IPL 2022: ਆਰ. ਸੀ. ਬੀ. ਲਈ ਪਲੇਆਫ ''ਚ ਜਾਣ ਦਾ ਆਖ਼ਰੀ ਮੌਕਾ

05/19/2022 10:58:17 AM

ਮੁੰਬਈ (ਏਜੰਸੀ)- ਰਾਇਲ ਚੈਲੇਂਜਰਸ ਬੈਂਗਲੁਰੂ (ਆਰ. ਸੀ. ਬੀ.) ਕੋਲ ਚੋਟੀ ਦੀ ਟੀਮ ਗੁਜਰਾਤ ਟਾਈਟਨਸ ਖ਼ਿਲਾਫ਼ ਇੱਥੇ ਵਾਨਖੇੜੇ ਸਟੇਡੀਅਮ ਵਿਚ ਹੋਣ ਵਾਲੇ ਆਪਣੇ ਆਖ਼ਰੀ ਲੀਗ ਮੁਕਾਬਲੇ ਵਿਚ ਪਲੇਆਫ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਲਈ ਆਖ਼ਰੀ ਮੌਕਾ ਹੋਵੇਗਾ। ਬੈਂਗਲੁਰੂ ਲਈ 20 ਅੰਕ ਬਣਾ ਚੁੱਕੀ ਗੁਜਰਾਤ ਟੀਮ ਖ਼ਿਲਾਫ਼ ਇਹ ਕਾਰਨਾਮਾ ਕਰਨਾ ਕਦੇ ਵੀ ਆਸਾਨ ਨਹੀਂ ਹੋਵੇਗਾ ਪਰ ਟੀ-20 ਵਿਚ ਕੁੱਝ ਵੀ ਸੰਭਵ ਹੈ। ਬੈਂਗਲੁਰੂ 13 ਮੈਚਾਂ ਵਿਚ 7 ਜਿੱਤ ਅਤੇ 14 ਅੰਕਾਂ ਨਾਲ ਸੂਚੀ ਵਿਚ 5ਵੇਂ ਸਥਾਨ ਉੱਤੇ ਹੈ। ਇਸ ਮੁਕਾਬਲੇ ਵਿਚ ਜਿੱਤ ਨਾਲ ਹੀ ਆਰ. ਸੀ. ਬੀ. ਦਾ ਕੁੱਝ ਕੰਮ ਬਣੇਗਾ। ਜਿੱਤ ਨਾਲ ਉਸ ਦੇ 16 ਅੰਕ ਹੋ ਜਾਣਗੇ ਪਰ ਹੋਰ ਟੀਮਾਂ ਵੀ 16 ਅੰਕਾਂ ਉੱਤੇ ਹਨ ਅਤੇ ਅਜਿਹੀ ਸਥਿਤੀ ਵਿਚ ਨੈੱਟ ਰਨ ਰੇਟ ਦੀ ਅਹਿਮ ਭੂਮਿਕਾ ਰਹੇਗੀ।

ਆਰ. ਸੀ. ਬੀ. ਦਾ ਰਨ ਰੇਟ ਮਾਈਨਸ ਵਿਚ ਹੈ ਜੋ ਅੰਤ ਵਿਚ ਉਸ ਲਈ ਘਾਤਕ ਸਾਬਤ ਹੋ ਸਕਦਾ ਹੈ। ਆਰ. ਸੀ. ਬੀ. ਦੇ ਆਲਰਾਊਂਡਰ ਗਲੇਨ ਮੈਕਸਵੈੱਲ ਇਸ ਸੀਜ਼ਨ ਚੰਗੀ ਬੱਲੇਬਾਜ਼ੀ ਕਰ ਰਹੇ ਹਨ ਅਤੇ 30 ਜਾਂ ਉਸ ਤੋਂ ਜ਼ਿਆਦਾ ਦੇ ਕਈ ਸਕੋਰ ਬਣਾ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੂੰ ਟੀਮ ਨੂੰ ਹੁਣ ਵੀ ਇਕ ਵੈਸੀ ਪਾਰੀ ਦੀ ਦਰਕਾਰ ਹੈ, ਜਿਸ ਨਾਲ ਉਹ ਮੈਚ ਦਾ ਰੁੱਖ ਪਲਟ ਦੇਣ। ਮੈਕਸਵੈਲ ਨੇ ਇਸ ਸੀਜ਼ਨ ਵਿਚ 228 ਦੌੜਾਂ ਬਣਾਉਣ ਦੇ ਨਾਲ-ਨਾਲ ਹੀ 5 ਵਿਕਟਾਂ ਲਈਆਂ ਹਨ। ਫੀਲਡਿੰਗ ਵਿਚ ਵੀ ਉਹ ਸ਼ਾਨਦਾਰ ਰਹੇ ਹਨ ਅਤੇ ਉਨ੍ਹਾਂ ਦੇ ਨਾਮ 4 ਕੈਚ ਅਤੇ 2 ਰਨ ਆਊਟ ਹੈ। ਗੁਜਰਾਤ ਦੇ ਤੇਜ਼ ਗੇਂਦਬਾਜ਼ ਮੋਹੰਮਦ ਸ਼ਮੀ ਦਾ ਵਾਨਖੇੜੇ ਸਟੇਡੀਅਮ ਦੇ ਨਾਲ ਪ੍ਰੇਮ ਸਬੰਧ ਇਸ ਸੀਜ਼ਨ ਵਿਚ ਵੀ ਜਾਰੀ ਹੈ। ਉਨ੍ਹਾਂ ਨੇ ਇੱਥੇ 3 ਮੈਚਾਂ ਵਿਚ 9 ਦੇ ਹੈਰਾਨੀਜਨਕ ਸਟ੍ਰਾਈਕ ਰੇਟ ਨਾਲ 8 ਵਿਕਟਾਂ ਲਈਆਂ ਹਨ। ਕੁਲ ਮਿਲਾ ਕੇ ਉਨ੍ਹਾਂ ਨੇ ਇੱਥੇ 9 ਟੀ-20 ਮੈਚਾਂ ਵਿਚ 18 ਵਿਕਟਾਂ ਲਈਆਂ ਹਨ।


cherry

Content Editor

Related News