IPL 2023, KKR vs RR : ਲਗਾਤਾਰ ਤੀਜੀ ਜਿੱਤ ਨਾਲ ਟਾਪ-4 ਵਿਚ ਜਗ੍ਹਾ ਬਣਾਉਣ ਉਤਰੇਗਾ ਕੋਲਕਾਤਾ

Thursday, May 11, 2023 - 09:42 AM (IST)

IPL 2023, KKR vs RR : ਲਗਾਤਾਰ ਤੀਜੀ ਜਿੱਤ ਨਾਲ ਟਾਪ-4 ਵਿਚ ਜਗ੍ਹਾ ਬਣਾਉਣ ਉਤਰੇਗਾ ਕੋਲਕਾਤਾ

ਕੋਲਕਾਤਾ (ਭਾਸ਼ਾ)– ਆਈਪੀਐੱਲ 2023 ਦਾ 56ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ)  ਤੇ ਰਾਜਸਥਾਨ ਰਾਇਲਜ਼ (ਆਰਆਰ) ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨਸ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਪਿਛਲੇ ਕੁਝ ਮੈਚਾਂ ’ਚ ਚੰਗੇ ਪ੍ਰਦਰਸ਼ਨ ਨਾਲ ਪਲੇਅ ਆਫ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜਗਾਉਣ ਵਾਲੀ ਕੋਲਕਾਤਾ ਇਸ ਮੈਚ 'ਚ ਜਿੱਤ ਦਰਜ ਕਰਕੇ ਇੰਡੀਅਨ ਪ੍ਰੀਮੀਅਰ ਲੀਗ ਦੀ ਅੰਕ ਸੂਚੀ ਵਿਚ ਟਾਪ-4 ਵਿਚ ਜਗ੍ਹਾ ਬਣਾਉਣ ਦੇ ਟੀਚੇ ਨਾਲ ਮੈਦਾਨ ’ਤੇ ਉਤਰੇਗੀ। 

ਦੋ ਵਾਰ ਦੇ ਚੈਂਪੀਅਨ ਕੇ. ਕੇ. ਆਰ. ਨੇ ਕਰੋ ਜਾਂ ਮਰੋ ਦੀ ਸਥਿਤੀ ਵਿਚ ਪਹੁੰਚਣ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਨਰਾਈਜ਼ਰਜ਼ ਹੈਦਰਾਬਾਦ ਤੇ ਪੰਜਾਬ ਕਿੰਗਜ਼ ਵਿਰੁੱਧ ਆਖਰੀ ਗੇਂਦ ਤਕ ਪਹੁੰਚੇ ਪਿਛਲੇ ਦੋਵੇਂ ਮੈਚਾਂ ਵਿਚ ਜਿੱਤ ਦਰਜ ਕਰਕੇ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। 

ਇਹ ਵੀ ਪੜ੍ਹੋ : IPL 2023: CSK ਨੇ DC ਨੂੰ 27 ਦੌੜਾਂ ਨਾਲ ਹਰਾ ਕੇ Play-off ਵੱਲ ਵਧਾਇਆ ਇਕ ਹੋਰ ਕਦਮ

ਦੂਜੇ ਪਾਸੇ ਰਾਜਸਥਾਨ ਰਾਇਲਜ਼ ਕੋਲ ਯਸ਼ਸਵੀ ਜਾਇਸਵਾਲ, ਜੋਸ ਬਟਲਰ ਤੇ ਸੰਜੂ ਸੈਮਸਨ ਵਰਗੇ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਬੱਲੇਬਾਜ਼ ਹਨ ਅਤੇ ਅਜਿਹੇ ਵਿਚ ਕੇ. ਕੇ. ਆਰ. ਦੇ ਗੇਂਦਬਾਜ਼ਾਂ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਕੇ. ਕੇ. ਆਰ. ਲਈ ਜਿੱਥੇ ਤੇਜ਼ ਗੇਂਦਬਾਜ਼ੀ ਵਿਭਾਗ ਚਿੰਤਾ ਦਾ ਵਿਸ਼ਾ ਹੈ, ਉੱਥੇ ਹੀ ਰਾਇਲਜ਼ ਨੂੰ ਵੀ ਇਸ ਮਹੱਤਵਪੂਰਨ ਮੈਚ ਵਿਚ ਸਹੀ ਰਣਨੀਤੀ ਦੇ ਨਾਲ ਮੈਦਾਨ ’ਤੇ ਉਤਰਨਾ ਪਵੇਗਾ। 

ਦੋਵੇਂ ਟੀਮਾਂ ਦੀ ਪਲੇਇੰਗ 11

ਕੋਲਕਾਤਾ : ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਜੇਸਨ ਰਾਏ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸਲ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਵੈਭਵ ਅਰੋੜਾ/ਉਮੇਸ਼ ਯਾਦਵ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ। [ਇੰਪੈਕਟ ਪਲੇਅਰ : ਸੁਯਸ਼ ਸ਼ਰਮਾ]

ਰਾਜਸਥਾਨ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡੀਕਲ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਐਡਮ ਜ਼ਾਂਪਾ, ਸੰਦੀਪ ਸ਼ਰਮਾ, ਯੁਜ਼ਵੇਂਦਰ ਚਾਹਲ [ਇੰਪੈਕਟ ਪਲੇਅਰ: ਰਿਆਨ ਪਰਾਗ]

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News