ਬੇਤਾਬ, ਜਿੱਤ ਦੀ ਹੈਟ੍ਰਿਕ ਪੂਰੀ ਕਰਨ ਉਤਰਨਗੇ ਧੋਨੀ ਦੇ ਧੁਨੰਤਰ

Sunday, Apr 23, 2023 - 11:08 AM (IST)

IPL 2023 KKR vs CSK : ਕੋਲਕਾਤਾ ਵਾਪਸੀ ਕਰਨ ਨੂੰ ਬੇਤਾਬ, ਜਿੱਤ ਦੀ ਹੈਟ੍ਰਿਕ ਪੂਰੀ ਕਰਨ ਉਤਰਨਗੇ ਧੋਨੀ ਦੇ ਧੁਨੰਤਰ

ਕੋਲਕਾਤਾ– ਆਈਪੀਐੱਲ 2023 ਦਾ 33ਵਾਂ ਮੈਚ ਅੱਜ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਤੇ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ 'ਤੇ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਲਗਾਤਾਰ ਤਿੰਨ ਮੈਚਾਂ ਵਿਚ ਹਾਰ ਨਾਲ ਮੁਸ਼ਕਿਲ ਵਿਚ ਫਸੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੀ ਟੀਮ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਮੈਚ ਵਿਚ ਜਿੱਤ ਦਰਜ ਕਰਨ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। 

ਇਹ ਵੀ ਪੜ੍ਹੋ : IPL 2023: ਕਪਤਾਨ ਸੈਮ ਕਰਨ ਤੋਂ ਬਾਅਦ ਅਰਸ਼ਦੀਪ ਦਾ ਜ਼ਬਰਦਸਤ ਪ੍ਰਦਰਸ਼ਨ, ਪੰਜਾਬ ਨੇ ਮੁੰਬਈ ਨੂੰ ਹਰਾਇਆ

ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਨੇ ਪਿਛਲੇ ਦੋਵੇਂ ਮੈਚ ਜਿੱਤੇ ਹਨ ਤੇ ਉਸਦਾ ਟੀਚਾ ਇੱਥੇ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਅੰਕ ਸੂਚੀ ਵਿਚ ਆਪਣੀ ਸਥਿਤੀ ਮਜ਼ਬੂਤ ਕਰਨੀ ਪਵੇਗੀ। ਕੇ. ਕੇ. ਆਰ. ਦੇ ਅਜੇ ਛੇ ਮੈਚਾਂ ਵਿਚੋਂ ਚਾਰ ਅੰਕ ਹਨ। ਉਸਦੀ ਸ਼ੁਰੂਆਤ ਚੰਗੀ ਰਹੀ ਸੀ ਪਰ ਪਿਛਲੇ ਤਿੰਨ ਮੈਚਾਂ ਵਿਚ ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ, ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਤਿੰਨਾਂ ਟੀਮਾਂ ਵਿਚੋਂ ਦਿੱਲੀ ਤੇ ਹੈਦਰਾਬਾਦ ਇਸ ਸੈਸ਼ਨ ’ਚ ਸੰਘਰਸ਼ ਕਰ ਰਹੇ ਹਨ ਜਦਕਿ ਮੁੰਬਈ ਨੇ ਪਿਛਲੇ ਕੁਝ ਮੈਚਾਂ ’ਚ ਹੀ ਵਾਪਸੀ ਕੀਤੀ ਹੈ।

ਇਹ ਵੀ ਪੜ੍ਹੋ : SRH 'ਤੇ ਜਿੱਤ ਤੋਂ ਬਾਅਦ ਜਡੇਜਾ ਨੇ ਕਿਹਾ,  ਮੈਂ ਹਮੇਸ਼ਾ ਆਪਣੀ ਟੀਮ ਲਈ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰਦਾ ਹਾਂ

ਦਿੱਲੀ ਨੇ ਲਗਾਤਾਰ ਪੰਜ ਮੈਚ ਹਾਰ ਜਾਣ ਤੋਂ ਬਾਅਦ ਕੇ. ਕੇ. ਆਰ. ਨੂੰ ਹਰਾ ਕੇ ਮੌਜੂਦਾ ਸੈਸ਼ਨ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਕੇ. ਕੇ. ਆਰ. ਨੂੰ ਪਿਛਲੇ ਤਿੰਨੇ ਮੈਚਾਂ ਵਿਚ ਬੱਲੇਬਾਜ਼ਾਂ ਦੀ ਸਮੂਹਿਕ ਅਸਫਲਤਾ ਦੇ ਕਾਰਨ ਹਾਰ ਝੱਲਣੀ ਪਈ ਕਿਉਂਕਿ ਇਸ ਵਿਚਾਲੇ ਉਸਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਪਿਛਲੇ ਮੈਚ ਵਿਚ ਦਿੱਲੀ ਵਿਰੁੱਧ ਕੇ. ਕੇ. ਆਰ. ਦੇ ਬੱਲੇਬਾਜ਼ਾਂ ਨੇ 67 ਗੇਂਦਾਂ ’ਤੇ ਦੌੜਾਂ ਨਹੀਂ ਬਣਾਈਆਂ ਤੇ ਉਸਦੀ ਪੂਰੀ ਟੀਮ 127 ਦੌੜਾਂ ’ਤੇ ਆਊਟ ਹੋ ਗਈ ਸੀ। ਕੇ. ਕੇ. ਆਰ. ਨੂੰ ਹੁਣ ਜਲਦ ਹੀ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਕੇ ਵਾਪਸੀ ਕਰਨੀ ਪਵੇਗੀ ਕਿਉਂਕਿ ਹੁਣ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤਣਾ ਟੀਮ ਨੂੰ ਮਹਿੰਗਾ ਪੈ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News