IPL 2022 : ਕੇ. ਐੱਲ. ਰਾਹੁਲ 'ਤੇ ਲੱਗਾ 24 ਲੱਖ ਦਾ ਜੁਰਮਾਨਾ, ਹੋਰਨਾਂ ਖਿਡਾਰੀਆਂ 'ਤੇ ਵੀ ਡਿੱਗੀ ਗਾਜ
Monday, Apr 25, 2022 - 12:20 PM (IST)
ਨਵੀਂ ਦਿੱਲੀ- ਲਖਨਊ ਦੇ ਕਪਤਾਨ ਕੇ. ਐੱਲ. ਰਾਹੁਲ 'ਤੇ ਹੌਲੀ ਓਵਰ ਰਫ਼ਤਾਰ ਲਈ 24 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਸੀਜ਼ਨ ’ਚ ਇਹ ਦੂਜੀ ਵਾਰ ਹੈ, ਜਦੋਂ ਕੇ. ਐੱਲ. ਰਾਹੁਲ ’ਤੇ ਹੌਲੀ ਓਵਰ ਰਫ਼ਤਾਰ ਲਈ ਜੁਰਮਾਨਾ ਲਗਾਇਆ ਗਿਆ ਹੈ। ਇਹ ਟੀਮ ਲਈ ਇਸ ਤਰ੍ਹਾਂ ਦਾ ਦੂਜਾ ਅਪਰਾਧ ਸੀ। ਰਾਹੁਲ ਤੋਂ ਇਲਾਵਾ ਟੀਮ ਦੇ ਬਾਕੀ ਖਿਡਾਰੀਆਂ ’ਤੇ ਵੀ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : IPL 2022 'ਚ ਕੇ. ਐੱਲ. ਰਾਹੁਲ ਦਾ ਦੂਜਾ ਸੈਂਕੜਾ, ਬਟਲਰ ਦੀ ਬਰਾਬਰੀ 'ਤੇ ਪਹੁੰਚੇ
ਟੀਮ ਦੇ ਬਾਕੀ ਮੈਂਬਰਾਂ ਨੂੰ 6 ਲੱਖ ਰੁਪਏ ਜਾਂ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਭਰਨਾ ਹੋਵੇਗਾ। ਲਖਨਊ ਦੇ ਕਪਤਾਨ ਕੇ. ਐੱਲ. ਰਾਹੁਲ ਨੂੰ ਆਉਣ ਵਾਲੇ ਮੈਚਾਂ ’ਚ ਹੋਰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੇ ਉਹ ਤੀਜੀ ਵਾਰ ਇਹੀ ਗ਼ਲਤੀ ਕਰਦਾ ਹੈ ਤਾਂ ਉਸ ’ਤੇ 30 ਲੱਖ ਦਾ ਜੁਰਮਾਨਾ ਜਾਂ ਇਕ ਮੈਚ ਦੀ ਪਾਬੰਦੀ ਵੀ ਲੱਗ ਸਕਦੀ ਹੈ।
ਇਹ ਵੀ ਪੜ੍ਹੋ : 'ਦਿ ਗ੍ਰੇਟ ਖਲੀ' ਕਰਨਗੇ ਪਾਲੀਵੁੱਡ 'ਚ ਡੈਬਿਊ, ਜਾਣੋ ਫ਼ਿਲਮ ਦੇ ਰੌਚਕ ਪਹਿਲੂਆਂ ਬਾਰੇ
ਜੇ ਮੈਚ ਦੀ ਗੱਲ ਕਰੀਏ ਤਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਲਖਨਊ ਦੀ ਟੀਮ ਨੇ ਕੇ. ਐੱਲ. ਰਾਹੁਲ ਦੇ ਸ਼ਾਨਦਾਰ ਸੈਂਕੜੇ ਦੇ ਦਮ ’ਤੇ 168 ਦੌੜਾਂ ਬਣਾਈਆਂ ਪਰ ਮੁੰਬਈ ਦੀ ਟੀਮ ਇਸ ਟੀਚੇ ਨੂੰ ਹਾਸਲ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਅਤੇ ਨਿਰਧਾਰਤ ਓਵਰਾਂ ’ਚ 132 ਦੌੜਾਂ ਹੀ ਬਣਾ ਸਕੀ ਤੇ ਲਖਨਊ ਦੀ ਟੀਮ ਨੇ 36 ਦੌੜਾਂ ਨਾਲ ਇਹ ਮੈਚ ਜਿੱਤ ਲਿਆ। ਮੁੰਬਈ ਦੀ ਇਸ ਸੀਜ਼ਨ ’ਚ ਇਹ ਲਗਾਤਾਰ 8ਵੀਂ ਹਾਰ ਹੈ ਅਤੇ ਹੁਣ ਉਹ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਇਸ ਨਾਲ ਮੁੰਬਈ ਪਹਿਲੀ ਟੀਮ ਹੈ, ਜਿਸ ਨੇ ਪਹਿਲੇ 8 ਮੈਚ ਹਾਰੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।