IPL 2023 : ਕੇਐੱਲ ਰਾਹੁਲ ਦਾ ਅਰਧ ਸੈਂਕੜਾ, ਲਖਨਊ ਨੇ ਪੰਜਾਬ ਨੂੰ ਦਿੱਤਾ 160 ਦੌੜਾਂ ਦਾ ਟੀਚਾ

04/15/2023 9:29:45 PM

ਸਪੋਰਟਸ ਡੈਸਕ : IPL 2023 ਦਾ 21ਵਾਂ ਮੈਚ ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਾਲੇ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ। ਇਸ ਤਰ੍ਹਾਂ  ਲਖਨਊ ਨੇ ਪੰਜਾਬ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ। ਲਖਨਊ ਲਈ ਸਭ ਤੋਂ ਵੱਧ ਦੌੜਾਂ ਕੇਐੱਲ ਰਾਹੁਲ ਨੇ ਬਣਾਈਆਂ। ਰਾਹੁਲ ਆਪਣੀ ਪਾਰੀ ਦੌਰਾਨ 74 ਦੌੜਾਂ ਬਣਾ ਆਊਟ ਹੋਏ।

ਪਹਿਲਾਂ ਬੱਲੇਬਾਜੀ ਕਰਨ ਆਈ ਲਖਨਊ ਦੀ ਟੀਮ ਨੂੰ ਪਹਿਲ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ 29 ਦੌੜਾਂ ਦੇ ਨਿੱਜੀ ਸਕੋਰ 'ਤੇ ਹਰਪ੍ਰੀਤ ਬਰਾੜ ਵਲੋਂ ਆਊਟ ਹੋ  ਗਿਆ। ਲਖਨਊ ਦੀ ਟੀਮ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਦੀਪਕ ਹੁੱਡਾ 2 ਦੌੜਾਂ ਦੇ ਨਿੱਜੀ ਸਕੋਰ 'ਤੇ ਰਜ਼ਾ ਵਲੋਂ ਆਊਟ ਹੋ  ਗਿਆ। ਲਖਨਊ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕਰੁਣਾਲ ਪੰਡਯਾ 18 ਦੌੜਾਂ ਦੇ ਨਿਜੀ ਸਕੋਰ 'ਤੇ ਰਬਾਡਾ ਵਲੋਂ ਆਊਟ ਹੋ ਗਿਆ। ਇਸ ਤੋਂ ਇਲਾਵਾ ਨਿਕੋਲਸ  ਪੂਰਨ 0 ਦੌੜ, ਮਾਰਕਸ ਸਟੋਈਨਿਸ 15 ਦੌੜਾਂ ਬਣਾ ਆਊਟ ਹੋਏ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ 1, ਕਗਿਸੋ ਰਬਾਡਾ ਨੇ 2, ਸੈਮ ਕੁਰੇਨ ਨੇ 3, ਹਰਪ੍ਰੀਤ ਬਰਾੜ ਨੇ 1 ਤੇ ਸਿਕੰਦਰ ਰਜ਼ਾ ਨੇ 1 ਵਿਕਟਾਂ ਲਈਆਂ।

ਇਹ ਖ਼ਬਰ ਵੀ ਪੜ੍ਹੋ : ਸੂਬੇ ਦੇ ਡਾ. ਅੰਬੇਡਕਰ ਭਵਨਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ

 ਪਲੇਇੰਗ 11

ਲਖਨਊ ਸੁਪਰ ਜਾਇੰਟਸ : ਕੇ. ਐੱਲ. ਰਾਹੁਲ (ਕਪਤਾਨ), ਕਾਇਲ ਮੇਅਰਜ਼, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਨਿਕੋਲਸ ਪੂਰਨ (ਵਿਕਟਕੀਪਰ), ਆਯੂਸ਼ ਬਡੋਨੀ, ਅਵੇਸ਼ ਖਾਨ, ਯੁੱਧਵੀਰ ਸਿੰਘ ਚਾਰਕ, ਮਾਰਕ ਵੁੱਡ, ਰਵੀ ਬਿਸ਼ਨੋਈ

ਪੰਜਾਬ ਕਿੰਗਜ਼ : ਅਥਰਵ ਟੇਡੇ, ਮੈਥਿਊ ਸ਼ਾਰਟ, ਹਰਪ੍ਰੀਤ ਸਿੰਘ ਭਾਟੀਆ, ਸਿਕੰਦਰ ਰਜ਼ਾ, ਸੈਮ ਕੁਰੇਨ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ


Manoj

Content Editor

Related News