IPL 2021 : ਵਾਨਖੇੜੇ ਸਟੇਡੀਅਮ ਦੇ 3 ਹੋਰ ਕਰਮਚਾਰੀ ਕੋਰੋਨਾ ਪਾਜ਼ੇਟਿਵ, ਮੈਚ ਸਬੰਧੀ ਚੁੱਕੇ ਗਏ ਇਹ ਵੱਡੇ ਕਦਮ
Tuesday, Apr 06, 2021 - 12:28 PM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 14ਵਾਂ ਸੈਸ਼ਨ ਸ਼ੁਰੂ ਹੋਣ ’ਚ ਅਜੇ 2 ਦਿਨ ਬਚੇ ਹਨ ਪਰ ਇਸ ਤੋਂ ਪਹਿਲਾਂ ਵਾਨਖੇੜੇ ਸਟੇਡੀਅਮ ਦੇ ਤਿੰਨ ਹੋਰ ਮੈਂਬਰ ਕੋਰੋਨਾ ਪਾਜ਼ੇਟਿਵ ਨਿਕਲ ਆਏ ਹਨ ਜਿਸ ’ਚ 2 ਮੈਦਾਨ ਸਬੰਧੀ ਕਰਮਚਾਰੀ ਤੇ ਇਕ ਪਲੰਬਰ ਸ਼ਾਮਲ ਹੈ। ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਸੂਤਰਾਂ ਦੇ ਹਵਾਲੇ ਤੋਂ ਇਕ ਨਿਊਜ਼ ਏਜੰਸੀ ਨੇ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਦ੍ਰਾਵਿੜ ਨੂੰ MIT ਖੇਡ ਵਿਸ਼ਲੇਸ਼ਣ ਕਾਨਫਰੈਂਸ ’ਚ ਵਿਚਾਰ-ਵਟਾਂਦਰੇ ’ਚ ਹਿੱਸਾ ਲੈਣ ਦਾ ਮਿਲਿਆ ਸੱਦਾ
ਇਹ ਵੀ ਪਤਾ ਲੱਗਿਆ ਹੈ ਕਿ ਵਾਨਖੇੜੇ ’ਚ ਸੁਰੱਖਿਅਤ ਤੌਰ ’ਤੇ ਆਈ. ਪੀ. ਐੱਲ. ਦਾ ਆਯੋਜਨ ਕਰਨ ਲਈ, ਮੈਦਾਨ ਦੇ ਕਰਮਚਾਰੀ ਯਾਤਰਾ ਨਹੀਂ ਕਰਨਗੇ ਤੇ ਉਹ ਸਟੇਡੀਅਮ ’ਚ ਹੀ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਨਖੇੜੇ ਸਟੇਡੀਅਮ ਦੇ 10 ਮੈਦਾਨ ਕਰਮਚਾਰੀਆਂ ਨੂੰ ਕੋਰੋਨਾ ਹੋ ਚੁੱਕਾ ਹੈ। ਵਾਨਖੇੜੇ ਸਟੇਡੀਅਮ ਦੇ ਅੰਦਰ ਇਕ ਕਲੱਬ ਹਾਊਸ ਹੈ। ਆਈ. ਪੀ. ਐੱਲ. ਨੂੰ ਬਿਨਾ ਕਿਸੇ ਰੁਕਾਵਟ ਦੇ ਚੱਲਣ ਲਈ ਮੁੰਬਈ ਦੇ ਮੈਚ ਖ਼ਤਮ ਹੋਣ ਤਕ ਸਾਰੇ ਮੈਦਾਨ ਸਬੰਧੀ ਕਰਮਚਾਰੀ ਉੱਥੇ ਰਹਿਣਗੇ।
ਇਹ ਵੀ ਪੜ੍ਹੋ : ਕੀ ਪੰਤ ਦੀ ਕਪਤਾਨੀ ’ਚ ਦਿੱਲੀ ਕੈਪੀਟਲਸ ਜਿੱਤੇਗੀ IPL ਖ਼ਿਤਾਬ, ਜਾਣੋ ਟੀਮ ਦੀ ਤਾਕਤ ਤੇ ਕਮਜ਼ੋਰੀ ਬਾਰੇ
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਓਪਨਰ ਦੇਵਦੱਤ ਪਡੀਕੱਲ, ਦਿੱਲੀ ਕੈਪੀਟਲਸ ਦੇ ਖਿਡਾਰੀ ਅਕਸ਼ਰ ਪਟੇਲ ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਨੀਤੀਸ਼ ਰਾਣਾ ਕੋਰੋਨਾ ਪਾਜ਼ੇਟਿਵ ਨਿਕਲੇ ਸਨ। ਮਹਾਰਾਸ਼ਟਰ ਸਰਕਾਰ ਨੇ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਸ਼ੁੱਕਰਵਾਰ ਰਾਤ 8 ਵਜੇ ਤੋਂ ਸੋਮਵਾਰ 7 ਵਜੇ ਤਕ ਹੋਵੇਗਾ। ਦੂਜੇ ਪਾਸੇ ਆਈ. ਪੀ. ਐੱਲ ’ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਤੇ 9 ਅਪ੍ਰੈਲ ਨੂੰ ਮੁੰਬਈ ਇੰਡੀੇਅਨਜ਼ ਤੇ ਆਰ. ਸੀ. ਬੀ. (ਰਾਇਲ ਚੈਲੰਜਰਜ਼ ਬੰਗਲੋਰ) ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਮੈਚ ਮੁੰਬਈ ’ਚ ਹੀ ਖੇਡਿਆ ਜਾਵੇਗਾ ਕਿਉਂਕਿ ਮੈਦਾਨ ’ਤੇ ਦਰਸ਼ਕਾਂ ਦੀ ਇਜਾਜ਼ਤ ’ਤੇ ਪਹਿਲਾਂ ਹੀ ਰੋਕ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।