IPL 2021 : ਹਰਸ਼ਲ ਪਟੇਲ ਨੇ ਲਗਾਈ ਹੈਟ੍ਰਿਕ, ਇਹ ਵੱਡੇ ਰਿਕਾਰਡ ਵੀ ਬਣਾਏ
Monday, Sep 27, 2021 - 12:41 AM (IST)
ਦੁਬਈ- ਰਾਇਲਜ਼ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਮੁੰਬਈ ਇੰਡੀਅਨਜ਼ ਦੇ ਵਿਰੁੱਧ ਖੇਡੇ ਗਏ ਮੁਕਾਬਲੇ ਵਿਚ ਹੈਟ੍ਰਿਕ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਹਰਸ਼ਲ ਦੀ ਇਹ ਹੈਟ੍ਰਿਕ ਉਦੋਂ ਸਾਹਮਣੇ ਆਈ ਜਦੋ ਹਾਰਦਿਕ ਅਤੇ ਪੋਲਾਰਡ ਮੁੰਬਈ ਦਾ ਸਕੋਰ ਅੱਗੇ ਵਧਾਉਣ ਦੀ ਤਿਆਰੀ ਕਰ ਰਹੇ ਸਨ। ਹਰਸ਼ਲ ਨੇ ਇਸ ਦੇ ਨਾਲ ਹੀ ਮੁੰਬਈ ਦੇ ਵਿਰੁੱਧ ਸੀਜ਼ਨ ਦੇ 2 ਮੈਚਾਂ ਵਿਚ ਸਭ ਤੋਂ ਜ਼ਿਆਦਾ 9 ਵਿਕਟਾਂ ਹਾਸਲ ਕਰਨ ਦਾ ਦੂਜਾ ਸਰਵਸ੍ਰੇਸ਼ਠ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਹੋਏ ਮੁਕਾਬਲੇ ਵਿਚ ਉਨ੍ਹਾਂ ਨੇ ਮੁੰਬਈ ਦੇ 5 ਗੇਂਦਬਾਜ਼ਾਂ ਨੂੰ ਪਵੇਲੀਅਨ ਭੇਜਿਆ ਸੀ।
ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਬਨਾਮ ਮੁੰਬਈ
10 ਡਵੇਨ ਬ੍ਰਾਵੋ (2013)
9 ਹਰਸ਼ਲ ਪਟੇਲ (2021)
8 ਡਵੇਨ ਬ੍ਰਾਵੋ (2015)
8 ਮੋਹਿਤ ਸ਼ਰਮਾ (2014)
ਇਹ ਖ਼ਬਰ ਪੜ੍ਹੋ- ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ 'ਚ ਹਾਸਲ ਕੀਤਾ ਤੀਜਾ ਸਥਾਨ
ਇਕ ਸੀਜ਼ਨ ਵਿਚ ਇਕ ਅਨਕੈਪਡ ਖਿਡਾਰੀ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ
23 ਯੁਜਵੇਂਦਰ ਚਾਹਲ (ਆਰ. ਸੀ. ਬੀ., 2015)
23 ਹਰਸ਼ਲ ਪਟੇਲ (ਆਰ. ਸੀ. ਬੀ., 2021)
21 ਸ਼੍ਰੀਨਾਥ ਅਰਵਿੰਦ (ਆਰ. ਸੀ. ਬੀ., 2011)
21 ਸਿਧਾਰਥ ਕੌਲ (ਹੈਦਰਾਬਾਦ, 2018)
ਇਹ ਖ਼ਬਰ ਪੜ੍ਹੋ- ਸਾਨੀਆ ਨੇ ਓਸਟ੍ਰਾਵਾ 'ਚ ਸੈਸ਼ਨ ਦਾ ਜਿੱਤਿਆ ਪਹਿਲਾ ਖਿਤਾਬ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਵਿਕਟਾਂ
23 ਹਰਸ਼ਲ ਪਟੇਲ (ਬੈਂਗਲੁਰੂ)
15 ਆਵੇਸ਼ ਖਾਨ (ਦਿੱਲੀ)
14 ਜਸਪ੍ਰੀਤ ਬੁਮਰਾਹ (ਮੁੰਬਈ)
14 ਕ੍ਰਿਸ ਮੌਰਿਸ (ਰਾਜਸਥਾਨ)
13 ਮੁਹੰਮਦ ਸ਼ਮੀ (ਪੰਜਾਬ)
ਆਈ. ਪੀ. ਐੱਲ. ਵਿਚ ਹੈਟ੍ਰਿਕ ਲਗਾਉਣ ਵਾਲੇ ਗੇਂਦਬਾਜ਼
3 ਅਮਿਤ ਮਿਸ਼ਰਾ
2 ਯੁਵਰਾਜ ਸਿੰਘ
1 ਮਖਾਇਆ ਨਤਿਨੀ
1 ਅਜੀਤ ਚੰਦੀਲਾ
1 ਸੈਮੁਅਲ ਬਰਦੀ
1 ਰੋਹਿਤ ਸ਼ਰਮਾ
1 ਸੈਮ ਕਿਉਰੇਨ
1 ਐਂਡ੍ਰਿਊ ਟਾਈ
1 ਪ੍ਰਵੀਣ ਤਾਂਬੇ
1 ਗੋਪਾਲ
1 ਹਰਸ਼ਲ ਪਟੇਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।