IPL 2021 'ਚ ਬਦਲ ਸਕਦਾ ਹੈ ਇਹ ਵੱਡਾ ਨਿਯਮ, ਜਾਣੋ ਪੂਰਾ ਮਾਮਲਾ

11/23/2020 6:15:23 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 13ਵਾਂ ਸੀਜ਼ਨ ਕੁਝ ਹਫ਼ਤੇ ਪਹਿਲਾਂ ਯੂ. ਏ. ਈ. 'ਚ ਖ਼ਤਮ ਹੋਇਆ। ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਇਸ ਸਾਲ ਆਈ. ਪੀ. ਐਲ. 2020 ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) 'ਚ ਖੇਡਿਆ ਗਿਆ, ਜਿਸ 'ਚ ਮੁੰਬਈ ਇੰਡੀਅਨਜ਼ ਨੇ ਜਿੱਤ ਹਾਸਲ ਕਰਕੇ ਪੰਜਵੀਂ ਵਾਰ ਟਰਾਫ਼ੀ 'ਤੇ ਆਪਣਾ ਕਬਜ਼ਾ ਜਮਾਇਆ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਫ਼ਾਈਨਲ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਪੰਜ ਵਿਕਟਾਂ ਨਾਲ ਹਰਾਇਆ। ਆਈ. ਪੀ. ਐੱਲ. ਦਾ 13ਵਾਂ ਸੀਜ਼ਨ ਖ਼ਤਮ ਹੋਣ ਦੇ ਬਾਅਦ ਹੁਣ ਫੋਕਸ ਆਈ. ਪੀ. ਐੱਲ. 21 'ਤੇ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅਤੇ ਆਈ. ਪੀ. ਐੱਲ. ਗਵਰਨਿੰਗ ਕਾਊਂਸਿਲ ਨਾ ਸਿਰਫ਼ ਲੀਗ 'ਚ ਨਵੀਂ ਟੀਮ ਸ਼ਾਮਲ ਕਰਨ 'ਤੇ ਵਿਚਾਰ ਕਰ ਰਹੇ ਹਨ ਸਗੋਂ ਲੀਗ 'ਚ 14ਵੇਂ ਸੀਜ਼ਨ 'ਚ ਮੇਗਾ ਨੀਲਾਮੀ ਤੇ ਨਿਯਮਾਂ 'ਚ ਕੁਝ ਵੱਡੇ ਬਦਲਾਅ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ : 7 ਨਹੀਂ ਸਗੋਂ 8 ਫੇਰੇ ਲੈਣਗੇ ਪਹਿਲਵਾਨ ਬਜਰੰਗ ਅਤੇ ਸੰਗੀਤਾ ਫੌਗਾਟ, ਇਸ ਦਿਨ ਕਰਾਉਣਗੇ ਵਿਆਹ (ਵੇਖੋ ਤਸਵੀਰਾਂ)

ਖ਼ਬਰਾਂ ਮੁਤਾਬਕ ਆਈ. ਪੀ. ਐੱਲ. ਦੀ ਕੁਝ ਫ੍ਰੈਂਚਾਈਜ਼ੀ ਪਲੇਇੰਗ ਇਲੈਵਨ 'ਚ 4 ਦੀ ਜਗ੍ਹਾ 5 ਵਿਦੇਸ਼ੀ ਖਿਡਾਰੀਆਂ ਦੇ ਪੱਖ 'ਚ ਹਨ। ਆਈ. ਪੀ. ਐੱਲ. ਦੇ ਪਿਛਲੇ 13ਵੇਂ ਸੀਜ਼ਨ 'ਚ ਪਲੇਇੰਗ ਇਲੈਵਨ 'ਚ 4 ਵਿਦੇਸ਼ੀ ਖਿਡਾਰੀ ਰੱਖਣ ਦਾ ਨਿਯਮ ਸੀ। ਬੀ. ਸੀ. ਸੀ. ਆਈ. ਦੇ ਉੱਚ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੁਝ ਫ੍ਰੈਂਚਾਈਜ਼ਿਜ਼ ਨੇ ਗ਼ੈਰ ਰਸਮੀ ਤੌਰ 'ਤੇ ਆਈ. ਪੀ. ਐੱਲ. ਗਵਰਨਿੰਗ ਕਾਊਂਸਿਲ ਤੋਂ ਬੇਨਤੀ ਕੀਤੀ ਹੈ ਕਿ ਪਲੇਇੰਗ ਇਲੈਵਨ 'ਚ 5ਵੇਂ ਵਿਦੇਸ਼ੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਵੇ। 
PunjabKesari
ਇਹ ਵੀ ਪੜ੍ਹੋ : ਹਰਭਜਨ ਨੇ ਆਸਟਰੇਲੀਆ ਖ਼ਿਲਾਫ਼ ਕੋਹਲੀ ਦੀ ਗ਼ੈਰ ਮੌਜੂਦਗੀ ਦਾ ਲੱਭਿਆ ਹੱਲ

ਬੀ. ਸੀ. ਸੀ. ਆਈ. ਅਧਿਕਾਰੀ ਨੇ ਕਿਹਾ, ''ਕੁਝ ਫ੍ਰੈਂਚਾਈਜ਼ਿਜ਼ ਪਿਛਲੇ ਕੁਝ ਸੀਜ਼ਨ ਤੋਂ ਇਹ ਬੇਨਤੀ ਕਰ ਰਹੀ ਹੈ। ਹਾਲਾਂਕਿ ਇਸ ਮੁੱਦੇ 'ਤੇ ਬੀ. ਸੀ. ਸੀ. ਆਈ. ਵੱਲੋਂ ਵਿਚਾਰ ਕਰਨਾ ਬਾਕੀ ਹੈ। ਬੀ. ਸੀ. ਸੀ. ਆਈ. ਅਧਿਕਾਰੀ ਨੇ ਕਿਹਾ ਕਿ ਜੇਕਰ ਲੀਗ ਦਾ ਵਿਸਥਾਰ ਕੀਤਾ ਜਾਣਾ ਹੈ ਤਾਂ ਸਪੱਸ਼ਟ ਹੈ ਕਿ ਕੁਝ ਨਿਯਮਾਂ 'ਚ ਬਦਲਾਅ ਹੋਵੇਗਾ।'' ਉਨ੍ਹਾਂ ਕਿਹਾ, ''ਜੇਕਰ ਲੀਗ ਦਾ ਵਿਸਥਾਰ ਕੀਤਾ ਜਾਂਦਾ ਹੈ ਤਾਂ ਕੁਝ ਨਿਯਮਾਂ ਅਤੇ ਫਾਰਮੈਟ 'ਚ ਜ਼ਰੂਰ ਬਦਲਾਅ ਹੋਵੇਗਾ।''


Tarsem Singh

Content Editor

Related News