IPL 2022 : ਕੇਨ ਵਿਲੀਅਮਸਨ ਨਹੀਂ ਖੇਡਣਗੇ ਆਖ਼ਰੀ ਲੀਗ ਮੈਚ, ਇਸ ਕਾਰਨ ਆਪਣੇ ਵਤਨ ਪਰਤੇ
Wednesday, May 18, 2022 - 04:46 PM (IST)
ਮੁੰਬਈ- ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਦੇ ਕਪਤਾਨ ਕੇਨ ਵਿਲੀਅਮਸਨ ਆਪਣੇ ਦੂਜੇ ਬੱਚੇ ਦੇ ਜਨਮ ਲਈ ਨਿਊਜ਼ੀਲੈਂਡ ਦੇ ਤੋਰੰਗਾ ਸਥਿਤ ਆਪਣੇ ਘਰ ਵਪਾਸ ਜਾਣਗੇ। ਇਸ ਦਾ ਮਤਲਬ ਹੈ ਕਿ ਵਿਲੀਅਮਸਨ ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਹੈਦਰਾਬਾਦ ਦੇ ਆਈ. ਪੀ. ਐੱਲ. 2022 ਦੇ ਆਖ਼ਰੀ ਲੀਗ ਮੈਚ 'ਚ ਸ਼ਾਮਲ ਨਹੀਂ ਹੋਣਗੇ।
ਵਿਲੀਅਮਸਨ ਦੇ ਆਪਣੇ ਵਤਨ ਪਰਤਨ ਤੋਂ ਪਹਿਲਾਂ ਹੈਦਰਾਬਾਦ ਨੇ ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ 'ਤੇ ਤਿੰਨ ਦੌੜਾਂ ਦੀ ਜਿੱਤ ਦੇ ਨਾਲ ਪਲੇਅ ਆਫ਼ ਦੀਆਂ ਉਮੀਦਾਂ ਨੂੰ ਜਿਉਂਦਿਆਂ ਰਖਿਆ ਹੈ, ਹਾਲਾਂਕਿ ਟੀਮ ਦਾ ਅੱਗੇ ਵਧਣਾ ਹੋਰਨਾਂ ਟੀਮਾਂ ਦੇ ਦਰਮਿਆਨ ਦੇ ਮੈਚਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਕਰੇਗਾ। ਫ੍ਰੈਂਚਾਈਜ਼ੀ ਨੇ ਬਿਆਨ 'ਚ ਕਿਹਾ ਕਿ ਸਾਡੇ ਕਪਤਾਨ ਕੇਨ ਵਿਲੀਅਮਸਨ ਆਪਣੇ ਪਰਿਵਾਰ ਦੇ ਲਈ ਨਿਊਜ਼ੀਲੈਂਡ ਵਾਪਸ ਜਾ ਰਹੇ ਹਨ। ਇੱਥੇ ਹੈਦਰਾਬਾਦ ਕੈਂਪ 'ਚ ਕੇਨ ਵਿਲੀਅਮਸਨ ਤੇ ਉਨ੍ਹਾਂ ਦੀ ਪਤਨੀ ਨੂੰ ਸੁਰੱਖਿਅਤ ਡਿਲੀਵਰੀ ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ!
ਇਹ ਵੀ ਪੜ੍ਹੋ : ਡੈੱਫ ਓਲੰਪਿਕ 'ਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੀ ਮੇਜ਼ਬਾਨੀ ਕਰਨਗੇ PM ਮੋਦੀ
ਆਈ. ਪੀ. ਐੱਲ. 2022 'ਚ ਅਜੇ ਤਕ ਵਿਲੀਅਮਸਨ ਨੇ ਮੇਗਾ ਨਿਲਾਮੀ ਤੋਂ ਪਹਿਲਾਂ ਫ੍ਰੈਂਚਾਈਜ਼ੀ ਵਲੋਂ ਰਿਟੇਨ ਕਰਨ ਦੇ ਬਾਅਦ 13 ਮੈਚਾਂ 'ਚ ਹਿੱਸਾ ਲਿਆ ਹੈ ਪਰ ਕੂਹਣੀ ਦੀ ਸੱਟ ਤੋਂ ਉੱਭਰਨ ਦੇ ਬਾਅਦ ਮੁਕਾਬਲੇਬਾਜ਼ੀ ਕ੍ਰਿਕਟ ਖੇਡ ਰਹੇ ਨਿਊਜ਼ੀਲੈਂਡ ਦੇ ਖਿਡਾਰੀ ਨੇ ਆਪਣੀ ਛਾਪ ਨਹੀਂ ਛੱਡੀ। ਉਨ੍ਹਾਂ ਨੇ 19.64 ਦੇ ਔਸਤ ਨਾਲ ਤੇ 93.50 ਦੇ ਸਟ੍ਰਾਈਕ ਰੇਟ ਨਾਲ ਸਿਰਫ਼ 216 ਦੌੜਾਂ ਬਣਾਈਆਂ। ਹੈਦਰਾਬਾਦ ਇਸ ਸਮੇਂ ਅੰਕ ਸੂਚੀ 'ਚ 13 ਮੈਚਾਂ 'ਚ 12 ਅੰਕਾਂ ਦੇ ਨਾਲ ਅੱਠਵੇਂ ਸਥਾਨ 'ਤੇ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।