IPL 2022 : ਦਿੱਲੀ ਕੈਪੀਟਲਸ ਲਈ ਚੰਗੀ ਖ਼ਬਰ, ਮੁੰਬਈ ਪਹੁੰਚਿਆ ਇਹ ਧਾਕੜ ਤੇਜ਼ ਗੇਂਦਬਾਜ਼

Sunday, Mar 20, 2022 - 11:46 AM (IST)

IPL 2022 : ਦਿੱਲੀ ਕੈਪੀਟਲਸ ਲਈ ਚੰਗੀ ਖ਼ਬਰ, ਮੁੰਬਈ ਪਹੁੰਚਿਆ ਇਹ ਧਾਕੜ ਤੇਜ਼ ਗੇਂਦਬਾਜ਼

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਸੀਜ਼ਨ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਖਿਡਾਰੀ ਆਪਣੀਆਂ-ਆਪਣੀਆਂ ਟੀਮਾਂ ਨਾਲ ਜੁੜ ਰਹੇ ਹਨ। ਇਸ ਦੌਰਾਨ ਦਿੱਲੀ ਕੈਪੀਟਲਸ ਲਈ ਇਕ ਚੰਗੀ ਖ਼ਬਰ ਹੈ। ਟੀਮ ਦੇ ਤੇਜ਼ ਗੇਂਦਬਾਜ਼ ਐਨਰਿਕ ਨਾਰਤਜੇ ਟੀਮ ਨਾਲ ਜੁੜਨ ਲਈ ਮੁੰਬਈ ਪੁੱਜ ਚੁੱਕੇ ਹਨ ਤੇ ਇਕਾਂਤਵਾਸ ਪੂਰਾ ਕਰਨ ਦੇ ਬਾਅਦ ਟੀਮ ਨਾਲ ਜੁੜਨਗੇ। ਉਹ ਆਪਣੀ ਪਤਨੀ ਦੇ ਨਾਲ ਮੁੰਬਈ ਪੁੱਜੇ ਹਨ। ਇਸ ਗੱਲ ਦੀ ਜਾਣਕਾਰੀ ਕ੍ਰਿਕਟਰ ਨੇ ਖ਼ੁਦ ਦਿੱਤੀ ਹੈ।

ਇਹ ਵੀ ਪੜ੍ਹੋ : ਧੋਨੀ ਨਾਲ ਮਤਭੇਦਾਂ 'ਤੇ ਖੁੱਲ੍ਹ ਕੇ ਬੋਲੇ ਗੌਤਮ ਗੰਭੀਰ, ਜਾਣੋ ਕੀ ਕਿਹਾ 

ਨਾਰਤਜੇ ਨੇ ਆਪਣੀ ਪਤਨੀ ਦੇ ਨਾਲ ਇੰਸਟਾਗ੍ਰਾਮ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਤਸਵੀਰ 'ਚ ਦੋਵੇਂ ਮਾਸਕ ਪਹਿਨੇ ਹੋਏ ਹਨ। ਇਸ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਉਸ 'ਤੇ ਮੁੰਬਈ, ਮਹਾਰਾਸ਼ਟਰ ਲਿਖਿਆ ਹੋਇਆ ਵੀ ਸ਼ੋਅ ਕੀਤਾ ਹੈ।

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਰਿਪੋਰਟ 'ਚ ਆਈ. ਪੀ. ਐੱਲ. 2022 ਦੇ ਸ਼ੁਰੂਆਤੀ ਸੈਸ਼ਨ 'ਚ ਕਰੀਬ 26 ਖਿਡਾਰੀਆਂ ਵਲੋਂ ਨਾ ਖੇਡਣ ਦੀ ਜਾਣਕਾਰੀ ਸਾਹਮਣੇ ਆਈ ਸੀ ਜਿਸ 'ਚ ਦਿੱਲੀ ਕੈਪੀਟਲਸ ਦੇ ਪੰਜ ਖਿਡਾਰੀ ਸ਼ਾਮਲ ਸਨ। ਇਸ 'ਚ ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਮੁਸਤਾਫਿਜ਼ੁਰ ਰਹਿਮਾਨ, ਲੁੰਗੀ ਐਨਗਿਡੀ ਸਮੇਤ ਨਾਰਤਜੇ ਦਾ ਨਾਂ ਵੀ ਸ਼ਾਮਲ ਸਨ। ਰਿਪੋਰਟ 'ਚ ਕਿਹਾ ਗਿਆ ਸੀ ਕਿ ਨਾਰਤਜੇ ਸੱਟ ਕਾਰਨ ਟੀਮ ਤੋਂ ਕੁਝ ਦਿਨਾਂ ਲਈ ਬਾਹਰ ਰਹਿਣਗੇ। ਹਾਲਾਂਕਿ ਉਨ੍ਹਾਂ ਦੇ ਮੁੰਬਈ ਪੁੱਜਣ 'ਤੇ ਹੁਣ ਦਿੱਲੀ ਕੈਪੀਟਲਸ ਲਈ ਰਾਹਤ ਭਰੀ ਖ਼ਬਰ ਹੈ।

ਇਹ ਵੀ ਪੜ੍ਹੋ : ਗਲੇਨ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਦਿੱਲੀ ਕੈਪੀਟਲਸ ਦੀ ਟੀਮ
ਰਿਸ਼ਭ ਪੰਤ (ਕਪਤਾਨ), ਡੇਵਿਡ ਵਾਰਨਰ, ਅਕਸ਼ਰ ਪਟੇਲ, ਪ੍ਰਿਥਵੀ ਸ਼ਾਹ, ਲੁੰਗੀ ਐਨਗਿਡੀ, ਐਨਰਿਕ ਨਾਰਤਜੇ, ਮਿਸ਼ੇਲ ਮਾਰਸ਼, ਸ਼ਾਰਦੁਲ ਠਾਕੁਰ, ਮੁਸਤਫਿਜੁਰ ਰਹਿਮਾਨ, ਕੁਲਦੀਪ ਯਾਦਵ, ਅਸ਼ਵਿਨ ਹੇਬੱਰ, ਅਭਿਸ਼ੇਕ ਸ਼ਰਮਾ, ਕਮਲੇਸ਼ ਨਾਗਰਕੋਟੀ, ਕੇ. ਐੱਸ. ਭਰਤ, ਮਨਦੀਪ ਸਿੰਘ, ਖ਼ਲੀਲ ਅਹਿਮਦ, ਚੇਤਨ ਸਕਾਰੀਆ, ਲਲਿਤ ਯਾਦਵ, ਰਿਪਲ ਪਟੇਲ, ਯਸ਼ ਢੁਲ, ਰੋਵਮੈਨ ਪਾਵੇਲ, ਪ੍ਰਵੀਣ ਦੁਬੇ, ਵਿੱਕੀ ਓਸਤਵਾਲ, ਸਰਫਰਾਜ਼ ਖ਼ਾਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News