IPL 2021 Final : KKR ਦੇ ਮੁੱਖ ਕੋਚ ਦਾ ਵੱਡਾ ਬਿਆਨ, ਇਹ ਚੀਜ਼ ਸਾਨੂੰ ਬਣਾਉਂਦੀ ਹੈ ਖ਼ਤਰਨਾਕ

Friday, Oct 15, 2021 - 06:34 PM (IST)

IPL 2021 Final : KKR ਦੇ ਮੁੱਖ ਕੋਚ ਦਾ ਵੱਡਾ ਬਿਆਨ, ਇਹ ਚੀਜ਼ ਸਾਨੂੰ ਬਣਾਉਂਦੀ ਹੈ ਖ਼ਤਰਨਾਕ

ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ ਦੇ ਮੁੱਖ ਕੋਚ ਬ੍ਰੇਂਡਨ ਮੈਕੁਲਮ ਨੇ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਸ ਖਿਲਾਫ਼ ਆਈ. ਪੀ. ਐੱਲ. 2021 ਦੇ ਫਾਈਨਲ ਤੋਂ ਪਹਿਲਾਂ ਖਿਡਾਰੀਆਂ ਨੂੰ ਇਕ ਮੋਟੀਵੇਸ਼ਨਲ ਭਾਸ਼ਣ ਦਿੱਤਾ। ਕੇ. ਕੇ. ਆਰ. ਨੇ ਆਈ. ਪੀ. ਐੱਲ. 2021 ਦੇ ਫਾਈਨਲ ਤੋਂ ਪਹਿਲਾਂ ਖਿਡਾਰੀਆਂ ਨੂੰ ਇਕ ਪ੍ਰੇਰਿਤ ਕਰਨ ਵਾਲਾ ਭਾਸ਼ਣ ਦਿੱਤਾ। ਕੇ. ਕੇ. ਆਰ. ਦੇ ਆਈ. ਪੀ. ਐੱਲ. 2021 'ਚ ਹਾਫ ਦੌਰਾਨ ਦੋ ਗੇਮ ਸੀ ਪਰ ਪਲੇਆਫ ਲਈ ਕੁਆਲੀਫਾਈ ਕਰਨ ਲਈ ਟੀਮ ਨੇ ਯੂ. ਏ. ਈ. 'ਚ ਮਜ਼ਬੂਤ ਪ੍ਰਦਰਸ਼ਨ ਦੇ ਨਾਲ ਵਾਪਸੀ ਕੀਤੀ।

ਇਸ ਤੋਂ ਬਾਅਦ ਟੀਮ ਨੇ ਦਿੱਲੀ ਕੈਪੀਟਲ ਤੇ ਆਰ. ਸੀ. ਬੀ. ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਮੈਕੁਲਮ ਨੇ ਸੰਘਰਸ਼ ਤੋਂ ਪਹਿਲਾਂ ਕੇ. ਕੇ. ਆਰ. ਦੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਤੇ ਕਿਹਾ ਕਿ ਟੀਮ ਕੋਲ ਗੁਆਉਣ ਲਈ ਕੁਝ ਨਹੀਂ ਹੈ ਜੋ ਉਨ੍ਹਾਂ ਨੂੰ ਇਕ ਖ਼ਤਰਨਾਕ ਟੀਮ ਬਣਾਉਂਦੀ ਹੈ। ਕੇ. ਕੇ. ਆਰ. ਦੁਆਰਾ ਟਵਿੱਟਰ 'ਤੇ ਮੈਕੁਲਮ ਨੇ ਕਿਹਾ , ਕਲਪਨਾ ਕਰੋ ਕਿ ਚੀਜ਼ਾਂ ਕੰਮ ਕਰਦੀਆਂ ਹਨ ਤੇ ਫਿਰ ਪੰਜ ਹਫ਼ਤਿਆਂ 'ਚ ਅਸੀਂ 7 ਮੈਚਾਂ 'ਚ 2 ਜਿੱਤਾਂ ਦੇ ਬਾਅਦ ਟ੍ਰਾਫੀ ਦੇ ਨਾਲ ਖੜ੍ਹੇ ਹਾਂ। ਉਸ ਯਾਤਰਾ ਦੀ ਕਲਪਨਾ ਕਰੋ।  


author

Tarsem Singh

Content Editor

Related News