IPL ਦੇ ਉਹ ਅਨੋਖੇ ਰਿਕਾਰਡ, ਜਿਸ 'ਤੇ ਕਿਸੇ ਦੀ ਨਹੀਂ ਗਈ ਨਜ਼ਰ
Tuesday, May 04, 2021 - 09:59 PM (IST)
ਨਵੀਂ ਦਿੱਲੀ- ਆਈ. ਪੀ. ਐੱਲ. ਭਾਵੇਂ ਹੀ ਮੁਅੱਤਲ ਹੋ ਗਿਆ ਪਰ ਇਸਦਾ ਰੋਮਾਂਚ ਅਜੇ ਵੀ ਕ੍ਰਿਕਟ ਫੈਂਸ ਦੇ ਦਿਲ 'ਚ ਹੈ। ਹਰ ਵਾਰ ਦੀ ਤਰ੍ਹਾਂ ਇਸ ਬਾਰ ਵੀ ਸੀਜ਼ਨ 'ਚ ਕਈ ਰਿਕਾਰਡ ਬਣੇ। ਕੁਝ ਰਿਕਾਰਡ ਤਾਂ ਅਜਿਹੇ ਵੀ ਸਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਦੇਖੋ ਅਜਿਹੇ ਰਿਕਾਰਡ-
ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ
4 ਗੇਂਦਾਂ ਖੇਡ ਕੇ 3 ਬਾਊਂਡਰੀ ਲਗਾਉਣ ਵਾਲੇ ਆਈ. ਪੀ. ਐੱਲ. ਦੇ 10ਵੇਂ ਬੱਲੇਬਾਜ਼ ਬਣ ਗਏ ਹਨ ਸ਼ਿਮਰੋਨ ਹਿੱਟਮਾਇਰ। (16 ਦੌੜਾਂ, 4 ਗੇਂਦਾਂ, 1 ਚੌਕਾ, 2 ਛੱਕੇ)
3 ਵਾਰ ਆਪਣੇ ਟੀ-20 ਕਰੀਅਰ 'ਚ ਪਹਿਲੀ ਗੇਂਦ 'ਤੇ ਛੱਕਾ ਲਗਾ ਚੁੱਕੇ ਹਨ ਸੰਜੂ ਸੈਮਸਨ। ਸੀਜ਼ਨ ਦਾ ਸਰਵਸ੍ਰੇਸ਼ਠ ਸਕੋਰ ਅਜੇ ਵੀ ਉਸਦੇ ਨਾਂ ਹੈ।
9.3 ਦੀ ਸਰਵਸ੍ਰੇਸ਼ਠ ਰਨ ਰੇਟ ਦੇ ਨਾਲ ਲੈੱਗ ਸਪਿਨਰ ਦੀ ਕਲਾਸ ਲਗਾ ਰਹੇ ਪ੍ਰਿਥਵੀ ਸ਼ਾਹ। ਪਿਛਲੇ ਸੀਜ਼ਨ 'ਚ ਇਹ ਦਰ 6 ਤੋਂ ਵੀ ਹੇਠਾ ਸੀ।
9.8 ਰਨ ਪ੍ਰਤੀ ਓਵਰ ਦਿੱਲੀ ਦੇ ਮੈਦਾਨ 'ਤੇ ਆ ਰਹੇ ਹਨ (ਸਭ ਤੋਂ ਤੇਜ਼) ਮੁੰਬਈ (8.8) ਪਹਿਲੇ, ਅਹਿਮਦਾਬਾਦ (8) ਦੂਜੇ ਤਾਂ ਚੇਨਈ (7.7) ਤੀਜੇ ਨੰਬਰ 'ਤੇ
15ਵੇਂ ਕ੍ਰਿਕਟਰ ਬਣੇ ਰਿਸ਼ਭ ਪੰਤ, ਜਿਨ੍ਹਾਂ ਨੇ ਰਿਵਰਸ ਸਵੀਪ ਮਾਰ ਕੇ ਪਾਰੀ ਦੀ ਸ਼ੁਰੂਆਤ ਚੌਕੇ ਨਾਲ ਕੀਤੀ। ਸਭ ਤੋਂ ਪਹਿਲਾਂ ਰੌਬਿਨ ਉਥੱਪਾ ਨੇ ਅਜਿਹਾ ਕੀਤਾ ਸੀ।
ਦੌੜ ਕੇ ਰਨ (1,2,3,) ਬਣਾਉਣ 'ਚ ਧਵਨ ਨੰਬਰ ਵਨ
127- ਸ਼ਿਖਰ ਧਵਨ/ ਲੁਕੇਸ਼ ਰਾਹੁਲ
122- ਫਾਫ ਡੂ ਪਲੇਸਿਸ
112- ਰੋਹਿਤ ਸ਼ਰਮਾ
97- ਡੇਵਿਡ ਵਾਰਨਰ
90- ਵਿਰਾਟ ਕੋਹਲੀ
ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
ਚੇਨਈ ਛੱਕੇ ਲਗਾਉਣ 'ਚ ਸਭ ਤੋਂ ਅੱਗੇ
ਟੀਮ ਚੌਕੇ ਛੱਕੇ
ਹੈਦਰਾਬਾਦ 74 43
ਬੈਂਗਲੁਰੂ 94 43
ਰਾਜਸਥਾਨ 106 52
ਮੁੰਬਈ 87 42
ਕੋਲਕਾਤਾ 98 48
ਪੰਜਾਬ 96 57
ਦਿੱਲੀ 142 32
ਚੇਨਈ 113 62
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।